ਮਸ਼ਹੂਰ ਅਦਾਕਾਰਾ ਦੇ ਲੱਗੀਆਂ ਗੰਭੀਰ ਸੱਟਾਂ, ਤਸਵੀਰਾਂ ਕੀਤੀਆਂ ਸਾਂਝੀਆਂ

Thursday, Aug 22, 2024 - 01:07 PM (IST)

ਮਸ਼ਹੂਰ ਅਦਾਕਾਰਾ ਦੇ ਲੱਗੀਆਂ ਗੰਭੀਰ ਸੱਟਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਨਵੀਂ ਦਿੱਲੀ- ਦਰਸ਼ਕਾਂ ਨੂੰ ਸ਼ੁਰੂ ਤੋਂ ਹੀ ਸਭ ਤੋਂ ਪਸੰਦੀਦਾ ਸ਼ੋਅ 'ਖਤਰੋਂ ਕੇ ਖਿਲਾੜੀ 14' 'ਚ ਬਹੁਤ ਕੁਝ ਦੇਖਣ ਨੂੰ ਮਿਲਿਆ ਹੈ। ਹੁਣ ਇਸ ਸ਼ੋਅ ਤੋਂ ਇੱਕ ਹੋਰ ਸੈਲੇਬਸ ਨੇ ਅਲਵਿਦਾ ਲੈ ਲਿਆ ਹੈ।ਅਸੀਂ ਗੱਲ ਕਰ ਰਹੇ ਹਾਂ ਅਦਿਤੀ ਸ਼ਰਮਾ ਦੀ, ਜੋ ਬਾਹਰ ਹੋ ਗਈ ਹੈ। ਇਸ ਦੌਰਾਨ ਅਦਿਤੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਆਪਣੇ ਚਿਹਰੇ 'ਤੇ ਸੱਟਾਂ ਦਿਖਾਉਂਦੀ ਨਜ਼ਰ ਆ ਰਹੀ ਹੈ।ਦਰਅਸਲ, ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14'  'ਚ ਕਈ ਕੰਟੈਸਟੇਂਟ ਆਪਣਾ ਜ਼ੋਹਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ੋਅ ਦੇ ਜ਼ਬਰਦਸਤ ਸਟੰਟਸ 'ਚ ਮੁਕਾਬਲੇਬਾਜ਼ਾਂ ਦੀ ਹਿੰਮਤ, ਅਤੇ ਡਰ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਕਾਰਨ ਨੁਕਸਾਨ ਵੀ ਚੁੱਕਣਾ ਪੈ ਰਿਹਾ ਹੈ। ਇਸ ਵਿਚਾਲੇ ਮਸ਼ਹੂਰ ਅਦਾਕਾਰਾ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। 

PunjabKesari

ਦੱਸ ਦੇਈਏ ਕਿ ਅਦਾਕਾਰਾ ਅਦਿਤੀ ਸ਼ਰਮਾ ਸ਼ੋਅ ਵਿੱਚੋਂ ਬਾਹਰ ਹੋ ਗਈ ਹੈ। ਸ਼ਾਲਿਨ ਭਨੋਟ ਤੋਂ ਹਾਰਨ ਤੋਂ ਬਾਅਦ ਉਹ ਸ਼ੋਅ ਤੋਂ ਬਾਹਰ ਹੋਈ। ਜਿਵੇਂ ਹੀ ਉਸਨੇ 'ਖਤਰੋਂ ਕੇ ਖਿਲਾੜੀ' ਛੱਡ ਦਿੱਤਾ, ਅਦਿਤੀ ਸ਼ਰਮਾ ਨੇ ਟਾਸਕ ਦੌਰਾਨ ਲੱਗੀਆਂ ਸੱਟਾਂ ਦੀ ਇੱਕ ਝਲਕ ਸਾਂਝੀ ਕੀਤੀ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਦੀ ਇੱਕ ਲੜੀ ਸਾਂਝੀ ਕੀਤੀ, ਜਿਸ 'ਚ ਉਸ ਨੇ ਰੋਮਾਨੀਆ 'ਚ ਆਪਣੇ ਦਿਲਚਸਪ ਸਫ਼ਰ ਬਾਰੇ ਗੱਲ ਕੀਤੀ। ਇਹਨਾਂ ਤਸਵੀਰਾਂ 'ਚ ਟਾਸਕ ਦੌਰਾਨ ਲੱਗੀਆਂ ਸੱਟਾਂ ਨੂੰ ਵੀ ਦਿਖਾਇਆ ਗਿਆ ਹੈ। 'ਖਤਰੋਂ ਕੇ ਖਿਲਾੜੀ' 'ਚ ਖਤਰਿਆਂ ਨਾਲ ਖੇਡਦੇ ਹੋਏ ਉਨ੍ਹਾਂ ਦੇ ਮੋਢੇ 'ਤੇ ਸੱਟ ਲੱਗ ਗਈ ਅਤੇ ਗਰਦਨ 'ਤੇ ਸੱਟ ਲੱਗ ਗਈ। 

PunjabKesari

ਉਨ੍ਹਾਂ ਨੇ ਸ਼ੋਅ ਦੇ ਹੋਸਟ ਰੋਹਿਤ ਸ਼ੈੱਟੀ ਦੇ ਨਾਲ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਰੋਹਿਤ ਬਾਰੇ ਲਿਖਿਆ ਹੈ। ਉਹ ਆਪਣੀ ਪੋਸਟ 'ਚ ਲਿਖਦੀ ਹੈ, 'ਤੁਹਾਡੀ ਅਟੁੱਟ ਪ੍ਰੇਰਨਾ, ਮੌਜ਼-ਮਸਤੀ, ਦਿਆਲਤਾ, ਸ਼ਾਂਤ ਵਿਵਹਾਰ ਤੁਹਾਨੂੰ ਸਾਰਿਆਂ ਲਈ ਪ੍ਰੇਰਨਾ ਬਣਾਉਂਦਾ ਹੈ। ਤੁਹਾਡੇ ਨਾਲ ਕੰਮ ਕਰਨਾ ਇੱਕ ਸ਼ਾਨਦਾਰ ਅਨੁਭਵ ਸੀ।

PunjabKesari

ਹਰ ਚੀਜ਼ ਲਈ ਧੰਨਵਾਦ।ਅਦਿਤੀ ਸ਼ਰਮਾ ਨੇ ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਸ਼ੇਅਰ ਕੀਤੀ ਪੋਸਟ 'ਚ ਕਿਹਾ ਕਿ 'ਖਤਰੋਂ ਕੇ ਖਿਲਾੜੀ 14' 'ਚ ਉਨ੍ਹਾਂ ਦਾ ਸਫਰ ਖਤਮ ਹੋ ਗਿਆ ਹੈ ਪਰ ਇਸ ਯਾਦਗਾਰ ਸਫਰ ਤੋਂ ਬਾਅਦ ਹੁਣ ਉਨ੍ਹਾਂ ਦਾ ਨਵਾਂ ਸਫਰ ਸ਼ੁਰੂ ਹੋਵੇਗਾ। ਉਨ੍ਹਾਂ ਨੇ ਸਾਰੇ ਪ੍ਰਸ਼ੰਸਕਾਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News