ਸਤੀਸ਼ ਕੌਸ਼ਿਕ ਦੀ ਆਖਰੀ ਫ਼ਿਲਮ ‘ਕਾਗਜ਼ 2’ ਦਾ ਟਰੇਲਰ ਰਿਲੀਜ਼, ਭਾਵੁਕ ਹੋਏ ਅਨਿਲ ਕਪੂਰ

Saturday, Feb 10, 2024 - 11:48 AM (IST)

ਸਤੀਸ਼ ਕੌਸ਼ਿਕ ਦੀ ਆਖਰੀ ਫ਼ਿਲਮ ‘ਕਾਗਜ਼ 2’ ਦਾ ਟਰੇਲਰ ਰਿਲੀਜ਼, ਭਾਵੁਕ ਹੋਏ ਅਨਿਲ ਕਪੂਰ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਦੀ ਆਖਰੀ ਫ਼ਿਲਮ ‘ਕਾਗਜ਼ 2’ 1 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ’ਚ ਅਨੁਪਮ ਖੇਰ ਤੇ ਨੀਨਾ ਗੁਪਤਾ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਸ ਫ਼ਿਲਮ ਦਾ ਪਹਿਲਾ ਭਾਗ ਸਾਲ 2021 ’ਚ ਰਿਲੀਜ਼ ਹੋਇਆ ਸੀ, ਜਿਸ ਦੀ ਕਾਫ਼ੀ ਤਾਰੀਫ਼ ਹੋਈ ਸੀ। ਫ਼ਿਲਮ ‘ਕਾਗਜ਼’ ’ਚ ਪੰਕਜ ਤ੍ਰਿਪਾਠੀ ਨੇ ਜਿਥੇ ਮੁੱਖ ਭੂਮਿਕਾ ਨਿਭਾਈ ਹੈ, ਉਥੇ ਹੀ ‘ਕਾਗਜ਼ 2’ ’ਚ ਸਤੀਸ਼ ਕੌਸ਼ਿਕ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਪਿਛਲੇ ਭਾਗ ਦੀ ਤਰ੍ਹਾਂ ਫ਼ਿਲਮ ਦੇ ਇਸ ਹਿੱਸੇ ਦੀ ਕਹਾਣੀ ਵੀ ਸਿਸਟਮ ਦੇ ਖ਼ਿਲਾਫ਼ ਇਕ ਆਮ ਆਦਮੀ ਦੀ ਲੜਾਈ ਦੀ ਹੈ।

ਇਹ ਖ਼ਬਰ ਵੀ ਪੜ੍ਹੋ : Top 5 : ਅਮਿਤਾਭ ਬੱਚਨ ਮੁੜ ਪਹੁੰਚੇ ਰਾਮ ਨਗਰੀ ਅਯੁੱਧਿਆ, ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ

ਟਰੇਲਰ ਪੋਸਟ ਕਰਨ ਤੋਂ ਬਾਅਦ ਅਨਿਲ ਕਪੂਰ ਭਾਵੁਕ ਹੋਏ
ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫ਼ਿਲਮ ਦਾ ਟਰੇਲਰ ਸ਼ੇਅਰ ਕੀਤਾ ਹੈ ਤੇ ਇਸ ਨੂੰ ਪੋਸਟ ਕਰਦੇ ਸਮੇਂ ਉਹ ਭਾਵੁਕ ਨਜ਼ਰ ਆਏ। ਅਨਿਲ ਨੇ ਲਿਖਿਆ, ‘‘ਇਹ ਫ਼ਿਲਮ ਬੇਹੱਦ ਖ਼ਾਸ ਹੈ... ਮੇਰੇ ਪਿਆਰੇ ਦੋਸਤ ਦੀ ਆਖਰੀ ਫ਼ਿਲਮ ਹੈ। ਮੈਂ ਖ਼ੁਸ਼ਕਿਸਮਤ ਹਾਂ ਕਿ ਉਸ ਨੂੰ ਆਖਰੀ ਵਾਰ ਪਰਫਾਰਮ ਕਰਦੇ ਦੇਖਿਆ। ਇਹ ਸਿਰਫ਼ ਇਕ ਮੁੱਦਾ ਨਹੀਂ, ਸਗੋਂ ਹਰ ਇਨਸਾਨ ਦੀਆਂ ਭਾਵਨਾਵਾਂ ਦਾ ਮਾਮਲਾ ਹੈ।’’

ਕੁਮੈਂਟ ਬਾਕਸ ’ਚ ਮਸ਼ਹੂਰ ਹਸਤੀਆਂ ਦੀਆਂ ਪ੍ਰਤੀਕਿਰਿਆਵਾਂ
ਅਨਿਲ ਕਪੂਰ, ਸਤੀਸ਼ ਕੌਸ਼ਿਕ ਤੇ ਅਨੁਪਮ ਖੇਰ ਕਰੀਬੀ ਦੋਸਤ ਸਨ ਪਰ 9 ਮਾਰਚ, 2023 ਨੂੰ ਦਿਲ ਦਾ ਦੌਰਾ ਪੈਣ ਕਾਰਨ ਸਤੀਸ਼ ਦਾ ਦਿਹਾਂਤ ਹੋ ਗਿਆ। ਸਤੀਸ਼ ਕੌਸ਼ਿਕ ਦੀ ਮੌਤ ਤੋਂ ਬਾਅਦ ਹੁਣ ਦਰਸ਼ਕ ਉਨ੍ਹਾਂ ਨੂੰ ਆਖਰੀ ਵਾਰ ਵੱਡੇ ਪਰਦੇ ’ਤੇ ਇਸ ਖ਼ਾਸ ਕਿਰਦਾਰ ਨੂੰ ਨਿਭਾਉਂਦੇ ਦੇਖ ਸਕਣਗੇ। ਅਨਿਲ ਕਪੂਰ ਦੀ ਇਸ ਪੋਸਟ ’ਤੇ ਕਈ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰ ਕਰਨਵੀਰ ਸ਼ਰਮਾ ਨੇ ਲਿਖਿਆ, ‘‘ਸਤੀਸ਼ ਜੀ ਲਈ ਇਹ ਫ਼ਿਲਮ ਜ਼ਰੂਰ ਦੇਖਾਂਗਾ। ਇਹ ਬਹੁਤ ਵਧੀਆ ਟਰੇਲਰ ਹੈ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News