ਕਿਸਾਨਾਂ ਦੇ ਹੱਕਾਂ ਲਈ ਡੱਟੇ ਸਰਦੂਲ ਸਿਕੰਦਰ ਤੇ ਅਮਰ ਨੂਰੀ, ਧਰਨੇ ''ਚ ਕੀਤੀ ਸਮੂਲੀਅਤ (ਵੀਡੀਓ)

10/13/2020 7:13:30 PM

ਜਲੰਧਰ(ਬਿਊਰੋ): ਪੰਜਾਬ 'ਚ ਖੇਤੀ ਬਿਲਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਹਰ ਰੋਜ ਕਿਸਾਨ ਆਪਣੇ ਹੱਕਾਂ ਲਈ ਧਰਨਾ ਦੇ ਰਹੇ ਹਨ ।ਕਿਸਾਨਾਂ ਦੇ ਨਾਲ ਹੀ ਪੰਜਾਬੀ ਕਲਾਕਾਰ ਵੀ ਲਗਾਤਾਰ ਕਿਸਾਨਾਂ ਦਾ ਸਾਥ ਦੇ ਰਹੇ ਹਨ ਤੇ ਥਾਂ-ਥਾਂ ਧਰਨੇ ਲੱਗਾ ਰਹੇ ਹਨ। ਪੰਜਾਬੀ ਕਲਾਕਾਰਾਂ ਦੀ ਸੰਸਥਾ 'ਨੌਰਥ ਜੌਨ ਫਿਲਮ ਐਂਡ ਟੀ.ਵੀ. ਆਰਟੀਸ਼ਟ ਐਸੋਸੇਸ਼ੀਅਨ' ਵੱਲੋਂ ਮੌਰਿੰਡਾ ਨੇੜੇ ਰੇਲਵੇ ਟਰੈਕ 'ਤੇ ਧਰਨਾ ਲਗਾਇਆ ਗਿਆ ।ਇਸ ਧਰਨੇ 'ਚ ਵੱਡੀ ਗਿਣਤੀ 'ਚ ਪੰਜਾਬੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਧਰਨੇ 'ਚ ਵਿਸ਼ੇਸ਼ ਤੌਰ 'ਤੇ ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਤੇ ਉਨ੍ਹਾਂ ਦੀ ਪਤਨੀ ਅਮਰ ਨੂਰੀ ਵੀ ਸ਼ਾਮਲ ਹੋਏ।

'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਸਰਦੂਲ ਸਿਕੰਦਰ ਨੇ ਕਿਹਾ ਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਹੈ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀ ਬਲਕਿ ਪੂਰੇ ਪੰਜਾਬ ਦੀ ਹੈ ।ਜੇਕਰ ਧਰਤੀ ਸਾਡੀ ਮਾਂ ਹੈ ਤਾਂ ਉਸ 'ਤੇ ਅਨਾਜ਼ ਉਗਾਉਣ ਵਾਲਾ 'ਅੰਨਦਾਤਾ' ਹੈ। ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋ ਰਿਹਾ ਕਿ ਫਸਲ ਉਗਾਵੇ ਕਿਸਾਨ ਤੇ ਉਸ ਦਾ ਰੇਟ ਕੋਈ ਹੋਰ ਨਿਰਧਾਰਿਤ ਕਰ ਰਿਹਾ। ਸਰਦੂਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਅਜਿਹੀ ਕੌਮ ਨਾਲ ਪੰਗਾ ਲੈ ਬੈਠੀ ਹੈ ਜੋ ਕੌਮ ਪਿੱਛੇ ਹੀ ਨਹੀਂ ਹੱਟ ਰਹੀ।ਇਸ ਦੇ ਨਾਲ ਹੀ ਅਮਰ ਨੂਰੀ ਨੇ ਗੱਲ ਕਰਦਿਆਂ ਕਿਹਾ ਕਿ ਕਿਸਾਨ ਸਾਡੇ ਲਈ ਅੰਨ ਉਗਾਉਂਦਾ ਹੈ ਤਾਂ ਅਸੀਂ ਜਿਊਂਦੇ ਹਾਂ ਤਾਂ ਅਸੀਂ ਸਾਹ ਲੈ ਰਹੇ ਹਾਂ। ਕਾਰਪੋਰੇਟ ਅਦਾਰਿਆਂ ਬਾਰੇ ਵੀ ਅਮਰ ਨੂਰੀ ਨੇ ਆਪਣੀ ਰਾਏ ਰੱਖੀ ।
 


Lakhan Pal

Content Editor

Related News