ਸਰਗੁਣ ਮਹਿਤਾ ਇਸ ਗੇਮ ਨੂੰ ਭੇਜੇਗੀ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

Sunday, May 30, 2021 - 12:57 PM (IST)

ਸਰਗੁਣ ਮਹਿਤਾ ਇਸ ਗੇਮ ਨੂੰ ਭੇਜੇਗੀ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ (ਬਿਊਰੋ)– ਟੀ. ਵੀ. ਇੰਡਸਟਰੀ ਤੋਂ ਪੰਜਾਬੀ ਫ਼ਿਲਮਾਂ ਵੱਲ ਰੁਖ਼ ਕਰਨ ਵਾਲੀ ਸਰਗੁਣ ਮਹਿਤਾ ਦੀ ਫੈਨ ਫਾਲੋਇੰਗ ਲੱਖਾਂ ’ਚ ਹੈ। ਸਰਗੁਣ ਮਹਿਤਾ ਜਿਥੇ ਪੰਜਾਬੀ ਸਿਨੇਮਾ ’ਚ ਸਰਗਰਮ ਹੈ, ਉਥੇ ਉਨ੍ਹਾਂ ਦੇ ਪਤੀ ਰਵੀ ਦੁਬੇ ਟੀ. ਵੀ. ਸੀਰੀਅਲਜ਼ ਦੇ ਬਾਦਸ਼ਾਹ ਹਨ।

ਹਾਲ ਹੀ ’ਚ ਦੋਵਾਂ ਦੀ ਤਸਵੀਰ ਵਾਲੀ ਇਕ ਐਡ ਕਾਫੀ ਵਾਇਰਲ ਹੋ ਰਹੀ ਹੈ। ਅਸਲ ’ਚ ‘3 ਪੱਤੀ ਵੁੰਗੋ’ ਨਾਂ ਦੀ ਇਕ ਗੇਮ ਨੇ ਆਪਣੀ ਪ੍ਰਮੋਸ਼ਨ ਦੌਰਾਨ ਸਰਗੁਣ ਮਹਿਤਾ ਤੇ ਉਸ ਦੇ ਪਤੀ ਰਵੀ ਦੁਬੇ ਦੀ ਤਸਵੀਰ ਛਾਪ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮਾਂ ਦੇ ਨਾਲ-ਨਾਲ ਰਾਜਨੀਤੀ ’ਚ ਵੀ ਲੋਹਾ ਮੰਨਵਾ ਚੁੱਕੇ ਨੇ ਪਰੇਸ਼ ਰਾਵਲ, ਪੀ. ਐੱਮ. ਮੋਦੀ ਦੇ ਮੰਨੇ ਜਾਂਦੇ ਨੇ ਵੱਡੇ ਸਮਰਥਕ

ਇਹ ਤਸਵੀਰ ਸਰਗੁਣ ਮਹਿਤਾ ਤੇ ਉਸ ਦੇ ਪਤੀ ਦੀ ਇਜਾਜ਼ਤ ਦੇ ਬਿਨਾਂ ਛਾਪੀ ਗਈ ਹੈ, ਜਿਸ ’ਤੇ ਹੁਣ ਸਰਗੁਣ ਮਹਿਤਾ ਨੇ ਐਕਸ਼ਨ ਲੈ ਲਿਆ ਹੈ। ਸਰਗੁਣ ਮਹਿਤਾ ਨੇ ਇਕ ਟਵਿਟਰ ਯੂਜ਼ਰ ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਸਰਗੁਣ ਮਹਿਤਾ ਨੇ ਲਿਖਿਆ, ‘ਅਸੀਂ ਇਸ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕਰ ਰਹੇ ਹਾਂ। ਇਹ ਸਾਡੀ ਇਜਾਜ਼ਤ ਦੇ ਬਿਨਾਂ ਕੀਤਾ ਗਿਆ ਹੈ। ਸਾਡਾ ਇਸ ਕੰਪਨੀ ਤੇ ਇਸ ਦੀ ਐਡ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News