ਸਤਿੰਦਰ ਸੱਤੀ ਨੇ ਗਰੀਬ ਤੇ ਲੋੜਵੰਦ ਬੱਚਿਆਂ ਦੀ 'ਲੋਹੜੀ' ਇੰਝ ਬਣਾਈ ਖ਼ਾਸ, ਲਿਆਂਦਾ ਮਸੂਮਾਂ ਦੇ ਚਿਹਰੇ 'ਤੇ ਨੂਰ

01/14/2022 4:48:14 PM

ਚੰਡੀਗੜ੍ਹ (ਬਿਊਰੋ) - ਬੀਤੇ ਦਿਨ ਦੁਨੀਆ ਭਰ 'ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਉਥੇ ਹੀ ਅੱਜ ਮਾਘੀ ਦਾ ਤਿਉਹਾਰ ਦੀ ਪੰਜਾਬ ਦੇ ਲੋਕ ਉਨੇ ਹੀ ਉਤਸ਼ਾਹ ਨਾਲ ਮਨਾ ਰਹੇ ਹਨ। ਆਪਣੇ ਸ਼ਬਦਾਂ ਦੇ ਜਾਦੂ ਨਾਲ ਹਰੇਕ ਦਾ ਦਿਲ ਛੂਹਣ ਵਾਲੀ ਐਂਕਰ, ਗਾਇਕਾ ਤੇ ਅਦਾਕਾਰਾ ਸਤਿੰਦਰ ਸੱਤੀ ਨੇ ਹਾਲ ਹੀ 'ਚ ਕੁਝ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਲੈ ਕੇ ਚਰਚਾ ਆ ਗਈ ਹੈ। 

PunjabKesari

ਦਰਅਸਲ, ਬੀਤੇ ਦਿਨ ਸਤਿੰਦਰ ਸੱਤੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ 'ਪ੍ਰਭ ਆਸਰਾ ਆਸ਼ਰਮ' 'ਚ ਨਜ਼ਰ ਆ ਰਹੀ ਹੈ। ਜਿੱਥੇ ਉਹ ਜ਼ਰੂਰਤਮੰਦ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਉਂਦੀ ਹੋਈ ਨਜ਼ਰ ਆਈ। ਸਤਿੰਦਰ ਸੱਤੀ ਨੂੰ ਮਿਲ ਕੇ ਬੱਚੇ ਬਹੁਤ ਹੀ ਜ਼ਿਆਦਾ ਖੁਸ਼ ਹੋਏ। ਇਸ ਵੀਡੀਓ ਨੂੰ ਅਦਾਕਾਰਾ ਨੇ ਸਤਿੰਦਰ ਸਰਤਾਜ ਦੇ ਗੀਤ 'ਮਸੂਮੀਅਤ' ਨਾਲ ਹੀ ਪੋਸਟ ਕੀਤਾ ਹੈ, ਜੋ ਕਿ ਵੀਡੀਓ ਨੂੰ ਹੋਰ ਵੀ ਜ਼ਿਆਦਾ ਖ਼ਾਸ ਬਣਾ ਰਿਹਾ ਹੈ।

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ''ਲੋਹੜੀ ਮੁਬਾਰਕ, ਆਪਣੇ ਘਰਾਂ 'ਚ ਅਸੀਂ ਸਭ ਲੋਹੜੀ ਮਨਾਉਂਦੇ ਹਾਂ ਪਰ ਇਹ ਸਮਾਜ ਦੇ ਉਹ ਬੱਚੇ ਤੇ ਉਹ ਲੋਕ ਹਨ, ਜ੍ਹਿਨਾਂ ਨੂੰ ਪਿਆਰ ਦੀ ਸਭ ਤੋਂ ਜ਼ਿਆਦਾ ਜਰੂਰਤ ਹੈ। ਉਨ੍ਹਾਂ ਨੇ ਅੱਗੇ ਲਿਖਿਆ ਹੈ - ਲੋਹੜੀ ਏਨਾ ਨਾਲ ਮਨਾ ਕੇ ਦਿਲ ਨੂੰ ਸਕੂਨ ਆ ਗਿਆ ! ਧੰਨਵਾਦ ਪ੍ਰਭ ਆਸਰਾ ਭਾਜੀ ਸ਼ਮਸ਼ੇਰ ਜੀ।'' ਪ੍ਰਭ ਆਸਰਾ ਸੰਸਥਾ (ਸਰਬ ਸਾਂਝਾ ਪਰਿਵਾਰ) ਜੋ ਕਿ ਪਿਛਲੇ ਕਈ ਸਾਲਾਂ ਤੋਂ ਲਾਵਾਰਿਸ ਨਾਗਰਿਕਾਂ ਦੀ ਸਾਂਭ ਸੰਭਾਲ ਤੇ ਇਲਾਜ ਕਰਨ ਤੇ ਸਮਾਜ ਭਲਾਈ ਦੇ ਕਾਰਜਾਂ ਲਈ ਲਗਾਤਾਰ ਕੰਮ ਕਰ ਰਿਹਾ ਹੈ।

PunjabKesari

ਦੱਸ ਦਈਏ ਕਿ ਸਤਿੰਦਰ ਸੱਤੀ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਨਵਾਂ ਵੀਡੀਓਜ਼ ਰਾਹੀਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਆਪਣੀ ਵੀਡੀਓਜ਼ ਰਾਹੀਂ ਲੋਕਾਂ ਨੂੰ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ ਕਰਦੀ ਹੈ। 

PunjabKesari

PunjabKesari

PunjabKesari


sunita

Content Editor

Related News