ਕਾਰਤਿਕ-ਕਿਆਰਾ ਨੇ ਜੈਪੁਰ ’ਚ ਕੀਤੀ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦੀ ਪ੍ਰਮੋਸ਼ਨ

Sunday, Jun 25, 2023 - 11:10 AM (IST)

ਕਾਰਤਿਕ-ਕਿਆਰਾ ਨੇ ਜੈਪੁਰ ’ਚ ਕੀਤੀ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਦੀ ਪ੍ਰਮੋਸ਼ਨ

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਤੇ ਕਿਆਰਾ ਅਡਵਾਨੀ ਦੀ ਰੋਮਾਂਟਿਕ ਸੰਗੀਤਕ ਲਵ ਸਟੋਰੀ ‘ਸੱਤਿਆਪ੍ਰੇਮ ਕੀ ਕਥਾ’ ਨੂੰ ਦੇਖਣ ਲਈ ਦਰਸ਼ਕਾਂ ’ਚ ਜੋਸ਼ ਦੇਖਣ ਯੋਗ ਹੈ। ਫ਼ਿਲਮ ਦੇ ਟਰੇਲਰ ਨੇ ਜਿਥੇ ਆਉਂਦਿਆਂ ਹੀ ਆਪਣਾ ਜਾਦੂ ਦਿਖਾਇਆ, ਉਥੇ ਹੀ ਫ਼ਿਲਮ ਦੇ ਸਾਰੇ ਗੀਤ ਵੀ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ

ਹਾਲ ਹੀ ’ਚ ਫ਼ਿਲਮ ਦੀ ਲੀਡ ਜੋੜੀ ‘ਸੱਤਿਆਪ੍ਰੇਮ ਕੀ ਕਥਾ’ ਦੀ ਪ੍ਰਮੋਸ਼ਨ ਲਈ ਪਿੰਕ ਸਿਟੀ ਜੈਪੁਰ ਪਹੁੰਚੀ। ਦੋਵਾਂ ਨੇ ਉਥੇ ਇਤਿਹਾਸਕ ਸਥਾਨ ਜਲ ਮਹਿਲ ’ਚ ਫ਼ਿਲਮ ਦੀ ਪ੍ਰਮੋਸ਼ਨ ਕੀਤੀ।

ਫ਼ਿਲਮ ਦੇ ਪ੍ਰਮੋਸ਼ਨਲ ਈਵੈਂਟ ’ਚ ਪਹੁੰਚੇ ਸਾਰੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆਏ। ਅਜਿਹੇ ’ਚ ਕਾਰਤਿਕ ਤੇ ਕਿਆਰਾ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਤੇ ਉਨ੍ਹਾਂ ਨਾਲ ਖ਼ੂਬ ਮਸਤੀ ਕੀਤੀ।

‘ਸੱਤਿਆਪ੍ਰੇਮ ਦੀ ਕਥਾ’ ਐੱਨ. ਜੀ. ਈ. ਤੇ ਨਮਹ ਪਿਕਚਰਜ਼ ਵਿਚਾਲੇ ਇਕ ਵਿਸ਼ਾਲ ਸਹਿਯੋਗ ਦੀ ਨਿਸ਼ਾਨਦੇਹੀ ਕਰਦੀ ਹੈ। ਇਹ ਫ਼ਿਲਮ 29 ਜ਼ੂਨ ਨੂੰ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News