ਸ਼ਾਹਰੁਖ ਅਤੇ ਅਕਸ਼ੈ ਕੁਮਾਰ ਤੋਂ ਵੀ ਜ਼ਿਆਦਾ ਟਵਿੱਟਰ ਦੀ ਵਰਤੋਂ ਕਰਦੇ ਹਨ ਸੋਨੂੰ ਸੂਦ, ਲਿਸਟ ''ਚ ਮਿਲਿਆ 4 ਰੈਂਕ

11/24/2020 3:27:31 PM

ਮੁੰਬਈ: ਕੋਰੋਨਾ ਕਾਲ ਅਤੇ ਲਾਕਡਾਊਨ ਦੇ ਦੌਰਾਨ ਪ੍ਰਵਾਸੀ ਮਜ਼ਦੂਰਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਕੇ ਅਦਾਕਾਰ ਸੋਨੂੰ ਸੂਦ ਰੀਅਲ ਹੀਰੋ ਬਣ ਕੇ ਉਭਰੇ ਹਨ। ਲਾਕਡਾਊਨ ਤੋਂ ਬਾਅਦ ਵੀ ਸੋਨੂੰ ਸੂਦ ਦਾ ਲੋਕਾਂ ਦੀ ਮਦਦ ਕਰਨ ਦਾ ਇਹ ਸਿਲਸਿਲਾ ਜਾਰੀ ਹੈ। ਕਈ ਲੋਕ ਤਾਂ ਉਨ੍ਹਾਂ ਨੂੰ ਆਪਣਾ ਮਸੀਹਾ ਸਮਝ ਕੇ ਬੈਠੇ ਹਨ। ਇਸ ਦੇ ਨਾਲ ਹੀ ਅਦਾਕਾਰ ਦੀ ਫੈਨ ਫਾਲੋਵਿੰਗ 'ਚ ਕਾਫ਼ੀ ਵਾਧਾ ਹੋਇਆ ਹੈ। ਸੋਨੂੰ ਦੀ ਲੋਕਪ੍ਰਿਯਤਾ 'ਚ ਇੰਨਾ ਵਾਧਾ ਹੋਇਆ ਹੈ ਕਿ ਅਦਾਕਾਰ ਨੇ ਕਈ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੂੰ ਵੀ ਪਛਾੜ ਦਿੱਤਾ ਹੈ।

PunjabKesari
ਸੋਸ਼ਲ ਮੀਡੀਆ ਐਨਾਲਿਸਟਿਕਸ ਫਰਮ ਟਵਿੱਟਰ ਨੇ ਆਪਣੀ ਲੇਟੈਸਟ ਰਿਪੋਰਟ 'ਚ ਦੱਸਿਆ ਕਿ ਅਕਤੂਬਰ ਦੇ ਮਹੀਨੇ 'ਚ ਸਾਰੀਆਂ 4 ਕੈਟੇਗਿਰੀਆਂ 'ਚ ਸੋਨੂੰ ਸੂਦ ਸਭ ਤੋਂ ਉੱਪਰ ਬਣੇ ਹੋਏ ਹਨ। ਇਸ ਫਰਮ ਨੇ ਪਾਲੀਟਿਕਸ, ਜਰਨਲੀਜ਼ਮ, ਬਿਜ਼ਨੈੱਸ, ਇੰਵੈਸਟਮੈਂਟ, ਸਪੋਰਟਸ, ਫ਼ਿਲਮ, ਬੁੱਕ, ਰਾਈਟਿੰਗ ਅਤੇ ਕਾਮੇਡੀ ਵਰਗੀਆਂ ਕੈਟੇਗਿਰੀਆਂ ਲਈ ਇਹ ਰਿਪੋਰਟ ਤਿਆਰ ਕੀਤੀ ਹੈ। 
ਇਸ ਲਿਸਟ 'ਚ ਸਭ ਤੋਂ ਟਾਪ 'ਤੇ ਪੀ.ਐੱਮ. ਨਰਿੰਦਰ ਮੋਦੀ ਬਣੇ ਹੋਏ ਹਨ। ਉਨ੍ਹਾਂ ਤੋਂ ਬਾਅਦ ਰਾਹੁਲ ਗਾਂਧੀ, ਵਿਰਾਟ ਕੋਹਲੀ ਅਤੇ ਸੋਨੂੰ ਸੂਦ ਦਾ ਨੰਬਰ ਆਉਂਦਾ ਹੈ, ਭਾਵ ਅਦਾਕਾਰ ਚੌਥੇ ਰੈਂਕ 'ਤੇ ਹਨ। ਸੋਨੂੰ ਸੂਦ ਬਾਲੀਵੁੱਡ ਅਦਾਕਾਰ ਦੀ ਲਿਸਟ 'ਚ 2.4 ਮਿਲੀਅਨ ਅੰਗੇਜ਼ਮੈਂਟ ਦੇ ਨਾਲ ਟਾਪ 'ਤੇ ਹਨ। 

PunjabKesari
ਉਨ੍ਹਾਂ ਤੋਂ ਬਾਅਦ ਸ਼ਾਹਰੁਖ ਖ਼ਾਨ, ਅਕਸ਼ੈ ਕੁਮਾਰ, ਅਨੁਪਮ ਖੇਰ, ਰਿਤੇਸ਼ ਦੇਸ਼ਮੁਖ ਅਤੇ ਪੂਜਾ ਹੇਗੜੇ ਦਾ ਨੰਬਰ ਆਉਂਦਾ ਹੈ।

PunjabKesari
ਇਸ ਤਰ੍ਹਾਂ ਲਾਕਡਾਊਨ 'ਚ ਸੋਨੂੰ ਸੂਦ ਨੇ ਆਪਣੀ ਨੇਕੀ ਨਾਲ ਕਾਫ਼ੀ ਨਾਂ ਕਮਾਇਆ ਹੈ ਅਤੇ ਉਨ੍ਹਾਂ ਦੀ ਪ੍ਰਸਿੱਧੀ 'ਚ ਕਾਫ਼ੀ ਵਾਧਾ ਹੋਇਆ ਹੈ। ਦੱਸ ਦੇਈਏ ਕਿ ਅਦਾਕਾਰ ਨੇ ਕੋਰੋਨਾ ਦੇ ਕਾਰਨ ਲਾਕਡਾਊਨ 'ਚ ਲੱਖਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਇਸ ਦੇ ਨਾਲ ਹੀ ਉਹ ਕਈ ਜ਼ਰੂਰਤਮੰਦਾਂ ਦੀ ਮਦਦ ਵੀ ਕਰ ਚੁੱਕੇ ਹਨ।


Aarti dhillon

Content Editor Aarti dhillon