ਸਰਬਜੀਤ ਚੀਮਾ ਦੇ 13 ਗੀਤਾਂ ਦੀ ਐਲਬਮ ‘ਭੰਗੜੇ ਦਾ ਕਿੰਗ’ ਹੋਈ ਰਿਲੀਜ਼

Thursday, Feb 15, 2024 - 12:13 PM (IST)

ਸਰਬਜੀਤ ਚੀਮਾ ਦੇ 13 ਗੀਤਾਂ ਦੀ ਐਲਬਮ ‘ਭੰਗੜੇ ਦਾ ਕਿੰਗ’ ਹੋਈ ਰਿਲੀਜ਼

ਜਲੰਧਰ (ਸੋਮ) - ਆਪਣੇ ਗੀਤਾਂ ਰਾਹੀਂ ਪੰਜਾਬ ਦੇ ਰੰਗਲੇ ਸੱਭਿਆਚਾਰ ਦੀ ਬਾਤ ਨੂੰ ਸਮੁੱਚੇ ਵਿਸ਼ਵ ’ਚ ਰਹਿੰਦੇ ਪੰਜਾਬੀਆਂ ਦੀ ਅਗਲੀ ਪੀੜ੍ਹੀ ਦੇ ਵੀ ਦਿਲਾਂ ਤੱਕ ਪਹੁੰਚਾਉਣ ਵਾਲੇ ਪ੍ਰਸਿੱਧ ਗਾਇਕ ਤੇ ਭੰਗੜਾ ਸਟਾਰ ਸਰਬਜੀਤ ਚੀਮਾ ਦੇ 13 ਗੀਤਾਂ ਦੀ ਨਵੀਂ ਐਲਬਮ ‘ਭੰਗੜੇ ਦਾ ਕਿੰਗ’ ਅੱਜ ਯਾਨੀਕਿ 15 ਫਰਵਰੀ ਨੂੰ ਰਿਲੀਜ਼ ਕੀਤਾ ਗਿਆ ਹੈ। ਸਰਬਜੀਤ ਚੀਮਾ ਦੀ ਇਹ ਐਲਬਮ ‘ਰੰਗ ਪ੍ਰੋਡਕਸ਼ਨ’ ਵਲੋਂ ਹਰ ਪਲੇਟਫਾਰਮ ਤੇ ਵਿਸ਼ਵ ਪੱਧਰ ’ਤੇ ਰਿਲੀਜ਼ ਕੀਤੀ ਗਈ ਹੈ। 

ਦੱਸ ਦਈਏ ਕਿ ਇਹ ਸਰਬਜੀਤ ਚੀਮਾ ਦੀ ਜ਼ਿੰਦਗੀ ਦੀ 16ਵੀਂ ਐਲਬਮ ਹੈ, ਜਿਸ ਨੂੰ ਤਿਆਰ ਕਰਨ ਲਈ ਉਸ ਨੇ ਆਪਣੀ ਟੀਮ ਨਾਲ ਲੰਮਾ ਸਮਾਂ ਮਿਹਨਤ ਕੀਤੀ। ਐਲਬਮ ਵਿਚ ਖੁਦ ਸਰਬਜੀਤ ਚੀਮਾ, ਦਵਿੰਦਰ ਬੈਨੀਪਾਲ, ਭੱਟੀ ਭੜੀ ਵਾਲਾ, ਫਰਮਾਨ, ਜਸਵੀਰ ਸੰਘਾ, ਰਾਜਾ ਖੇਲਾ, ਬਿੱਕਰ ਬਾਈ ਆਸਟ੍ਰੇਲੀਆ ਵਰਗੇ ਸਥਾਪਿਤ ਅਤੇ ਨਵੇਂ ਗੀਤਕਾਰਾਂ ਦੇ ਗੀਤ ਹਨ। ਇਨ੍ਹਾਂ ਗੀਤਾਂ ਨੂੰ ਅਮਨ ਹੇਅਰ, ਲਾਡੀ ਗਿੱਲ, ਤੇਜਵੰਤ ਕਿੱਟੂ, ਮੈਡਮੈਕਸ, ਪ੍ਰਿੰਸ ਘੁੰਮਣ, ਆਰ. ਐੱਸ. ਕੌਸ਼ਿਕ, ਕਰਨ ਪ੍ਰਿੰਸ ਵਰਗੇ ਪ੍ਰਸਿੱਧ ਸੰਗੀਤਕਾਰਾਂ ਨੇ ਧੁੰਨਾਂ ਪ੍ਰਦਾਨ ਕੀਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਿਰਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News