ਗੱਡੀਆਂ ਦਾ ਸ਼ੌਕ ਵੀ ਰੱਖਦੇ ਨੇ ਸਤਿੰਦਰ ਸਰਤਾਜ, ਖਰੀਦੀ ਲੈਂਡ ਰੋਵਰ ਦੀ ਇਹ ਸ਼ਾਨਦਾਰ SUV

Tuesday, Apr 06, 2021 - 11:29 AM (IST)

ਗੱਡੀਆਂ ਦਾ ਸ਼ੌਕ ਵੀ ਰੱਖਦੇ ਨੇ ਸਤਿੰਦਰ ਸਰਤਾਜ, ਖਰੀਦੀ ਲੈਂਡ ਰੋਵਰ ਦੀ ਇਹ ਸ਼ਾਨਦਾਰ SUV

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਸਤਿੰਦਰ ਸਰਤਾਜ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ’ਚ ਹੈ। ਸਤਿੰਦਰ ਸਰਤਾਜ ਜਿਥੇ ਪਹਿਲਾਂ ਆਪਣੀ ਮਿੱਠੀ ਆਵਾਜ਼ ਦੇ ਮੰਤਰਮੁਗਧ ਕਰਨ ਵਾਲੇ ਬੋਲਾਂ ਨਾਲ ਲੋਕਾਂ ਦੇ ਦਿਲ ਲੁੱਟਦੇ ਸਨ, ਉਥੇ ਹੁਣ ਉਹ ਫ਼ਿਲਮਾਂ ’ਚ ਵੀ ਅਦਾਕਾਰੀ ਦੇ ਜੌਹਰ ਦਿਖਾ ਰਹੇ ਹਨ। ਸਤਿੰਦਰ ਸਰਤਾਜ ਨੂੰ ਆਪਣੇ ਸੂਫੀ ਗੀਤਾਂ ਲਈ ਬੇਹੱਦ ਮਕਬੂਲ ਕੀਤਾ ਜਾਂਦਾ ਰਿਹਾ ਹੈ।

PunjabKesari

ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਸਤਿੰਦਰ ਸਰਤਾਜ ਨੂੰ ਗੱਡੀਆਂ ਦਾ ਵੀ ਸ਼ੌਕ ਹੈ ਤੇ ਇਨ੍ਹਾਂ ’ਚ ਉਨ੍ਹਾਂ ਦੀ ਪਹਿਲੀ ਪਸੰਦ ਐੱਸ. ਯੂ. ਵੀ. (ਸਪੋਰਟਸ ਯੂਟੀਲਿਟੀ ਵਹੀਕਲ) ਹੈ। ਸਤਿੰਦਰ ਸਰਤਾਜ ਨੇ ਹਾਲ ਹੀ ’ਚ ਇਕ ਸ਼ਾਨਦਾਰ ਐੱਸ. ਯੂ. ਵੀ. ਖਰੀਦੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨਾਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ।

PunjabKesari

ਸਤਿੰਦਰ ਸਰਤਾਜ ਨੇ ਲਿਖਿਆ, ‘The Dreamy #𝐃𝐄𝐅𝐄𝐍𝐃𝐄𝐑 (The Duke’s Demeanour ) #TheOldOne is Welcoming #TheNewOne ..Let’s meet the Peerage!! @LandRoverDE @LandRover Privileged being the first to have this “Noblemen’s Vehicle” #landroverdefender ਖ਼ੁਸ਼ਆਮਦੀਦ in #Firdaus - #Sartaaj.’

ਦੱਸਣਯੋਗ ਹੈ ਕਿ ਜੋ ਐੱਸ. ਯੂ. ਵੀ. ਸਤਿੰਦਰ ਸਰਤਾਜ ਵਲੋਂ ਖਰੀਦੀ ਗਈ ਹੈ, ਉਸ ਦਾ ਨਾਂ ਹੈ ‘ਲੈਂਡ ਰੋਵਰ ਡਿਫੈਂਡਰ’। ਸਤਿੰਦਰ ਸਰਤਾਜ ਕੋਲ ਲੈਂਡ ਰੋਵਰ ਡਿਫੈਂਡਰ ਦਾ ਪੁਰਾਣਾ ਮਾਡਲ ਵੀ ਘਰ ’ਚ ਮੌਜੂਦ ਹੈ ਤੇ ਹੁਣ ਉਨ੍ਹਾਂ ਨੇ ਡਿਫੈਂਡਰ ਦਾ ਨਵਾਂ ਮਾਡਲ ਖਰੀਦਿਆ ਹੈ। ਇਸ ਐੱਸ. ਯੂ. ਵੀ. ਦੀ ਸ਼ੁਰੂਆਤੀ ਕੀਮਤ ਲਗਭਗ 80 ਲੱਖ ਰੁਪਏ ਹੈ ਤੇ ਟਾਪ ਮਾਡਲ ਦੀ ਕੀਮਤ 1.14 ਕਰੋੜ ਰੁਪਏ ਤੋਂ ਵੱਧ ਹੈ।

PunjabKesari

ਸਤਿੰਦਰ ਸਰਤਾਜ ਵਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ’ਤੇ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਵੀ ਕੁਮੈਂਟ ਕੀਤਾ ਹੈ। ਐਮੀ ਵਿਰਕ ਨੇ ਕਿਹਾ, ‘ਭਾਅ ਜੀ ਮੁਬਾਰਕਾਂ, ਕਿਰਪਾ ਕਰਕੇ ਚਲਾ ਕੇ ਦੱਸਿਓ ਕਿਵੇਂ ਦਾ ਤਜਰਬਾ ਹੈ।’

ਨੋਟ– ਸਤਿੰਦਰ ਸਰਤਾਜ ਦੀ ਇਸ ਨਵੀਂ ਐੱਸ. ਯੀ. ਵੀ. ਬਾਰੇ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News