ਸਰਗੁਣ ਮਹਿਤਾ ਦਾ ਅਕਸ਼ੇ ਕੁਮਾਰ ਨਾਲ ਹੋਵੇਗਾ ਬਾਲੀਵੁੱਡ ਡੈਬਿਊ, ਇਸ ਫ਼ਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ

Saturday, Aug 21, 2021 - 06:04 PM (IST)

ਸਰਗੁਣ ਮਹਿਤਾ ਦਾ ਅਕਸ਼ੇ ਕੁਮਾਰ ਨਾਲ ਹੋਵੇਗਾ ਬਾਲੀਵੁੱਡ ਡੈਬਿਊ, ਇਸ ਫ਼ਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ

ਚੰਡੀਗੜ੍ਹ (ਬਿਊਰੋ)– ਪੰਜਾਬੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਵੱਡੇ ਫ਼ਿਲਮੀ ਸਿਤਾਰਿਆਂ ’ਚੋਂ ਇਕ ਸਰਗੁਣ ਮਹਿਤਾ ਨੇ ਆਪਣੇ ਆਉਣ ਵਾਲੇ ਪ੍ਰਾਜੈਕਟ ਦਾ ਐਲਾਨ ਕਰ ਦਿੱਤਾ ਹੈ। ਸਰਗੁਣ ਨੇ ਆਉਣ ਵਾਲੀ ਬਾਲੀਵੁੱਡ ਫ਼ਿਲਮ ‘ਪ੍ਰੋਡਕਸ਼ਨ ਨੰਬਰ 41’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫ਼ਿਲਮ ’ਚ ਬਾਲੀਵੁੱਡ ਸੁਪਰਸਟਾਰ ਅਕਸ਼ੇ ਕੁਮਾਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਤੇ ਵਿੱਕੀ ਕੌਸ਼ਲ ਦੀ ਮੰਗਣੀ ਦੀਆਂ ਖ਼ਬਰਾਂ ਵਿਚਾਲੇ ਲੋਕਾਂ ਨੇ ਸਲਮਾਨ ਖ਼ਾਨ ਦਾ ਉਡਾਇਆ ਮਜ਼ਾਕ

ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਫ਼ਿਲਮ ਦੀ ਪੂਰੀ ਟੀਮ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ। ਇਸ ਫ਼ਿਲਮ ਦੇ ਨਾਲ ਸਰਗੁਣ ਮਹਿਤਾ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ‘ਪ੍ਰੋਡਕਸ਼ਨ ਨੰਬਰ 41’ ਸਰਗੁਣ ਮਹਿਤਾ ਦੀ ਪਹਿਲੀ ਬਾਲੀਵੁੱਡ ਫ਼ਿਲਮ ਹੈ। ਸਰਗੁਣ ਦੇ ਬਾਲੀਵੁੱਡ ’ਚ ਡੈਬਿਊ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ’ਚ ਵੀ ਕਾਫੀ ਉਤਸ਼ਾਹ ਹੈ।

 
 
 
 
 
 
 
 
 
 
 
 
 
 
 
 

A post shared by Pooja Entertainment (@pooja_ent)

ਪੂਜਾ ਭਗਨਾਨੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵੱਡੇ ਪ੍ਰੋਡਕਸ਼ਨ ਹਾਊਸ ’ਚੋਂ ਇਕ ‘ਪੂਜਾ ਐਂਟਰਟੇਨਮੈਂਟ’ ਦੇ ਬੈਨਰ ਹੇਠ ਫ਼ਿਲਮ ਦਾ ਨਿਰਮਾਣ ਕਰੇਗੀ, ਜਿਸ ਨੇ ਪਿਛਲੇ ਸਮੇਂ ’ਚ ਕਈ ਸੁਪਰਹਿੱਟ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਇਸ ਫ਼ਿਲਮ ਨੂੰ ਡਾਇਰੈਕਟ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰਣਜੀਤ ਐੱਮ. ਤਿਵਾਰੀ ਕਰਨਗੇ, ਜਿਨ੍ਹਾਂ ਨੇ ਅਕਸ਼ੇ ਕੁਮਾਰ ਦੀ ਹਾਲ ਹੀ ’ਚ ਹੋਈ ਫ਼ਿਲਮ ‘ਬੈੱਲ ਬੌਟਮ’ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਵੀ ‘ਪੂਜਾ ਐਂਟਰਟੇਨਮੈਂਟ’ ਦੇ ਬੈਨਰ ਹੇਠ ਹੀ ਰਿਲੀਜ਼ ਹੋਈ ਹੈ।

‘ਪ੍ਰੋਡਕਸ਼ਨ ਨੰਬਰ 41’ ਦੀ ਲਗਭਗ ਸਾਰੀ ਟੀਮ ਫ਼ਿਲਮ ‘ਬੈੱਲ ਬੌਟਮ’ ਵਾਲੀ ਹੀ ਹੈ। ਸਰਗੁਣ ਮਹਿਤਾ ਦਾ ਨਾਮ ਸਟਾਰ ਕਾਸਟ ’ਚ ਇਕ ਵਾਧਾ ਹੈ। ਪ੍ਰੋਡਕਸ਼ਨ ਟੀਮ ’ਚ ਵਾਸ਼ੂ ਭਗਨਾਨੀ, ਜੈਕੀ ਭਗਨਾਨੀ ਤੇ ਦੀਪਸ਼ਿਖਾ ਦੇਸ਼ਮੁਖ ਵੀ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News