ਜਾਣੋ ਕੀ ਹੈ ਬੱਚਿਆਂ ਦੇ ਭਵਿੱਖ ਸੰਬੰਧੀ ਸ਼ਾਹਰੁਖ ਦੀ ਖਾਹਿਸ਼ (ਦੇਖੋ ਤਸਵੀਰਾਂ)

Saturday, Apr 23, 2016 - 12:39 PM (IST)

 ਜਾਣੋ ਕੀ ਹੈ ਬੱਚਿਆਂ ਦੇ ਭਵਿੱਖ ਸੰਬੰਧੀ ਸ਼ਾਹਰੁਖ ਦੀ ਖਾਹਿਸ਼ (ਦੇਖੋ ਤਸਵੀਰਾਂ)
ਮੁੰਬਈ— ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਆਰੀਅਨ ਅਤੇ ਸੁਹਾਨਾ ਵੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਿਲਮਾਂ ''ਚ ਕੰਮ ਕਰਨ। ਸ਼ਾਹਰੁਖ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਪੂਰੀ ਕਰ ਲੈਣ, ਉਸ ਤੋਂ ਬਾਅਦ ਉਹ ਫਿਲਮਾਂ ''ਚ ਕੰਮ ਕਰਨਾ ਸ਼ੁਰੂ ਕਰ ਦੇਣ। ਸ਼ਾਹਰੁਖ ਨੇ ਦੱਸਿਆ,'''' ਪੜ੍ਹਾਈ ''ਚ ਮੈਂ ਬਹੁਤ ਯਕੀਨ ਕਰਦਾ ਹਾਂ, ਅਜਿਹੇ ''ਚ ਉਹ ਪਹਿਲਾਂ ਪੜ੍ਹਾਈ ਪੂਰੀ ਕਰਨ। ਮੇਰਾ ਬੇਟਾ ਗਰੈਜੂਏਸ਼ਨ ਕਰ ਲਵੇ। ਉਸ ਨੇ 12ਵੀਂ ਦੀ ਪੜ੍ਹਾਈ ਖਤਮ ਕਰ ਲਈ ਹੈ ਅਤੇ ਉਹ ਚਾਰ ਸਾਲ ਕਾਲਜ ''ਚ ਰਹੇਗਾ। 
ਮੇਰੀ ਬੇਟੀ ਸਕੂਲ ''ਚ ਹੈ, ਉਹ ਦੋ ਸਾਲ ਸਕੂਲ ''ਚ ਅਤੇ ਚਾਰ ਸਾਲ ਕਾਲਜ ''ਚ ਪੜ੍ਹੇਗੀ। ਉਸ ਨੇ ਕਿਹਾ ਕਿ ਜੇਕਰ ਫਿਲਮਾਂ ਲਈ ਤੁਹਾਡਾ ਜਨੂੰਨ ਹੈ ਤਾਂ ਤੁਸੀ ਇਹ ਕਰੋ, ਨਹੀਂ ਕਿ ਸਿਰਫ ਇਸ ਲਈ ਕਿ ਤੁਸੀ ਚੰਗੇ ਦਿੱਖਦੇ ਹੋ, ਜਾਂ ਫਿਰ ਸ਼ਾਹਰੁਖ ਖਾਨ ਦੇ ਬੱਚੇ ਹੋ। ਦੱਸਣਯੋਗ ਹੈ ਕਿ ਸ਼ਾਹਰੁਖ ਦੇ ਦੋਸਤ ਅਤੇ ਉਨ੍ਹਾਂ ਨਾਲ ਕਈ ਫਿਲਮਾਂ ਬਣਾ ਚੁੱਕੇ ਕਰਨ ਜੌਹਰ ਨੇ ਕਿਹਾ ਸੀ ਕਿ ਉਹ ਆਰੀਅਨ ਨੂੰ ਲਾਂਚ ਕਰਨਗੇ ਪਰ ਅਦਾਕਾਰ ਨੇ ਦੱਸਿਆ ਕਿ ਜੇਕਰ ਸ਼ਾਹਰੁਖ ਦੇ ਬੱਚੇ ਫਿਲਮਾਂ ''ਚ ਕੰਮ ਕਰਨਾ ਚਾਹੁੰਦੇ ਹਨ ਤਾਂ ਕੁਝ ਅਜਿਹਾ ਕਰਨਾ ਚਾਹੀਦਾ ਹੈ, ਜੋ ਭਾਰਤੀ ਸਿਨੇਮਾ ਨੂੰ ਅੱਗੇ ਲੈ ਕੇ ਜਾ ਸਕੇ।

Related News