ਮੈਚ ਦੌਰਾਨ ਸ਼ਾਹਰੁਖ ਖ਼ਾਨ ਸ਼ਰੇਆਮ ਕਰ ''ਤੀ ਇਹ ਹਰਕਤ, ਵੇਖ ਸੱਤਵੇਂ ਆਸਮਾਨ ''ਤੇ ਚੜ੍ਹਿਆ ਲੋਕਾਂ ਦਾ ਪਾਰਾ

Tuesday, Mar 26, 2024 - 12:41 PM (IST)

ਮੈਚ ਦੌਰਾਨ ਸ਼ਾਹਰੁਖ ਖ਼ਾਨ ਸ਼ਰੇਆਮ ਕਰ ''ਤੀ ਇਹ ਹਰਕਤ, ਵੇਖ ਸੱਤਵੇਂ ਆਸਮਾਨ ''ਤੇ ਚੜ੍ਹਿਆ ਲੋਕਾਂ ਦਾ ਪਾਰਾ

ਨਵੀਂ ਦਿੱਲੀ (ਬਿਊਰੋ) : ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ) ਨੇ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ। ਕੋਲਕਾਤਾ ਦੇ ਈਡਨ ਗਾਰਡਨ 'ਚ ਸ਼ਨੀਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ (SRH) ਖ਼ਿਲਾਫ਼ ਖੇਡੇ ਗਏ ਮੈਚ 'ਚ ਮੇਜ਼ਬਾਨ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਰੋਮਾਂਚਕ ਮੈਚ 'ਚ 4 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਆਂਦਰੇ ਰਸਲ ਨੇ 25 ਗੇਂਦਾਂ 'ਚ 65 ਦੌੜਾਂ ਦੀ ਤੂਫਾਨੀ ਪਾਰੀ ਖੇਡੀ। 

PunjabKesari

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਆਪਣੀ ਟੀਮ ਨੂੰ ਸਪੋਰਟ ਕਰਨ ਲਈ ਸਟੇਡੀਅਮ ਪਹੁੰਚੇ ਸਨ। ਕੇ. ਕੇ. ਆਰ. ਦੇ ਪ੍ਰਸ਼ੰਸਕਾਂ ਲਈ ਸ਼ਾਹਰੁਖ ਖ਼ਾਨ ਨੂੰ ਦੇਖਣਾ ਬਹੁਤ ਵਧੀਆ ਪਲ ਸੀ। ਇਸ ਦੌਰਾਨ ਸ਼ਾਹਰੁਖ ਦੀ ਵੀ. ਆਈ. ਪੀ. ਬਾਕਸ ਤੋਂ ਮੈਚ ਦੇਖਦੇ ਹੋਏ ਇਕ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਿਗਰਟ ਪੀਂਦੇ ਨਜ਼ਰ ਆ ਰਹੇ ਹਨ।

PunjabKesari

ਸ਼ਾਹਰੁਖ ਨੂੰ ਇਸ ਤਰ੍ਹਾਂ ਸਿਗਰਟ ਪੀਂਦੇ ਦੇਖ ਕੇ ਕ੍ਰਿਕਟ ਪ੍ਰਸ਼ੰਸਕਾਂ ਨੇ ਕਈ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਕੇ. ਕੇ. ਆਰ. ਨੇ SRH ਨੂੰ 209 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਮੈਚ 'ਚ ਹੈਦਰਾਬਾਦ ਦੀ ਟੀਮ 20 ਓਵਰਾਂ 'ਚ 7 ਵਿਕਟਾਂ ਗੁਆ ਕੇ 204 ਦੌੜਾਂ ਹੀ ਬਣਾ ਸਕੀ।

PunjabKesari

ਦੱਸਣਯੋਗ ਹੈ ਕਿ ਇਸ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਆਂਦਰੇ ਰਸਲ ਵੱਲੋਂ ਖੇਡੀ ਗਈ 25 ਗੇਂਦਾਂ 'ਚ 64 ਦੌੜਾਂ ਦੀ ਧਮਾਕੇਦਾਰ ਪਾਰੀ ਦੀ ਬਦੌਲਤ 20 ਓਵਰਾਂ 'ਚ 7 ​​ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ।

PunjabKesari

ਰਸਲ ਤੋਂ ਇਲਾਵਾ ਫਿਲ ਸਾਲਟ ਨੇ 54 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਜਦਕਿ ਰਿੰਕੂ ਸਿੰਘ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਗੇਂਦਬਾਜ਼ੀ 'ਚ ਟੀ ਨਟਰਾਜਨ ਨੇ ਹੈਦਰਾਬਾਦ ਲਈ 3 ਵਿਕਟਾਂ ਲਈਆਂ।

PunjabKesari


author

sunita

Content Editor

Related News