ਮਸ਼ਹੂਰ ਅਦਾਕਾਰਾ ਨੂੰ ਸੀਨੀਅਰ Actor ਨੇ ਭੇਜੇ ''ਗੰਦੇ'' ਮੈਸੇਜ, ਸਕ੍ਰੀਨਸ਼ਾਟ ਵਾਇਰਲ ਹੋਣ ''ਤੇ ਮਚੀ ਹਲਚਲ
Tuesday, May 27, 2025 - 01:35 PM (IST)

ਮੁੰਬਈ: ਫਿਲਮ ਇੰਡਸਟਰੀ ਦੀ ਚਮਕ-ਧਮਕ ਦੇ ਪਿੱਛੇ ਲੁਕਿਆ ਕਾਲਾ ਸੱਚ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਮਸ਼ਹੂਰ ਮਰਾਠੀ ਅਦਾਕਾਰਾ ਪ੍ਰਾਚੀ ਪਿਸਟ ਨੇ ਇਕ ਸੀਨੀਅਰ ਅਦਾਕਾਰ ਸੁਦੇਸ਼ ਮਹਾਸ਼ੀਲਕਰ ਵੱਲੋਂ ਭੇਜੇ ਗਏ ਅਸ਼ਲੀਲ ਮੈਸੇਜਾਂ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਸਾਂਝੇ ਕਰਕੇ ਇੰਡਸਟਰੀ ਵਿਚ ਹਲਚਲ ਮਚਾ ਦਿੱਤੀ ਹੈ।
ਇਹ ਵੀ ਪੜ੍ਹੋ: ਸ਼੍ਰੀ ਸ਼੍ਰੀ ਰਵੀਸ਼ੰਕਰ ਦੇ ਆਸ਼ਰਮ ਪਹੁੰਚੀ ਹਿਨਾ ਖਾਨ, ਮਨ ਦੀ ਸ਼ਾਂਤੀ ਲਈ ਕੀਤਾ Meditation
ਪ੍ਰਾਚੀ ਪਿਸਟ ਨੇ ਸੋਸ਼ਲ ਮੀਡੀਆ 'ਤੇ ਕੁਝ ਸਕ੍ਰੀਨਸ਼ਾਟ ਸਾਂਝੇ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੇ ਸੁਦੇਸ਼ ਮਹਾਸ਼ੀਲਕਰ 'ਤੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਗਾਇਆ ਹੈ। ਸੁਦੇਸ਼ ਨੇ ਪ੍ਰਾਚੀ ਨੂੰ ਜੋ ਮੈਸੇਜ ਭੇਜੇ ਹਨ ਉਹ ਮਰਾਠੀ ਵਿੱਚ ਹਨ, ਜਿਸਦਾ ਮਤਲਬ ਹੈ- "ਤੂੰ ਮੈਨੂੰ ਆਪਣਾ ਨੰਬਰ ਦੇ, ਮੈਨੂੰ ਤੇਰੇ ਨਾਲ ਫਲਰਟ ਕਰਨਾ ਹੈ। ਤੂੰ ਬਹੁਤ ਸੈਕਸੀ ਲੱਗਣ ਲੱਗੀ ਹੈ, ਵਾਓ...।"
ਇਹ ਵੀ ਪੜ੍ਹੋ: ਇਸ ਵਾਰ 'ਬਿਗ ਬੌਸ 19' ਹੋਵੇਗਾ ਬਾਕੀ ਸੀਨਜ਼ ਤੋਂ ਵੱਖਰਾ, ਜਾਣੋ ਮੈਕਰਸ ਕੀ ਕਰਨ ਜਾ ਰਹੇ ਨੇ ਬਦਲਾਅ
ਇਹ ਮੈਸੇਜ ਜਦੋਂ ਪਬਲਿਕ ਹੋਏ ਤਾਂ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ। ਕਈ ਉਪਭੋਗਤਾਵਾਂ ਨੇ ਪ੍ਰਾਚੀ ਦੀ ਹਿੰਮਤ ਦੀ ਤਾਰੀਫ਼ ਕੀਤੀ, ਜਦਕਿ ਕਈ ਹੋਰਾਂ ਨੇ ਇੰਡਸਟਰੀ ਵਿੱਚ ਔਰਤਾਂ ਨਾਲ ਹੋ ਰਹੇ ਅਣਚਾਹੇ ਵਿਵਹਾਰ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ। ਇਸ ਮਾਮਲੇ ਦੀ ਗੰਭੀਰਤਾ ਉਸ ਸਮੇਂ ਹੋਰ ਵੱਧ ਗਈ ਜਦੋਂ ਪ੍ਰਾਚੀ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਦੱਸਿਆ ਕਿ ਉਨ੍ਹਾਂ 'ਤੇ ਇਹ ਪੋਸਟ ਹਟਾਉਣ ਅਤੇ ਚੁੱਪ ਰਹਿਣ ਦਾ ਦਬਾਅ ਬਣਾਇਆ ਜਾ ਰਿਹਾ ਹੈ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਲਿਖਿਆ: "ਮੈਨੂੰ ਲੱਗਦਾ ਹੈ ਕਿ ਇਹ ਪੋਸਟ ਮੇਰੇ ਇੰਸਟਾ ਫੀਡ ਵਿਚ ਰਹਿਣ ਦੀ ਹੱਕਦਾਰ ਹੈ।"
ਇਹ ਵੀ ਪੜ੍ਹੋ: ਕੀ ਤੋਂ ਕੀ ਹੋ ਗਿਆ ਸੀ ਮੁਕੁਲ ਦਾ ਹਾਲ ! ਇੰਨੇ ਵੱਡੇ ਅਦਾਕਾਰ ਨੂੰ ਪਛਾਣਨਾ ਵੀ ਹੋ ਗਿਆ ਸੀ ਮੁਸ਼ਕਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8