ਆਈ. ਸੀ. ਯੂ. ’ਚ ਤਬਦੀਲ ਹੋਇਆ ਸ਼ਾਹਰੁਖ ਖਾਨ ਦਾ ਦਫਤਰ, ਮਰੀਜ਼ਾਂ ਦਾ ਕੀਤਾ ਜਾਵੇਗਾ ਇਲਾਜ

08/10/2020 8:28:06 PM

ਮੁੰਬਈ (ਬਿਊਰੋ)– ਬੀ. ਐੱਮ. ਸੀ. ਨੇ ਸ਼ਾਹਰੁਖ ਖ਼ਾਨ ਦੇ ਦਫਤਰ ਨੂੰ ਕੋਵੀਡ-19 ਮਰੀਜ਼ਾਂ ਲਈ ਕੁਆਰਨਟੀਨ ਸੈਂਟਰ ਵਜੋਂ ਵਰਤਣ ਤੋਂ ਕੁਝ ਮਹੀਨਿਆਂ ਬਾਅਦ ਖਾਰ ਵਿਚਲੀ ਜਾਇਦਾਦ ਨੂੰ ਹੁਣ ਗੰਭੀਰ ਮਰੀਜ਼ਾਂ ਲਈ ਆਈ. ਸੀ. ਯੂ. ’ਚ ਬਦਲ ਦਿੱਤਾ ਹੈ। ਇਥੇ 15 ਬਿਸਤਰਿਆਂ ਵਾਲੀ ਇਹ ਸਹੂਲਤ ਸ਼ਾਹਰੁਖ ਦੇ ਮੀਰ ਫਾਊਂਡੇਸ਼ਨ, ਹਿੰਦੂਜਾ ਹਸਪਤਾਲ ਤੇ ਬੀ. ਐੱਮ. ਸੀ. ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਰਿਪੋਰਟ ਮੁਤਾਬਕ ਥਾਂ ਨੂੰ ਆਈ. ਸੀ. ਯੂ. ਸਹੂਲਤ ’ਚ ਤਬਦੀਲ ਕਰਨ ਦਾ ਕੰਮ 15 ਜੁਲਾਈ ਨੂੰ ਸ਼ੁਰੂ ਹੋਇਆ ਸੀ। ਹਿੰਦੂਜਾ ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਅਵਿਨਾਸ਼ ਸੁਪ ਨੇ ਕਿਹਾ ਕਿ ਸੈਂਟਰ ’ਚ ਪਹਿਲਾਂ ਹੀ ਵੈਂਟੀਲੇਟਰ, ਆਕਸੀਜਨ ਲਾਈਨ ਮੌਜੂਦ ਹਨ। ਇਥੇ ਆਕਸੀਜਨ ਮਸ਼ੀਨਾਂ ਤੇ ਤਰਲ ਆਕਸੀਜਨ ਸਟੋਰੇਜ ਟੈਂਕ ਵੀ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਸ਼ਾਹਰੁਖ ਦੇ ਦਫਤਰ ਦੀ ਪਹਿਲੀ ਮੰਜ਼ਿਲ ’ਤੇ ਆਕਸੀਜਨ ਦੀ ਸਹੂਲਤ ਵਾਲੇ 6 ਬੈੱਡ, 5 ਆਈ. ਸੀ. ਯੂ. ਬੈੱਡ ਤੇ ਦੂਸਰੀ ਮੰਜ਼ਿਲ ’ਤੇ 4 ਸਟੈਂਡਬਾਏ ਬੈੱਡ ਹੋਣਗੇ। ਖਾਸ ਗੱਲ ਇਹ ਹੈ ਕਿ ਸ਼ਾਹਰੁਖ ਖਾਨ ਨੇ ਆਪਣੇ ਦਫਤਰ ਦੀ ਥਾਂ ਨੂੰ ਅਲੱਗ-ਅਲੱਗ ਸੈਂਟਰ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਤੇ ਬੀਮਾਰੀ ਦੇ ਪ੍ਰਕੋਪ ਦੌਰਾਨ ਲਗਭਗ 66 ਮਰੀਜ਼ਾਂ ਨੂੰ ਇਥੇ ਦਾਖਲ ਕਰਵਾਇਆ ਗਿਆ।


Rahul Singh

Content Editor

Related News