ਪਤੀ ਰਵੀ ਦੁਬੇ ਨਾਲ ਛੁੱਟੀਆਂ ''ਤੇ ਜਾਣਾ ਚਾਹੁੰਦੀ ਹੈ ਸਰਗੁਨ ਮਹਿਤਾ, ਤਸਵੀਰਾਂ ਸਾਂਝੀਆਂ ਕਰਕੇ ਜਤਾਈ ਇੱਛਾ

Friday, Sep 27, 2024 - 10:07 AM (IST)

ਪਤੀ ਰਵੀ ਦੁਬੇ ਨਾਲ ਛੁੱਟੀਆਂ ''ਤੇ ਜਾਣਾ ਚਾਹੁੰਦੀ ਹੈ ਸਰਗੁਨ ਮਹਿਤਾ, ਤਸਵੀਰਾਂ ਸਾਂਝੀਆਂ ਕਰਕੇ ਜਤਾਈ ਇੱਛਾ

ਮੁੰਬਈ- ਸਰਗੁਨ ਮਹਿਤਾ ਇਨ੍ਹੀਂ ਦਿਨੀਂ ਵੈਕੇਸ਼ਨ 'ਤੇ ਜਾਣਾ ਚਾਹੁੰਦੀ ਹੈ । ਪਤੀ ਰਵੀ ਦੁਬੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ 'ਮੈਂ ਛੁੱਟੀਆਂ 'ਤੇ ਬਾਹਰ ਜਾਣ ਦੇ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦੀ।  ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

PunjabKesari

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਪਤੀ ਰਵੀ ਦੁਬੇ ਨੂੰ ਵੀ ਟੈਗ ਕੀਤਾ ਹੈ। ਸਰਗੁਨ ਮਹਿਤਾ ਤੇ ਰਵੀ ਦੁਬੇ ਅਕਸਰ ਵੈਕੇਸ਼ਨ ਦੇ ਲਈ ਵਿਦੇਸ਼ ਦਾ ਰੁਖ ਕਰਦੇ ਹਨ । ਸਰਗੁਨ ਮਹਿਤਾ ਵੀ ਪਤੀ ਦੇ ਨਾਲ ਵੈਕੇਸ਼ਨ ਮਨਾਉਣ ਦੇ ਲਈ ਬੇਚੈਨ ਹੈ। 

PunjabKesari

ਅਦਾਕਾਰਾ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ 'ਚ 'ਲਾਹੌਰੀਏ', 'ਅੰਗਰੇਜ', 'ਝੱਲੇ', 'ਕਾਲਾ ਸ਼ਾਹ ਕਾਲਾ' ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

PunjabKesari

ਜਲਦ ਹੀ ਉਨ੍ਹਾਂ ਦੀ ਫ਼ਿਲਮ ਮੋਹ ਮੁੜ ਤੋਂ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ 'ਚ ਨਜ਼ਰ ਆਉਣ ਵਾਲੀ ਹੈ।   

PunjabKesari

PunjabKesari


author

Priyanka

Content Editor

Related News