ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, ਜਲਦ ਆਉਣਗੀਆਂ ਇਹ ਫ਼ਿਲਮਾਂ

Tuesday, Jun 29, 2021 - 06:15 PM (IST)

ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ, ਜਲਦ ਆਉਣਗੀਆਂ ਇਹ ਫ਼ਿਲਮਾਂ

ਮੁੰਬਈ (ਬਿਊਰੋ) : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਖ਼ਾਨ ਨੇ ਮੁੰਬਈ ਦੇ ਯਸ਼ ਰਾਜ ਸਟੂਡੀਓਜ਼ 'ਤੇ ਆਪਣੀ ਬਹੁ-ਇੰਤਜ਼ਾਰਤ ਐਕਸ਼ਨ ਥ੍ਰਿਲਰ 'ਪਠਾਨ' ਦੀ ਸ਼ੂਟਿੰਗ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਸ਼ਾਹਰੁਖ ਖ਼ਾਨ ਇਸ ਫ਼ਿਲਮ ਦੇ ਜ਼ਰੀਏ ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਵਾਪਸੀ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਆਖ਼ਰੀ ਫ਼ਿਲਮ 'ਜ਼ੀਰੋ' ਸਾਲ 2018 'ਚ ਆਈ ਸੀ, ਜਿਸ ਦਾ ਨਿਰਦੇਸ਼ਨ ਆਨੰਦ ਐਲ ਰਾਏ ਨੇ ਕੀਤਾ ਸੀ। ਸ਼ਾਹਰੁਖ ਦੀ ਆਉਣ ਵਾਲੀ ਫ਼ਿਲਮ 'ਪਠਾਨ' ਜਦੋਂ ਰਿਲੀਜ਼ ਹੋਵੇਗੀ ਉਦੋਂ ਤਕ ਉਨ੍ਹਾਂ ਦੀਆਂ ਫ਼ਿਲਮਾਂ ਦਾ ਗੈਪ ਕਾਫ਼ੀ ਜ਼ਿਆਦਾ ਹੋ ਜਾਵੇਗਾ। 

 

ਇਹ ਖ਼ਬਰ ਵੀ ਪੜ੍ਹੋ :  ਜੱਸ ਬਾਜਵਾ ਤੇ ਸੋਨੀਆ ਮਾਨ ਖ਼ਿਲਾਫ਼ ਕੇਸ ਦਰਜ ਕਰ ਕਸੂਤੀ ਘਿਰੀ ਚੰਡੀਗੜ੍ਹ ਪੁਲਸ

29 ਸਾਲਾਂ ਦੇ ਕਰੀਅਰ ਦਾ ਸਭ ਤੋਂ ਲੰਬਾ ਬ੍ਰੇਕ
ਦੱਸ ਦਈਏ ਕਿ ਇਹ 29 ਸਾਲਾਂ ਦੇ ਕਰੀਅਰ ਦਾ ਸਭ ਤੋਂ ਲੰਬਾ ਬ੍ਰੇਕ ਹੈ। 'ਪਠਾਨ' ਫ਼ਿਲਮ 'ਤੇ ਕੰਮ 2020 ਦੀ ਸ਼ੁਰੂਆਤ ਤੋਂ ਪੂਰੇ ਜੋਰਾਂ-ਸ਼ੋਰਾਂ 'ਤੇ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ ਕੋਰੋਨਾ ਦੀ ਦੂਜੀ ਲਹਿਰ ਨੇ ਫ਼ਿਲਮ ਨਿਰਮਾਤਾਵਾਂ ਦੀਆਂ ਯੋਜਨਾਵਾਂ ਨੂੰ ਵਿਗਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਆਦਿਤਿਆ ਚੋਪੜਾ ਇਸ ਫ਼ਿਲਮ ਨੂੰ 2022 'ਚ ਈਦ ਦੌਰਾਨ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਕਲਾਕਾਰਾਂ ਤੇ ਕਿਸਾਨ ਲੀਡਰਾਂ 'ਤੇ ਚੰਡੀਗੜ੍ਹ ਪੁਲਸ ਨੇ ਇਨ੍ਹਾਂ ਦੇ ਇਸ਼ਾਰੇ 'ਤੇ ਦਰਜ ਕੀਤੇ ਕੇਸ

ਅਗਲੇ 18 ਦਿਨਾਂ ਲਈ ਮੁੰਬਈ 'ਚ 'ਪਠਾਨ' ਦੀ ਕਰਨਗੇ ਸ਼ੂਟਿੰਗ
ਸ਼ਾਹਰੁਖ ਖਾਨ ਅਗਲੇ 18 ਦਿਨਾਂ ਲਈ ਮੁੰਬਈ 'ਚ 'ਪਠਾਨ' ਫ਼ਿਲਮ ਦੀ ਸ਼ੂਟਿੰਗ ਕਰਨਗੇ। ਇਸ ਦੇ ਨਾਲ ਹੀ ਇਸ ਫ਼ਿਲਮ ਦੀ ਸ਼ੂਟਿੰਗ ਯੂਰਪ ਅਤੇ ਰੂਸ 'ਚ ਵੀ ਕੀਤੀ ਜਾਵੇਗੀ। ਜੇਕਰ ਕੋਵਿਡ 19 ਕੰਟਰੋਲ 'ਚ ਰਹੀ ਤਾਂ ਫ਼ਿਲਮ 'ਪਠਾਨ' ਦੀ ਸ਼ੂਟਿੰਗ ਅਗਸਤ ਤੱਕ ਪੂਰੀ ਕੀਤੀ ਜਾ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਨਿਰਦੇਸ਼ਕ ਜਿਨ੍ਹਾਂ ਨਾਲ ਸ਼ਾਹਰੁਖ ਖ਼ਾਨ ਅਗਲੇ ਦੋ ਸਾਲਾਂ ਲਈ ਕੰਮ ਕਰ ਰਹੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਾਹਰੁਖ ਖ਼ਾਨ 'ਪਠਾਨ' ਤੋਂ ਬਾਅਦ ਦੱਖਣੀ ਨਿਰਦੇਸ਼ਕ ਏਟਲੀ ਦੀ ਫ਼ਿਲਮ 'ਤੇ ਕੰਮ ਸ਼ੁਰੂ ਕਰਨਗੇ। 

ਇਹ ਖ਼ਬਰ ਵੀ ਪੜ੍ਹੋ : 'ਸੋਹਣਿਓਂ ਨਰਾਜ਼ਗੀ ਤਾਂ ਨਹੀਂ' ਦੇ ਗਾਇਕ ਸੋਨੀ ਪਾਬਲਾ ਦੀ ਮੌਤ ਪਿੱਛੇ ਸੀ ਵੱਡਾ ਕਾਰਨ

2022 'ਚ ਸ਼ਾਹਰੁਖ ਖ਼ਾਨ ਦੀਆਂ ਵੱਡੀਆਂ ਫ਼ਿਲਮਾਂ
ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਨੂੰ ਉਸ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਸ਼ਾਹਰੁਖ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਦੀਆਂ ਦੋ ਫ਼ਿਲਮਾਂ 2022 'ਚ ਰਿਲੀਜ਼ ਹੋ ਸਕਦੀਆਂ ਹਨ। ਨਾਲ ਹੀ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ਬਾਰੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੂੰ 'ਰਾਜ' ਅਤੇ 'ਡੀਕੇ' ਦੀ ਇੱਕ ਫ਼ਿਲਮ ਦੀ ਸਕ੍ਰਿਪਟ ਵੀ ਪਸੰਦ ਆਈ ਹੈ ਪਰ ਸ਼ਾਹਰੁਖ ਖ਼ਾਨ ਫਿਲਹਾਲ 'ਪਠਾਨ' ਅਤੇ ਏਟਲੀ ਦੀ ਫ਼ਿਲਮ 'ਤੇ ਧਿਆਨ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੀ. ਐੱਮ. ਮੋਦੀ ਤੇ ਅਕਸ਼ੈ ਕੁਮਾਰ ਦੇ ਨਕਸ਼ੇ ਕਦਮ 'ਤੇ ਚਲੇ ਰਣਵੀਰ ਸਿੰਘ, ਜਲਦ ਕਰਨਗੇ ਇਹ ਕੰਮ


author

sunita

Content Editor

Related News