ਅਕਸ਼ੈ ਕੁਮਾਰ ਨਾਲ ਸ਼ਾਹ ਲੈ ਕੇ ਆਏ ਪਹਿਲੀ ਪ੍ਰੀਡੇਟਰ-ਏਲੀਅਨ ਥ੍ਰਿਲਰ ਫ਼ਿਲਮ ‘ਸਮੁਕ’

Friday, May 29, 2026 - 11:31 AM (IST)

ਅਕਸ਼ੈ ਕੁਮਾਰ ਨਾਲ ਸ਼ਾਹ ਲੈ ਕੇ ਆਏ ਪਹਿਲੀ ਪ੍ਰੀਡੇਟਰ-ਏਲੀਅਨ ਥ੍ਰਿਲਰ ਫ਼ਿਲਮ ‘ਸਮੁਕ’

ਮੁੰਬਈ - ਪ੍ਰੋਡਿਊਸਰ-ਡਾਇਰੈਕਟਰ ਵਿਪੁਲ ਅੰਮ੍ਰਿਤਲਾਲ ਸ਼ਾਹ ਇਕ ਵਾਰ ਫਿਰ ਇੰਡੀਅਨ ਸਿਨੇਮਾ ਦਾ ਚਿਹਰਾ ਬਦਲਣ ਆ ਰਹੇ ਹਨ।ਲੀਕ ਤੋਂ ਹਟ ਕੇ ਸੋਚਣ ਵਾਲੇ ਵਿਪੁਲ ਸ਼ਾਹ ਹੁਣ ਅਕਸ਼ੈ ਕੁਮਾਰ ਨਾਲ ਮਿਲ ਕੇ ਭਾਰਤ ਦੀ ਪਹਿਲੀ ਪ੍ਰੀਡੇਟਰ-ਏਲੀਅਨ ਥ੍ਰਿਲਰ ਫ਼ਿਲਮ ‘ਸਮੁਕ’ ਲੈ ਕੇ ਆ ਰਹੇ ਹਨ। ਫ਼ਿਲਮ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਪਰ ਮੇਕਰਸ ਨੇ ਇਸ ਦੇ ਸਕੇਲ ਨੂੰ ਲੈ ਕੇ ਜੋ ਖੁਲਾਸੇ ਕੀਤੇ ਹਨ, ਉਸ ਨੇ ਫੈਨਜ਼ ਦੇ ਹੋਸ਼ ਉਡਾ ਦਿੱਤੇ ਹਨ।​ ਆਪਣੀ ਮੋਸਟ-ਅਵੇਟਿਡ ਫ਼ਿਲਮ ‘ਗਵਰਨਰ’ ਦੇ ਗ੍ਰੈਂਡ ਟ੍ਰੇਲਰ ਲਾਂਚ ’ਤੇ ਵਿਪੁਲ ਸ਼ਾਹ ਨੇ ‘ਸਮੁਕ’ ਤੋਂ ਪਰਦਾ ਚੁੱਕਦਿਆਂ ਕਿਹਾ, ‘ਸਮੁਕ’ ਇਕ ਅਜਿਹੀ ਫ਼ਿਲਮ ਹੈ, ਜੋ ਸਿਨੇਮਾ ਦੇ ਸਾਰੇ ਸਥਾਪਿਤ ਨਿਯਮਾਂ ਨੂੰ ਤੋੜ ਦੇਵੇਗੀ।

ਇੰਡੀਆ ’ਚ ਹੁਣ ਤੱਕ ਅਜਿਹੀ ਪ੍ਰੀਡੇਟਰ-ਏਲੀਅਨ ਥ੍ਰਿਲਰ ਫ਼ਿਲਮ ਨਹੀਂ ਬਣੀ ਹੈ। ਇਸ ਮੈਗਾ-ਪ੍ਰਾਜੈਕਟ ਲਈ ਅਸੀਂ ਹਾਲੀਵੁੱਡ ਦੇ ਸਭ ਤੋਂ ਵੱਡੇ ਦਿੱਗਜਾਂ ਨਾਲ ਹੱਥ ਮਿਲਾਇਆ ਹੈ। ਹਾਲੀਵੁੱਡ ਦੀ ਹਰ ਪ੍ਰੀਡੇਟਰ ਫ਼ਿਲਮ ਦਾ ਹਿੱਸਾ ਰਹੇ ‘ਐਲਿਕ ਗਿਲਿਸ’ ਸਾਡੇ ਏਲੀਅਨ ਕ੍ਰੀਚਰ ਨੂੰ ਡਿਜ਼ਾਈਨ ਕਰ ਰਹੇ ਹਨ, ਜਦਕਿ ‘ਵੈਨਮ’ ਵਰਗੀ ਸੁਪਰਹਿੱਟ ਫ਼ਿਲਮ ਦੇਣ ਵਾਲੇ ਐਕਟਰ-ਡਾਇਰੈਕਟਰ ‘ਲਿਊਕ’ ਇਸ ਦੇ ਐਕਸ਼ਨ ਸੀਨਜ਼ ਨੂੰ ਡਾਇਰੈਕਟ ਕਰਨਗੇ।’’​ ਆਪਣੀ ਬਾਂਡਿੰਗ ’ਤੇ ਗੱਲ ਕਰਦਿਆਂ ਵਿਪੁਲ ਨੇ ਅੱਗੇ ਕਿਹਾ, ‘‘ਅਕਸ਼ੈ ਤੇ ਮੈਂ ਹਮੇਸ਼ਾ ਨਵੇਂ ਜ਼ਾਨਰ ’ਚ ਹੱਥ ਅਜ਼ਮਾਇਆ ਹੈ ਪਰ ਇਹ ਫ਼ਿਲਮ ਬੇਹੱਦ ਅਨੋਖੀ ਹੈ। ਇਹ ਧਮਾਕੇਦਾਰ ਫ਼ਿਲਮ 12 ਜੂਨ 2026 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।’’


author

cherry

Content Editor

Related News