ਜੌਨ ਅਬ੍ਰਾਹਮ ਤੇ ਦਿਵਿਆ ਖੋਸਲਾ ਦੀ ਫ਼ਿਲਮ ‘ਸਤਿਆਮੇਵ ਜਯਤੇ 2’ ਹੋਈ ਰਿਲੀਜ਼

Thursday, Nov 25, 2021 - 01:30 PM (IST)

ਜੌਨ ਅਬ੍ਰਾਹਮ ਤੇ ਦਿਵਿਆ ਖੋਸਲਾ ਦੀ ਫ਼ਿਲਮ ‘ਸਤਿਆਮੇਵ ਜਯਤੇ 2’ ਹੋਈ ਰਿਲੀਜ਼

ਮੁੰਬਈ (ਬਿਊਰੋ)– ਜੌਨ ਅਬ੍ਰਾਹਮ ਤੇ ਦਿਵਿਆ ਖੋਸਲਾ ਕੁਮਾਰ ਸਟਾਰਰ ਫ਼ਿਲਮ ‘ਸਤਿਅਾਮੇਵ ਜਯਤੇ 2’ ਦੀ ਰਿਲੀਜ਼ ਨੂੰ ਲੈ ਕੇ ਜਦੋਂ ਤੋਂ ਸ਼ੁਰੂਆਤ ਹੋਈ ਹੈ, ਉਦੋਂ ਤੋਂ ਉਤਸ਼ਾਹ ਸਿਖਰ ’ਤੇ ਹੈ। ਵੀਰਵਾਰ ਨੂੰ ਰਿਲੀਜ਼ ਦੇ ਨਾਲ ਪ੍ਰਸ਼ੰਸਕਾਂ ਨੂੰ ਅਖੀਰ ਮਿਲਾਪ ਮਿਲਣ ਜਾਵੇਰੀ ਵਲੋਂ ਡਾਇਰੈਕਟਿਡ ਇਸ ਪੂਰੀ ਐਕਸ਼ਨ ਐਂਟਰਟੇਨਰ ਦਾ ਗਵਾਹ ਬਣਨ ਦਾ ਮੌਕਾ ਮਿਲਿਆ ਹੈ।

ਇਹ ਫ਼ਿਲਮ ਟੀ-ਸੀਰੀਜ਼ ਤੇ ਐਮੇ ਐਂਟਰਟੇਨਮੈਂਟ ਦੇ ਨਾਲ ਜੌਨ ਦੇ ਤੀਜੇ ਸਹਿਯੋਗ ਨੂੰ ਦਰਸਾਉਂਦੀ ਹੈ। ਜੌਨ ਅਬ੍ਰਾਹਮ ਨੇ ਕਿਹਾ, ‘‘ਸਤਿਅਾਮੇਵ ਜਯਤੇ 2’ ਇਕ ਅਜਿਹੀ ਫ਼ਿਲਮ ਹੈ, ਜੋ ਪੂਰੀ ਤਰ੍ਹਾਂ ਨਾਲ ਮਨੋਰੰਜਕ ਹੈ ਤੇ ਜਨਤਾ ਲਈ ਬਣਾਈ ਗਈ ਹੈ।

ਦਿਵਿਆ ਖੋਸਲਾ ਕੁਮਾਰ ਨੇ ਸਾਂਝਾ ਕੀਤਾ ਕਿ ਅਸੀਂ ਅੰਤ ’ਚ ਫਿਨਿਸ਼ ਲਕੀਰ ’ਤੇ ਹਾਂ ਤੇ ਭਾਵਨਾ ਅਸਲੀ ਹੈ।

ਭੂਸ਼ਣ ਕੁਮਾਰ, ਕ੍ਰਿਸ਼ਣ ਕੁਮਾਰ (ਟੀ-ਸੀਰੀਜ਼), ਮੋਨਿਸ਼ਾ ਅਡਵਾਨੀ, ਮਧੂ ਭੋਜਵਾਨੀ, ਨਿਖਿਲ ਅਡਵਾਨੀ (ਐਮੇ ਐਂਟਰਟੇਨਮੈਂਟ) ਵਲੋਂ ਨਿਰਮਿਤ ‘ਸਤਿਅਾਮੇਵ ਜਯਤੇ 2’ ਅੱਜ ਰਿਲੀਜ਼ ਹੋ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News