ਸ਼ਬਾਨਾ ਆਜ਼ਮੀ ਨੇ ਵਾਰਾਣਸੀ ਨੂੰ ਸਮਾਰਟ ਸਿਟੀ ਬਣਾਉਣ ਦੀ ਖੋਲ੍ਹੀ ਪੋਲ, PM ਮੋਦੀ ਤੇ ਯੋਗੀ ਨੂੰ ਕੀਤਾ ਇਹ ਟਵੀਟ ਟੈਗ

06/19/2021 9:20:43 AM

ਮੁੰਬਈ (ਬਿਊਰੋ) - ਵਾਰਾਣਸੀ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਰਕੇ ਕਈ ਥਾਵਾਂ 'ਤੇ ਪਾਣੀ ਭਰਿਆ ਹੋਇਆ ਹੈ ਅਤੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਸੂਨ ਦੇ ਇਸ ਪਹਿਲੇ ਮੀਂਹ ਨੇ ਬਨਾਰਸ ਦੇ ਸਮਾਰਟ ਸਿਟੀ ਹੋਣ ਦੇ ਦਾਅਵੇ ਨੂੰ ਖੋਖਲਾ ਸਾਬਿਤ ਕਰ ਦਿੱਤਾ ਹੈ। ਇਸ ਸਭ ਦੇ ਚੱਲਦਿਆਂ ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਿਆ ਹੈ।

ਸ਼ਬਾਨਾ ਆਜ਼ਮੀ ਨੇ ਭਾਰਤ ਰਤਨ ਉਸਤਾਦ ਬਿਸਮਿੱਲਾ ਖਾਂ ਦੇ ਘਰ ਨੂੰ ਜਾਣ ਵਾਲੀ ਸੜਕ ਦੀ ਤਸਵੀਰ ਸਾਂਝੀ ਕੀਤੀ ਹੈ। ਬਿਸਮਿੱਲਾ ਖਾਂ ਮਾਰਗ 'ਤੇ ਚਾਰੇ ਪਾਸੇ ਇਕੱਠਾ ਹੋਇਆ ਪਾਣੀ ਅਤੇ ਗੰਦਗੀ ਦਿਖਾਈ ਦੇ ਰਹੀ ਹੈ। ਸ਼ਬਾਨਾ ਆਜ਼ਮੀ ਨੇ ਭਾਰਤ ਰਤਨ ਉਸਤਾਦ ਬਿਸਮਿੱਲਾ ਖਾਂ ਦੀ ਤਸਵੀਰ ਸਾਂਝੀ ਕਰਦਿਆਂ ਟਵੀਟ ਕੀਤਾ, ਜਿਸ 'ਚ ਹਾਲਤ ਬਹੁਤ ਮਾੜੇ ਦਿਖਾਈ ਦੇ ਰਹੇ ਹਨ। ਬਿਸਮਿੱਲਾ ਖਾਂ ਮਾਰਗ ਦੇ ਚਾਰੇ ਪਾਸੇ ਪਾਣੀ ਤੇ ਗੰਦਗੀ ਦਿਖਾਈ ਦੇ ਰਹੀ ਹੈ। ਤਸਵੀਰ ਸਾਂਝੀ ਕਰਦਿਆਂ ਸ਼ਬਾਨਾ ਨੇ ਲਿਖਿਆ ''ਵਾਰਾਣਸੀ 'ਚ ਭਾਰਤ ਰਤਨ ਉਸਤਾਦ ਬਿਸਮਿੱਲਾ ਖਾਂ ਮਾਰਗ! ਇਥੇ ਇੱਕ ਝਾਤ ਮਾਰੋ।'' ਸ਼ਬਾਨਾ ਆਜ਼ਮੀ ਨੇ ਇਸ ਟਵੀਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀ. ਐੱਮ. ਯੋਗੀ ਆਦਿੱਤਿਆਨਾਥ ਨੂੰ ਵੀ ਟੈਗ ਕੀਤਾ ਹੈ। ਸ਼ਬਾਨਾ ਆਜ਼ਮੀ ਦੇ ਇਸ ਟਵੀਟ 'ਤੇ ਯੂਜ਼ਰਸ ਦੇ ਬਹੁਤ ਸਾਰੇ ਪ੍ਰਤੀਕਰਮ ਆ ਰਹੇ ਹਨ।

PunjabKesari

ਦੱਸਣਯੋਗ ਹੈ ਕਿ  ਸ਼ਬਾਨਾ ਆਜ਼ਮੀ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਸਾਰੇ ਸਮਾਜਿਕ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰਦੀ ਹੈ। ਦੱਸ ਦਈਏ ਕਿ ਵਾਰਾਣਸੀ ਨੂੰ ਸਮਾਰਟ ਸਿਟੀ ਬਣਾਉਣ ਲਈ ਬੀਤੇ ਕਈ ਸਾਲਾਂ ਤੋਂ ਚਰਚਾ ਹੋ ਰਹੀ ਹੈ, ਉਸ 'ਚ ਵੱਡੀ ਸਮੱਸਿਆ ਡ੍ਰੇਨੇਜ ਸਿਸਟਮ ਨੂੰ ਠੀਕ ਕਰਨ ਲਈ ਪ੍ਰਸ਼ਾਸਨ ਲੱਗਾ ਹੋਇਆ ਹੈ ਪਰ ਰਾਤ ਤੋਂ ਹੋਏ ਮੀਂਹ ਨੇ ਦੱਸਿਆ ਹੈ ਕਿ ਹਾਲਤ ਅੱਜ ਵੀ ਉਸੇ ਤਰ੍ਹਾਂ ਹੈ।

ਨੋਟ - ਸ਼ਬਾਨਾ ਆਜ਼ਮੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News