ਜਗਦੀਪ ਸਿੱਧੂ ਦੀ ਇਕ ਹੋਰ ਫ਼ਿਲਮ ‘ਚ ਹੋਈ ਸਰਗੁਣ ਮਹਿਤਾ ਦੀ ਐਂਟਰੀ, ਇਸ ਫ਼ਿਲਮ ‘ਚ ਨਿਭਾਏਗੀ ਮੁੱਖ ਭੂਮਿਕਾ

2021-07-22T14:35:29.337

ਚੰਡੀਗੜ੍ਹ (ਬਿਊਰੋ)- ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਮੌਜੂਦਾ ਸਮੇਂ ‘ਚ ਫ਼ਿਲਮਾਂ ਦੀ ਰਿਲੀਜ਼ਿੰਗ ‘ਤੇ ਰੋਕ ਲੱਗੀ ਹੈ ਪਰ ਪੰਜਾਬੀ ਫ਼ਿਲਮਾਂ ਦਾ ਬਣ ਕੇ ਤਿਆਰ ਹੋਣਾ ਤੇ ਵੱਡੇ ਬਜਟ ਵਾਲੀਆਂ ਵੱਡੀਆਂ ਫ਼ਿਲਮਾਂ ਦਾ ਐਲਾਨ ਹਰ ਰੋਜ਼ ਹੋ ਰਿਹਾ ਹੈ। ਡਾਇਰੈਕਟਰ ਜਗਦੀਪ ਸਿੱਧੂ ਆਪਣੇ ਪ੍ਰਸ਼ੰਸਕਾਂ ਨੂੰ ਬੈਕ-ਟੂ-ਬੈਕ ਸਰਪ੍ਰਾਈਜ਼ ਦੇ ਰਹੇ ਹਨ।

ਜਗਦੀਪ ਦੀ ਅਗਲੀ ਫ਼ਿਲਮ 'ਮੋਹ' ਲਈ ਲੀਡ ਫੀਮੇਲ ਫੇਸ ਦੀ ਸਿਲਕੈਸ਼ਨ ਤੇ ਅਨਾਊਸਮੈਂਟ ਹੋ ਚੁੱਕੀ ਹੈ। ਫ਼ਿਲਮ ਦੇ ਲੀਡ ‘ਚ ਨਜ਼ਰ ਆਵੇਗੀ ਸਰਗੁਣ ਮਹਿਤਾ। ਪੰਜਾਬੀ ਗਾਇਕ ਗਿਤਾਜ਼ ਬਿੰਦਰਖੀਆ ਦੇ ਆਪੋਜ਼ਿਟ ਸਰਗੁਣ ਮਹਿਤਾ ਨਜ਼ਰ ਆਉਣ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ : ਆਰ. ਨੇਤ ਨੇ ਕੀਤਾ ਆਪਣੀ ਐਲਬਮ ਦਾ ਐਲਾਨ, ਨਾਂ ਰੱਖਿਆ ‘ਮਜ਼ਾਕ ਥੋਡ਼ੀ ਐ’

ਜਗਦੀਪ ਸਿੱਧੂ ਨੇ ਆਪਣੀ ਫ਼ਿਲਮ 'ਮੋਹ' ਦਾ ਐਲਾਨ ਕੁਝ ਸਮਾਂ ਪਹਿਲਾਂ ਹੀ ਕੀਤਾ ਸੀ। ਉਸ ਵੇਲੇ ਇਸ ਫ਼ਿਲਮ ਲਈ ਸਿਰਫ ਗਿਤਾਜ਼ ਬਿੰਦਰਖੀਆ ਦਾ ਨਾਮ ਹੀ ਸਾਹਮਣੇ ਆਇਆ ਸੀ। ਹੁਣ ਸਰਗੁਣ ਮਹਿਤਾ ਦਾ ਨਾਮ ਵੀ ਇਸ ਫ਼ਿਲਮ ਲਈ ਸ਼ਾਮਲ ਹੋ ਗਿਆ ਹੈ। ਇਸ ਫ਼ਿਲਮ ਨੂੰ ਜਗਦੀਪ ਹੀ ਡਾਇਰੈਕਟ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Sargun Mehta (@sargunmehta)

ਗਿਤਾਜ਼ ਦੀ ਗਾਇਕ ਦੇ ਤੌਰ ‘ਤੇ ਇੰਡਸਟਰੀ ‘ਚ ਪਛਾਣ ਬਣੀ ਹੋਈ ਹੈ। ਗਿਤਾਜ਼ ਨੇ ਇਸ ਤੋਂ ਪਹਿਲਾਂ ਸਾਲ 2013 ‘ਚ ਫ਼ਿਲਮ ‘Just U & Me' ਕੀਤੀ ਸੀ। ਉਸ ਵੇਲੇ ਜਗਦੀਪ ਸਿੱਧੂ ਨੇ ਇਸ ਫ਼ਿਲਮ ਦੇ ਡਾਇਲਾਗਸ ਲਿਖੇ ਸਨ।

ਰਿਪੋਰਟਾਂ ਮੁਤਾਬਕ ਜਗਦੀਪ ਦੀ ਇਹ ਫ਼ਿਲਮ ਗਿਤਾਜ਼ ਦੇ ਪਿਤਾ ਮਰਹੂਮ ਸੁਰਜੀਤ ਬਿੰਦਰਖੀਆ ਦੀ ਜ਼ਿੰਦਗੀ ਨਾਲ ਜੁੜੀ ਹੋ ਸਕਦੀ ਹੈ। ਫਿਲਹਾਲ ਇਸ ਫ਼ਿਲਮ ਦੀ ਬਾਕੀ ਕਾਸਟ ਤੇ ਰਾਈਟਰ ਬਾਰੇ ਖ਼ੁਲਾਸਾ ਨਹੀਂ ਕੀਤਾ ਗਿਆ ਹੈ।

ਨੋਟ- ਇਸ ਫ਼ਿਲਮ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh