ਸੈਲਫੀ ਕ੍ਰੇਜ਼ ਨੇ ਵਿਗਾੜੀ ਜਾਹਨਵੀ ਕਪੂਰ ਦੀ ਹਾਲਤ, ਨੈਟਿਜ਼ਮ ਬੋਲੇ- ਉਨ੍ਹਾਂ ਨੂੰ ਸਾਹ ਲੈਣ ਲਈ ਜਗ੍ਹਾ ਦਿਓ

06/26/2024 11:21:47 AM

ਮੁੰਬਈ- ਅਦਾਕਾਰਾ ਜਾਹਨਵੀ ਕਪੂਰ ਕੱਲ੍ਹ ਆਪਣੇ ਭਰਾ ਅਰਜੁਨ ਕਪੂਰ ਦੇ ਜਨਮਦਿਨ 'ਚ ਸ਼ਾਮਲ ਹੋਣ ਲਈ ਪੈਰਿਸ ਤੋਂ ਮੁੰਬਈ ਪਰਤੀ ਹੈ। ਉਹ ਪੈਰਿਸ ਫੈਸ਼ਨ ਵੀਕ 'ਚ ਹਿੱਸਾ ਲੈਣ ਲਈ ਉੱਥੇ ਗਈ ਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਪੈਰਿਸ ਯਾਤਰਾ ਦੀਆਂ ਝਲਕੀਆਂ ਵੀ ਸਾਂਝੀਆਂ ਕੀਤੀਆਂ। ਦੱਸ ਦਈਏ ਕਿ ਜਦੋਂ ਅਦਾਕਾਰਾ ਏਅਰਪੋਰਟ  'ਤੇ ਪੁੱਜੀ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਸੈਲਫੀ ਲੈਣ ਲਈ ਘੇਰਾ ਪਾ ਲਿਆ। ਉਸ ਦੌਰਾਨ ਜਾਹਨਵੀ ਕਾਫੀ ਪਰੇਸ਼ਾਨ ਹੋ ਗਈ। 

ਇਹ ਖ਼ਬਰ ਵੀ ਪੜ੍ਹੋ- ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਘਰ ਗੂੰਝਣਗੀਆਂ ਬੱਚੇ ਦੀਆਂ ਕਿਲਕਾਰੀਆਂ, ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਜਾਨ੍ਹਵੀ ਕਪੂਰ ਨੂੰ ਹਾਲ ਹੀ 'ਚ ਫਿਲਮ 'ਮਿਸਟਰ ਐਂਡ ਮਿਸੇਜ਼ ਮਾਹੀ' 'ਚ ਦੇਖਿਆ ਗਿਆ ਸੀ। ਇਸ ਫ਼ਿਲਮ 'ਚ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਇੰਟਰਨੈੱਟ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਉਹ ਏਅਰਪੋਰਟ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਘਿਰੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ 'ਤੇ ਇਕ ਪੈਪਰਾਜ਼ੀ ਵੱਲੋਂ ਸ਼ੇਅਰ ਕੀਤੇ ਗਏ ਵੀਡੀਓ 'ਚ, ਜਾਹਨਵੀ ਕਪੂਰ ਏਅਰਪੋਰਟ ਤੋਂ ਬਾਹਰ ਨਿਕਲਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਕਈ ਪ੍ਰਸ਼ੰਸਕ ਉਨ੍ਹਾਂ ਦੇ ਨੇੜੇ ਆਏ ਅਤੇ ਉਨ੍ਹਾਂ ਨਾਲ ਸੈਲਫੀ ਲੈਣ ਲੱਗੇ। ਪਹਿਲਾਂ ਤਾਂ ਅਦਾਕਾਰਾ ਨੇ ਨਾਂਹ ਨਹੀਂ ਕੀਤੀ ਪਰ ਤੁਰੰਤ ਹੀ ਉੱਥੇ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਣ ਲੱਗੀ।

 

 
 
 
 
 
 
 
 
 
 
 
 
 
 
 
 

A post shared by F I L M Y G Y A N (@filmygyan)

ਇਹ ਖ਼ਬਰ ਵੀ ਪੜ੍ਹੋ- 27 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ ਫਿਲਮ 'ਜੱਟ ਐਂਡ ਜੂਲੀਅਟ 3'

ਇਸ ਦੌਰਾਨ ਅਦਾਕਾਰਾ ਕਾਫੀ ਬੇਚੈਨ ਹੋ ਗਈ। ਇੱਥੋਂ ਤੱਕ ਕਿ ਜਦੋਂ ਜਾਨ੍ਹਵੀ ਕਪੂਰ ਏਅਰਪੋਰਟ ਤੋਂ ਬਾਹਰ ਆਈ ਅਤੇ ਆਪਣੀ ਕਾਰ ਵੱਲ ਵਧਣ ਲੱਗੀ ਤਾਂ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਕਿਸੇ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਜਾਨ੍ਹਵੀ ਨੇ ਉਨ੍ਹਾਂ ਨੂੰ ਪਿਆਰ ਨਾਲ ਜਵਾਬ ਦਿੰਦੇ ਹੋਏ ਕਿਹਾ, 'ਅੱਜ ਮੇਰਾ ਜਨਮਦਿਨ ਨਹੀਂ ਹੈ।'

ਇਹ ਖ਼ਬਰ ਵੀ ਪੜ੍ਹੋ- ਰੇਣੁਕਾਸਵਾਮੀ ਕਤਲ ਮਾਮਲਾ- ਪੁਲਸ ਨੇ ਸੁਪਰਸਟਾਰ ਦਰਸ਼ਨ ਦੇ ਪ੍ਰਸ਼ੰਸਕ ਨੂੰ ਧਮਕੀ ਦੇਣ ਦੇ ਦੋਸ਼ 'ਚ ਕੀਤਾ ਗ੍ਰਿਫਤਾਰ

ਜਾਨ੍ਹਵੀ ਕਪੂਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਾਹਨਵੀ ਕਪੂਰ ਪ੍ਰਤੀ ਨੈਟਿਜ਼ਮ ਨੇ ਆਪਣੀ ਹਮਦਰਦੀ ਜਤਾਈ ਹੈ। ਇਕ ਯੂਜ਼ਰ ਨੇ ਲਿਖਿਆ, 'ਉਹ ਵੀ ਇਨਸਾਨ ਹੈ, ਉਨ੍ਹਾਂ ਨੂੰ ਸਾਹ ਲੈਣ ਲਈ ਜਗ੍ਹਾ ਦਿਓ'। ਇਕ ਹੋਰ ਯੂਜ਼ਰ ਨੇ ਲਿਖਿਆ, 'ਅਦਾਕਾਰਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ ਨੂੰ ਸਪੇਸ ਨਾ ਦਿਓ'।


Priyanka

Content Editor

Related News