ਬਾਲੀਵੁੱਡ ''ਚ ਡੈਬਿਊ ਕਰਨ ਜਾ ਰਹੀ ਹੈ ਸ਼ਾਹਰੁਖ ਖਾਨ ਦੀ ਧੀ ਸੁਹਾਨਾ, ਜ਼ੋਇਆ ਅਖਤਰ ਕਰੇਗੀ ਲਾਂਚ

Wednesday, Aug 18, 2021 - 01:34 PM (IST)

ਬਾਲੀਵੁੱਡ ''ਚ ਡੈਬਿਊ ਕਰਨ ਜਾ ਰਹੀ ਹੈ ਸ਼ਾਹਰੁਖ ਖਾਨ ਦੀ ਧੀ ਸੁਹਾਨਾ, ਜ਼ੋਇਆ ਅਖਤਰ ਕਰੇਗੀ ਲਾਂਚ

ਮੁੰਬਈ- ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖ਼ਾਨ ਬਹੁਤ ਜਲਦੀ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਸੁਹਾਨਾ ਆਪਣੇ ਪਿਤਾ ਦੀ ਤਰ੍ਹਾਂ ਐਕਟਿੰਗ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ। ਸੁਹਾਨਾ ਦਾ ਇਹ ਸੁਫ਼ਨਾ ਜਲਦ ਸੱਚ ਹੋਣ ਜਾ ਰਿਹਾ ਹੈ। ਰਿਪੋਰਟ ਅਨੁਸਾਰ ਸੁਹਾਨਾ ਨੂੰ ਕਰਨ ਜੌਹਰ ਨਹੀਂ ਜ਼ੋਇਆ ਅਖ਼ਤਰ ਲਾਂਚ ਕਰਨ ਜਾ ਰਹੀ ਹੈ। 

Bollywood Tadka
ਰਿਪੋਰਟ ਮੁਤਾਬਲ ਸੁਹਾਨਾ ਨੂੰ ਲੈ ਕੇ ਇਸ ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਜ਼ੋਇਆ ਇੰਟਰਨੈਸ਼ਨਲ ਕਾਮਿਕ ਬੁਕ 'ਆਰਚੀ' ਦੇ ਇੰਡੀਅਨ ਅਡਾਪਸ਼ਨ 'ਤੇ ਫਿਲਮ ਬਣਾਉਣ ਜਾ ਰਹੀ ਹੈ। ਇਹ ਫਿਲਮ ਓਟੀਟੀ 'ਤੇ ਰਿਲੀਜ਼ ਕੀਤੀ ਜਾਵੇਗੀ ਜਿਸ ਦੀਆਂ ਤਿਆਰੀਆਂ ਜ਼ੋਇਆ ਨੇ ਸ਼ੁਰੂ ਕਰ ਦਿੱਤੀਆਂ ਹਨ। 'ਆਰਚੀ' ਟੀਨੇਜ਼ ਸਟੋਰੀ ਹੈ। ਜ਼ੋਇਆ ਨੇ ਇਸ ਲਈ ਅਤੇ ਯੰਗ ਸਿਤਾਰਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 'ਆਰਚੀ' ਦੀ ਕਹਾਣੀ ਕੁਝ ਚੰਗੇ ਦੋਸਤਾਂ ਦੇ ਗਰੁੱਪ ਦੀ ਹੈ ਅਤੇ ਜ਼ੋਇਆ ਆਪਣੀ ਪੂਰੀ ਕਾਸਟਿੰਗ 'ਚ ਸ਼ਾਹਰੁਖ ਦੀ ਧੀ ਸੁਹਾਨਾ ਨੂੰ ਸੈਂਟਰਲ ਕਰੈਕਟਰ 'ਚ ਰੱਖਣਾ ਚਾਹੁੰਦੀ ਹੈ। 
ਦੱਸ ਦੇਈਏ ਕਿ ਸੁਹਾਨਾ ਸ਼ਾਰਟ ਫਿਲਮ 'ਦਿ ਗ੍ਰੇ ਪਾਰਟ ਆਫ ਬਲਿਊ' ਅਤੇ ਕਾਲਜ ਪਲੇਅ ਦੇ ਦੌਰਾਨ ਵੀ ਆਪਣਾ ਹੁਨਰ ਦਿਖਾ ਚੁੱਕੀ ਹੈ। ਫਿਲਮ 'ਆਰਚੀ' ਨਾਲ ਸੁਹਾਨਾ ਦੀ ਆਫੀਸ਼ੀਅਲ ਐਂਟਰੀ ਹੋਵੇਗੀ। ਜ਼ੋਇਆ ਸੁਹਾਨਾ ਦੇ ਨਾਲ ਦੋ ਅਦਾਕਾਰਾ ਨੂੰ ਵੀ ਲਾਂਚ ਕਰਨ ਜਾ ਰਹੀ ਹੈ।


author

Aarti dhillon

Content Editor

Related News