''ਪੁੱਤ ਨੂੰ ਬਿਨਾਂ ਕਿਸੇ ਸਬੂਤ ਦੇ ਬਦਨਾਮ ਕੀਤਾ'' ਸ਼ਾਹਰੁਖ ਨੇ ਲਗਾਏ ਸਨ NCB ''ਤੇ ਦੋਸ਼

06/11/2022 11:31:03 AM

ਮੁੰਬਈ-ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਲਈ ਸਾਲ 2021 ਇਕ ਬੁਰੇ ਸੁਫ਼ਨੇ ਵਰਗਾ ਸੀ। ਪਿਛਲੇ ਸਾਲ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦਾ ਨਾਂ ਡਰੱਗ ਕੇਸ ਨਾਲ ਜੁੜਿਆ ਸੀ। ਕਈ ਹਫਤੇ ਤੱਕ ਇਸ ਕੇਸ ਨਾਲ ਜੁੜੀਆਂ ਅਜਿਹੀਆਂ-ਅਜਿਹੀਆਂ ਜਾਣਕਾਰੀਆਂ ਸਾਹਮਣੇ ਆਈਆਂ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਪਿਛਲੇ ਮਹੀਨੇ ਜਦੋਂ ਐੱਨ.ਸੀ.ਬੀ. ਨੇ ਚਾਰਜਸ਼ੀਟ ਦਾਇਰ ਕੀਤੀ ਤਾਂ ਉਸ 'ਚ ਆਰੀਅਨ ਖਾਨ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਪਰਿਵਾਰ ਨੇ ਉਸ ਮੁਸ਼ਕਿਲ ਸਮੇਂ 'ਚ ਵੀ ਚੁੱਪੀ ਤੋੜੇ ਰੱਖੀ ਸੀ ਅਤੇ ਹੁਣ ਵੀ ਉਹ ਇਸ ਨੂੰ ਲੈ ਕੇ ਕੁਝ ਵੀ ਕਹਿਣਾ ਨਹੀਂ ਚਾਹੁੰਦੇ। 

PunjabKesari
ਉਧਰ ਹੁਣ ਜਦੋਂ ਆਰੀਅਨ ਖਾਨ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਸ਼ਾਹਰੁਖ ਖਾਨ ਦਾ ਇਕ ਬਿਆਨ ਸਾਹਮਣੇ ਆਇਆ ਹੈ। ਇਸ ਦੇ ਬਾਰੇ 'ਚ ਕੇਸ ਦੀ ਜਾਂਚ ਲਈ ਤਿਆਰੀ ਸਪੈਸ਼ਲ ਇਨਵੈਸਟੀਗੇਸ਼ਨ ਟੀ (ਆਈ.ਆਈ.ਟੀ.) ਦੇ NCB deputy director (operations)ਸੰਜੇ ਸਿੰਘ ਨੇ ਖੁਲਾਸਾ ਕੀਤਾ। ਦਰਅਸਲ ਐੱਨ.ਸੀ.ਬੀ. ਅਧਿਕਾਰੀ ਸੰਜੇ ਸਿੰਘ ਨੇ ਇਕ ਇੰਟਰਵਿਊ ਦਿੱਤਾ ਹੈ ਜਿਸ 'ਚ ਉਨ੍ਹਾਂ ਨੇ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਮੁਲਾਕਾਤ ਦਾ ਜ਼ਿਕਰ ਕੀਤਾ ਜੋ ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਸੀ।

PunjabKesari
ਸੰਜੇ ਦੱਤ ਨੇ ਆਪਣੇ ਇੰਟਰਵਿਊ 'ਚ ਕਿਹਾ ਜਦੋਂ ਆਰੀਅਨ ਕਸਟਡੀ 'ਚ ਸਨ ਤਾਂ ਸ਼ਾਹਰੁਖ ਖਾਨ ਉਸ ਨੂੰ ਮਿਲੇ ਸਨ ਅਤੇ ਪੁੱਤਰ ਦੇ ਸਰੀਰਕ ਅਤੇ ਮੈਂਟਲ ਹੈਲਥ ਨੂੰ ਲੈ ਕੇ ਚਿੰਤਤ ਸਨ। ਉਨ੍ਹਾਂ ਨੇ ਆਰੀਅਨ ਨਾਲ ਮੁਲਾਕਾਤ ਅਤੇ ਉਸ ਦੇ ਨਾਲ ਰਾਤ ਭਰ ਸਮਾਂ ਬਿਤਾਉਣ ਦੀ ਆਗਿਆ ਦੀ ਵੀ ਮੰਗ ਕੀਤੀ ਸੀ ਪਰ ਇਸ ਦੇ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ ਗਈ। 

PunjabKesari
ਸੰਜੇ ਸਿੰਘ ਨੇ ਕਿਹਾ-'ਸ਼ਾਹਰੁਖ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤ ਨੂੰ ਬਿਨਾਂ ਕਿਸੇ ਸਬੂਤ ਦੇ ਬਦਨਾਮ ਕੀਤਾ ਜਾ ਰਿਹਾ ਹੈ'। ਇਸ ਗੱਲਬਾਤ 'ਚ ਸ਼ਾਹਰੁਖ ਨੇ ਨਮ ਅੱਖਾਂ ਦੇ ਨਾਲ ਇਹ ਵੀ ਕਿਹਾ-'ਸਾਨੂੰ ਕਿਸੇ ਵੱਡੇ ਅਪਰਾਧੀ ਜਾਂ ਰਾਕਸ਼ਾਂ ਦੇ ਰੂਪ 'ਚ ਚਿੱਤਰਿਤ ਕੀਤਾ ਗਿਆ ਹੈ ਜੋ ਸਮਾਜ ਨੂੰ ਖਤਮ ਕਰਨ ਲਈ ਆਏ ਹਨ ਅਤੇ ਅਸੀਂ ਰੋਜ਼ ਕੁਝ ਕਠਿਨ ਕਰ ਰਹੇ ਸੀ'। 

PunjabKesari
ਦੱਸ ਦੇਈਏ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ 2021 'ਚ ਅਕਤੂਬਰ ਦੀ ਸ਼ੁਰੂਆਤ 'ਚ ਮੁੰਬਈ ਕਰੂਜ਼ ਡਰੱਗਜ਼ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਸੀ। ਕਈ ਅਦਾਲਤੀ ਸੁਣਵਾਈਆਂ, ਬਹੁਤ ਸਾਰੇ ਨਾਟਕ ਅਤੇ 26 ਦਿਨਾਂ ਦੀ ਲੰਬੀ ਹਿਰਾਸਤ ਤੋਂ ਬਾਅਦ, ਬੰਬਈ ਹਾਈ ਕੋਰਟ ਨੇ ਆਰੀਅਨ ਨੂੰ 28 ਅਕਤੂਬਰ ਨੂੰ ਜ਼ਮਾਨਤ ਦਿੱਤੀ ਸੀ।


Aarti dhillon

Content Editor

Related News