'ਜਵਾਨ' ਦੀ ਰਿਲੀਜ਼ਿੰਗ ਤੋਂ ਪਹਿਲਾਂ ਹੀ ਸ਼ਾਹਰੁਖ ਦੀ ਹੋਈ ਬੱਲੇ-ਬੱਲੇ, ਇਕ ਫੈਸਲੇ ਨੇ ਕੀਤੀ 3 ਹਜ਼ਾਰ ਪਰਿਵਾਰਾਂ ਦੀ ਮਦਦ

09/01/2023 10:34:37 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਤੇ ਨੈਨਤਾਰਾ ਦੀ ਜੋੜੀ 'ਜਵਾਨ' 'ਚ ਪਹਿਲੀ ਵਾਰ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੀ ਹੈ। 'ਪਠਾਨ' ਤੋਂ ਬਾਅਦ ਕਿੰਗ ਖ਼ਾਨ ਦੀ ਐਕਸ਼ਨ ਡਰਾਮਾ ਫ਼ਿਲਮ 'ਜਵਾਨ' ਪੂਰੇ ਭਾਰਤ 'ਚ ਰਿਲੀਜ਼ ਹੋਵੇਗੀ। ਐਟਲੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਜਵਾਨ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੀ ਫ਼ਿਲਮ ਦੇਖਣ ਪ੍ਰਤੀ ਇੱਛਾ ਦੁੱਗਣੀ ਹੋ ਗਈ ਹੈ। ਇਸ ਫ਼ਿਲਮ 'ਚ ਪ੍ਰਸ਼ੰਸਕਾਂ ਨੂੰ ਸ਼ਾਹਰੁਖ ਦਾ ਪੂਰਾ ਐਕਸ਼ਨ ਅਤੇ ਉਨ੍ਹਾਂ ਦੇ ਵੱਖ-ਵੱਖ ਲੁੱਕ ਦੇਖਣ ਨੂੰ ਮਿਲਣਗੇ ।

ਇਹ ਖ਼ਬਰ ਵੀ ਪੜ੍ਹੋ : ਪੰਜਾਬ 'ਚ ਫ਼ਿਲਮ 'ਯਾਰੀਆਂ 2' ਨੂੰ ਲੈ ਭਖਿਆ ਵਿਵਾਦ, ਟੀਮ ਖ਼ਿਲਾਫ਼ FIR ਦਰਜ

ਸ਼ਾਹਰੁਖ ਦੇ ਇਸ ਫੈਸਲੇ ਨੇ ਕੀਤੀ 3 ਹਜ਼ਾਰ ਪਰਿਵਾਰਾਂ ਦੀ ਮਦਦ  
ਦੱਸ ਦਈਏ ਕਿ ਸ਼ਾਹਰੁਖ ਦੇ ਇਕ ਫੈਸਲੇ ਨਾਲ ਤਾਮਿਲਨਾਡੂ ਦੇ 3 ਹਜ਼ਾਰ ਪਰਿਵਾਰਾਂ ਦੀ ਮਦਦ ਹੋਈ। ਸ਼ਾਹਰੁਖ ਨੇ ਟਰੇਲਰ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ 'ਜਵਾਨ' ਨਾਲ ਜੁੜੇ ਇਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਬੀਤੀ ਰਾਤ ਚੇਨਈ ਪਹੁੰਚੇ ਸਨ। ਇਸ ਦੌਰਾਨ ਨਿਰਮਾਤਾਵਾਂ ਨੇ ਫ਼ਿਲਮ ਦੇ ਸੰਗੀਤ ਦਾ ਜਸ਼ਨ ਮਨਾਇਆ। 'ਜਵਾਨ' ਦੇ ਲਾਂਚ ਈਵੈਂਟ 'ਤੇ ਕਲਾ ਨਿਰਦੇਸ਼ਕ ਮੁਥੁਰਾਜ ਨੇ ਦੱਸਿਆ ਕਿ ਕਿਵੇਂ ਸ਼ਾਹਰੁਖ ਦੇ ਚੇਨਈ 'ਚ ਸ਼ੂਟਿੰਗ ਕਰਨ ਦੇ ਫੈਸਲੇ ਨੇ ਤਾਮਿਲਨਾਡੂ ਦੇ ਹਜ਼ਾਰਾਂ ਪਰਿਵਾਰਾਂ ਦੀ ਮਦਦ ਕੀਤੀ। ਕਲਾ ਨਿਰਦੇਸ਼ਕ ਮੁਥੁਰਾਜ ਨੇ ਕਿਹਾ, ਚੇਨਈ- ਤਾਮਿਲਨਾਡੂ 'ਚ 3 ਹਜ਼ਾਰ ਪਰਿਵਾਰਾਂ ਨੇ ਅੱਜ ਆਰਥਿਕ ਵਿਕਾਸ ਦੇਖਿਆ ਹੈ ਕਿਉਂਕਿ ਤੁਸੀਂ ਸ਼ੂਟਿੰਗ ਲਈ ਮੁੰਬਈ ਤੋਂ ਚੇਨਈ ਆਉਣ ਦਾ ਫੈਸਲਾ ਕੀਤਾ ਸੀ। ਅਸੀਂ ਇਸ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ।

ਇਹ ਖ਼ਬਰ ਵੀ ਪੜ੍ਹੋ : ਸ਼ਾਹਰੁਖ਼ ਦੀ ‘ਜਵਾਨ’ ਪਹਿਲੇ ਦਿਨ ਕਰੇਗੀ 125 ਕਰੋੜ ਦੀ ਬੰਪਰ ਓਪਨਿੰਗ’

ਲੋਕਾਂ 'ਤੇ ਚੜ੍ਹਿਆ 'ਜਵਾਨ' ਦਾ ਫਤੂਰ 
ਆਰਟ ਡਾਇਰੈਕਟਰ ਮੁਥੁਰਾਜ ਦੀ ਇਹ ਗੱਲ ਸੁਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਕਿੰਗ ਖ਼ਾਨ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ। ਕਾਲਜ 'ਚ ਮੌਜੂਦ ਲੋਕਾਂ ਨੇ ਨਾ ਸਿਰਫ ਕਿੰਗ ਖ਼ਾਨ ਦੇ ਇਸ ਫੈਸਲੇ ਦੀ ਤਾਰੀਫ਼ ਕੀਤੀ ਸਗੋਂ ਸੋਸ਼ਲ ਮੀਡੀਆ 'ਤੇ ਕਾਫੀ ਪਿਆਰ ਵੀ ਜਤਾਇਆ। ਇੱਕ ਯੂਜ਼ਰ ਨੇ ਕੁਮੈਂਟ ਕੀਤਾ, "ਤਾਮਿਲਨਾਡੂ 'ਚ 'ਜਵਾਨ' ਦੇ 150 ਦਿਨਾਂ ਦੀ ਸ਼ੂਟਿੰਗ ਹੋਈ ਹੈ, ਜਿਸ ਨਾਲ ਤਿੰਨ ਹਜ਼ਾਰ ਪਰਿਵਾਰਾਂ ਨੂੰ ਫ਼ਾਇਦਾ ਹੋਇਆ ਹੈ। ਸ਼ਾਹਰੁਖ ਖ਼ਾਨ, ਤੁਹਾਡੇ ਇਸ ਚੰਗੇ ਸੁਭਾਅ ਕਾਰਨ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਤੁਸੀਂ ਕਿੰਨੇ ਸ਼ਾਨਦਾਰ ਵਿਅਕਤੀ ਹੋ, ਅਰਬਾਂ ਲੋਕਾਂ ਲਈ ਇੱਕ ਸੱਚੀ ਪ੍ਰੇਰਣਾ।" ਇਹ ਹੋਰ ਯੂਜ਼ਰ ਨੇ ਸ਼ਾਹਰੁਖ ਨੂੰ 'ਲਿਵਿੰਗ ਲੈਜੇਂਡ' ਵੀ ਕਿਹਾ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 


sunita

Content Editor

Related News