ਕਰਨ ਔਜਲਾ ਨਾਲ ਰਲ ਸਤਿੰਦਰ ਸੱਤੀ ਨੇ ਟੋਰਾਂਟੋ ''ਚ ਰੌਣਕਾਂ, ਸ਼ਾਇਰੀ ਨਾਲ ਬੰਨ੍ਹਿਆ ਸਮਾਂ

Tuesday, Sep 20, 2022 - 11:13 AM (IST)

ਕਰਨ ਔਜਲਾ ਨਾਲ ਰਲ ਸਤਿੰਦਰ ਸੱਤੀ ਨੇ ਟੋਰਾਂਟੋ ''ਚ ਰੌਣਕਾਂ, ਸ਼ਾਇਰੀ ਨਾਲ ਬੰਨ੍ਹਿਆ ਸਮਾਂ

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਕਰਨ ਔਜਲਾ ਨੇ ਵਿਆਹ ਕਰਵਾਉਣ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆ ਗਏ ਸਨ। ਇੰਨੀਂ ਦਿਨੀਂ ਕਰਨ ਔਜਲਾ ਆਪਣੇ 'ਵੇਅ ਅਹੈੱਡ ਟੂਰ' 'ਚ ਰੁੱਝੇ ਹੋਏ ਹਨ। ਇਸ ਸਮੇਂ ਉਹ ਕੈਨੇਡਾ 'ਚ ਮਿਊਜ਼ਿਕ ਕੰਸਰਟ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਮਿਊਜ਼ਿਕ ਕੰਸਰਟ 'ਚ ਪੰਜਾਬੀ ਫ਼ਿਲਮ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਤੇ ਗਾਇਕਾ ਸਤਿੰਦਰ ਸੱਤੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਤਿੰਦਰ ਸੱਤੀ ਨੇ ਆਪਣੀ ਸ਼ਾਇਰੀ ਅਤੇ ਕਵਿਤਾਵਾਂ ਨਾਲ ਸਮਾਂ ਬੰਨ੍ਹਿਆ। 

ਸਤਿੰਦਰ ਸੱਤੀ ਨੇ ਕਰਨ ਔਜਲਾ ਦੇ ਟੋਰਾਂਟੋ ਸ਼ੋਅ 'ਚ ਸ਼ਿਰਕਤ ਕੀਤੀ, ਜਿਸ ਦੇ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੇ ਹਨ। ਪਹਿਲੇ ਵੀਡੀਓ 'ਚ ਸਤਿੰਦਰ ਸੱਤੀ ਅਤੇ ਕਰਨ ਔਜਲਾ ਇਕੱਠੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਤਿੰਦਰ ਸੱਤੀ ਨੇ ਕੈਪਸ਼ਨ 'ਚ ਲਿਖਿਆ, "ਪਿਆਰ ਅਤੇ ਖੁੱਲ੍ਹੇ ਸਮਰਥਨ ਲਈ ਧੰਨਵਾਦ ਟੋਰਾਂਟੋ।" ਇਸ ਦੇ ਨਾਲ-ਨਾਲ ਸੱਤੀ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਹ ਕਰਨ ਔਜਲਾ ਦੇ ਸ਼ੋਅ ਦੌਰਾਨ ਸਟੇਜ 'ਤੇ ਖੜੀ ਹੈ। ਸਤਿੰਦਰ ਸੱਤੀ ਆਪਣੀਆਂ ਕਵਿਤਾਵਾਂ ਨਾਲ ਫ਼ੈਨਜ਼ ਦਾ ਮਨੋਰੰਜਨ ਕਰ ਰਹੀ ਹੈ। ਵੀਡੀਓ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਆਡੀਟੋਰੀਅਮ 'ਚ ਮੌਜੂਦ ਲੋਕ ਸੱਤੀ ਦੀ ਸ਼ਾਇਰੀ ਦਾ ਖੂਬ ਆਨੰਦ ਮਾਣ ਰਹੇ ਹਨ। 

ਦੱਸਣਯੋਗ ਹੈ ਕਿ ਸਤਿੰਦਰ ਸੱਤੀ ਇੰਨੀਂ ਦਿਨੀਂ ਪੰਜਾਬੀ ਇੰਡਸਟਰੀ 'ਚ ਸਰਗਰਮ ਨਹੀਂ ਹੈ। ਉਹ ਵਿਦੇਸ਼ 'ਚ ਰਹਿ ਰਹੀ ਹੈ ਪਰ ਇਸ ਦੌਰਾਨ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਤੇ ਗਾਇਕਾ ਹੋਣ ਦੇ ਨਾਲ-ਨਾਲ ਸੱਤੀ ਮੋਟੀਵੇਸ਼ਨਲ ਸਪੀਕਰ ਵੀ ਹੈ। ਉਹ ਆਪਣੇ ਪ੍ਰੇਰਨਾਦਾਇਕ ਵੀਡੀਓ ਆਪਣੇ ਨਿੱਜੀ ਯੂਟਿਊਬ ਚੈਨਲ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ। 


author

sunita

Content Editor

Related News