ਤਸਵੀਰਾਂ ''ਚ ਦੇਖੋ ਅਦਾਕਾਰਾ ਲਾਰਾ ਦੱਤਾ ਦੀ ਚਾਰ ਸਾਲਾਂ ਬੇਟੀ ਨੂੰ
Thursday, Jan 21, 2016 - 12:07 PM (IST)
ਮੁੰਬਈ—ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਦੀ ਬੇਟੀ ਸਾਇਰਾ ਭੂਪਤੀ ਚਾਰ ਸਾਲ ਦੀ ਹੋ ਗਈ ਹੈ। ਬਾਕਸ ਆਫਿਸ ਨੂੰ ''ਅੰਦਾਜ਼'' ''ਖਾਕੀ'' ਅਤੇ ''ਪਾਟਨਰ'' ਵਰਗੀਆਂ ਹਿੱਟ ਫਿਲਮਾਂ ਦੇਣ ਵਾਲੀ ਲਾਰਾ ਦੱਤਾ ਨੇ ਆਪਣੀ ਬੇਟੀ ਦੇ ਜਨਮ-ਦਿਨ ਦੀਆਂ ਬੇਹੱਦ ਖੂਬਸੂਰਤ ਅਤੇ ਪਿਆਰੀਆਂ ਤਸਵੀਰਾਂ ਇੰਸਟਾਗਰਾਮ ''ਤੇ ਸਾਂਝੀਆਂ ਕੀਤੀਆਂ ਹਨ।
ਜਾਣਕਾਰੀ ਮੁਤਾਬਕ ਲਾਰਾ ਨੇ 2011 ''ਚ ਟੈਨਿਸ ਸਟਾਰ ਮਹੇਸ਼ ਭੂਪਤੀ ਨਾਲ ਵਿਆਹ ਕੀਤਾ ਸੀ ਅਤੇ 2012 ''ਚ ਉਨ੍ਹਾਂ ਦੀ ਲੜਕੀ ਸਾਇਰਾ ਦਾ ਜਨਮ ਹੋਇਆ।
ਜ਼ਿਕਰਯੋਗ ਹੈ ਕਿ ਲਾਰਾ ਨੇ ਵਿਆਹ ਤੋਂ ਬਾਅਦ ਫਿਲਮਾਂ ਤੋਂ ਦੂਰੀਆਂ ਬਣਾ ਲਈਆਂ ਸਨ ਪਰ ਹੁਣੇ ਜਿਹੇ ਰਿਲੀਜ਼ ਹੋਈ ਫਿਲਮ ''ਸਿੰਘ ਇਜ਼ ਬਲਿੰਗ'' ਨਾਲ ਲਾਰਾ ਦੱਤਾ ਨੇ ਫਿਰ ਤੋਂ ਫਿਲਮਾਂ ''ਚ ਵਾਪਸੀ ਕੀਤੀ ਹੈ।
