ਪਿਆਰ ''ਚ ਫਸੇ ਅਹਿਸਾਸ ਦੀ ਕਹਾਣੀ ਨੂੰ ਬਿਆਨ ਕਰਦੈ ਸਤਿੰਦਰ ਸਰਤਾਜ ਦਾ ਗੀਤ ''ਸੁੱਤੇ ਰਹਿਣ ਦੇ ਪੰਛੀ'' (ਵੀਡੀਓ)

Wednesday, Nov 10, 2021 - 03:15 PM (IST)

ਪਿਆਰ ''ਚ ਫਸੇ ਅਹਿਸਾਸ ਦੀ ਕਹਾਣੀ ਨੂੰ ਬਿਆਨ ਕਰਦੈ ਸਤਿੰਦਰ ਸਰਤਾਜ ਦਾ ਗੀਤ ''ਸੁੱਤੇ ਰਹਿਣ ਦੇ ਪੰਛੀ'' (ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਇੰਡਸਟਰੀ ਦੇ ਕਮਾਲ ਦੇ ਸੂਫੀ ਗਾਇਕ ਸਤਿੰਦਰ ਸਰਤਾਜ, ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਨੂੰ ਆਪਣਾ ਮੁਰੀਦ ਬਣਾਇਆ ਹੋਇਆ ਹੈ। ਇੱਕ ਵਾਰ ਫਿਰ ਤੋਂ ਉਹ ਆਪਣੇ ਨਵੇਂ ਮਿੱਠੇ ਜਿਹੇ ਗੀਤ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਜੀ ਹਾਂ ਉਹ 'ਸੁੱਤੇ ਰਹਿਣ ਦੇ ਪੰਛੀ' ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਹਨ। ਇਹ ਗੀਤ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਇੱਕੋ ਮਿੱਕੇ' (Ikko Mikke) 'ਚੋਂ ਹੈ। ਇਸ ਗੀਤ ਨਾਲ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਫਿਰ ਤੋਂ ਯਾਦ ਕਰਵਾਇਆ ਹੈ ਕਿ ਇਹ ਫ਼ਿਲਮ ਮੁੜ ਤੋਂ ਰਿਲੀਜ਼ ਹੋ ਰਹੀ ਹੈ।

ਜੀ ਹਾਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀ ਫ਼ਿਲਮ 'ਇੱਕੋ ਮਿੱਕੇ' ਸਿਨੇਮਾ ਘਰਾਂ 'ਚ ਰੌਣਕ ਲਗਾਉਣ ਲਈ ਤਿਆਰ ਹੈ। ਪਿਆਰ ਦੇ ਖ਼ੂਬਸੂਰਤ ਰਿਸ਼ਤੇ 'ਤੇ ਬਣਾਈ ਗਈ ਫ਼ਿਲਮ 'ਇੱਕੋ ਮਿੱਕੇ', ਜੋ ਇਸ ਸਾਲ 26 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ 'ਚ ਨਾਜ਼ੁਕ ਡੋਰ ਨਾਲ ਬੰਨੇ ਹੋਏ ਪਤੀ-ਪਤਨੀ ਦੇ ਖੂਬਸੂਰਤ ਰਿਸ਼ਤੇ ਨੂੰ ਵੱਡੇ ਪਰਦੇ 'ਤੇ ਪੇਸ਼ ਕੀਤਾ ਜਾਵੇਗਾ। ਅਨੋਖੀ ਪਿਆਰ ਦੀ ਦਾਸਤਾਨ ਵਾਲੀ ਇਹ ਕਹਾਣੀ ਪੰਕਜ ਵਰਮਾ ਵੱਲੋਂ ਲਿਖੀ ਹੈ ਤੇ ਉਨ੍ਹਾਂ ਦੇ ਨਿਰਦੇਸ਼ਨ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਹੈ । ਇਸ ਫ਼ਿਲਮ 'ਚ ਸਤਿੰਦਰ ਤੇ ਅਦਿਤੀ ਸ਼ਰਮਾ ਤੋਂ ਇਲਾਵਾ ਸਰਦਾਰ ਸੋਹੀ, ਮਹਾਬੀਰ ਭੁੱਲਰ, ਵਿਜੈ ਕੁਮਾਰ, ਨਵਦੀਪ ਕਲੇਰ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

ਇਹ ਫ਼ਿਲਮ ਪਿਛਲੇ ਸਾਲ ਵੀ ਰਿਲੀਜ਼ ਹੋਈ ਸੀ ਪਰ ਕੋਵੀਡ-19 ਕਰਕੇ ਸਿਨੇਮਾ ਘਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਕਰਕੇ ਇਹ ਫ਼ਿਲਮ ਸਿਰਫ ਕੁਝ ਹੀ ਦਿਨ ਵੱਡੇ ਪਰਦਾ ਦਾ ਸ਼ਿੰਗਾਰ ਬਣ ਪਾਈ ਸੀ। ਇਸ ਕਰਕੇ ਦਰਸ਼ਕ ਇਸ ਫ਼ਿਲਮ ਨੂੰ ਦੇਖ ਨਹੀਂ ਸੀ ਪਾਏ ਪਰ ਹੁਣ ਇੱਕ ਵਾਰ ਤੋਂ ਫਿਰ ਸਿਨੇਮਾ ਘਰਾਂ 'ਚ ਰੌਣਕਾਂ ਪਰਤਨੀਆਂ ਸ਼ੁਰੂ ਹੋ ਗਈਆਂ ਹਨ। ਇਸ ਦੇ ਚੱਲਦੇ ਇਹ ਫ਼ਿਲਮ ਮੁੜ ਤੋਂ ਰਿਲੀਜ਼ ਕੀਤੀ ਜਾ ਰਹੀ ਹੈ। 

ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਆਉਣ ਵਾਲੇ ਵਰਕ ਫਰੰਟ ਦੀ ਤਾਂ ਉਹ ਨੀਰੂ ਬਾਜਵਾ ਨਾਲ ਕਲੀ ਜੋਟਾ ਟਾਈਟਲ ਹੇਠ ਬਣੀ ਫ਼ਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਸਤਿੰਦਰ ਸਰਤਾਜ ਨੇ ਹਾਲੀਵੁੱਡ ਫ਼ਿਲਮ 'ਦਿ ਬਲੈਕ ਪ੍ਰਿੰਸ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News