‘ਕਾਨੂੰਨ’ ਬਣਾਉਣ ਵਾਲਿਆਂ ਨੂੰ ਸਤਿੰਦਰ ਸਰਤਾਜ ਨੇ ਗੀਤ ਰਾਹੀਂ ਕੀਤੀ ਹਿੰਦੀ ’ਚ ਗੁਜ਼ਾਰਿਸ਼ (ਵੀਡੀਓ)

01/03/2021 5:47:22 PM

ਚੰਡੀਗੜ੍ਹ (ਬਿਊਰੋ)– ਆਪਣੇ ਗੀਤਾਂ ਨਾਲ ਹੱਕਾਂ ਤੇ ਮਸਲਿਆਂ ’ਤੇ ਗੱਲ ਕਰਨ ਵਾਲੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਕਾਨੂੰਨ’ ਰਿਲੀਜ਼ ਹੋਇਆ ਹੈ। ‘ਕਾਨੂੰਨ’ ਗੀਤ ਸਤਿੰਦਰ ਸਰਤਾਜ ਵਲੋਂ ਦਿੱਲੀ ਵਿਖੇ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਗੀਤ ’ਚ ਉਨ੍ਹਾਂ ਨੇ ਕਾਨੂੰਨ ਬਣਾਉਣ ਵਾਲਿਆਂ ਨੂੰ ਗੁਜ਼ਾਰਿਸ਼ ਕੀਤੀ ਹੈ।

ਸਤਿੰਦਰ ਸਰਤਾਜ ਵਲੋਂ ਇਸ ਗੀਤ ਨੂੰ ਹਿੰਦੀ ’ਚ ਗਾਇਆ ਗਿਆ ਹੈ ਤਾਂ ਜੋ ਵੱਡੇ ਪੱਧਰ ’ਤੇ ਇਸ ਨੂੰ ਲੋਕ ਸਮਝਣ। ਯੂਟਿਊਬ ’ਤੇ ਗੀਤ ਨੂੰ ਸਾਗਾ ਹਿੱਟਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਯੂਟਿਊਬ ’ਤੇ ਖ਼ਬਰ ਲਿਖੇ ਜਾਣ ਤਕ ਦੂਜੇ ਨੰਬਰ ’ਤੇ ਟਰੈਂਡ ਕਰ ਰਿਹਾ ਸੀ, ਜਿਸ ਨੂੰ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਸਤਿੰਦਰ ਸਰਤਾਜ ਨੇ ਲਿਖੇ ਹਨ ਤੇ ਕੰਪੋਜ਼ ਵੀ ਉਨ੍ਹਾਂ ਵਲੋਂ ਹੀ ਕੀਤਾ ਗਿਆ ਹੈ। ਗੀਤ ਦਾ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ। ਵੀਡੀਓ ਧੀਮਾਨ ਪ੍ਰੋਡਕਸ਼ਨ ਵਲੋਂ ਬਣਾਈ ਗਈ ਹੈ, ਜਿਸ ਨੂੰ ਸੁਮੀਤ ਸਿੰਘ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਦਾ ‘ਕਾਨੂੰਨ’ ਗੀਤ ਉਨ੍ਹਾਂ ਦੀ ਐਲਬਮ ‘ਤਹਿਰੀਕ’ ’ਚੋਂ ਲਿਆ ਗਿਆ ਹੈ। ਸਤਿੰਦਰ ਸਰਤਾਜ ਦੀ ਇਸ ਐਲਬਮ ’ਚ 11 ਗੀਤ ਹਨ, ਜੋ ਉਨ੍ਹਾਂ ਨੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ ਸਿਜਦਾ ਕਰਨ ਲਈ ਕੱਢੇ ਹਨ।

ਨੋਟ– ਸਤਿੰਦਰ ਸਰਤਾਜ ਦਾ ਇਹ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News