ਬਿੱਗ ਬੌਸ 14 : ਸਾਰਾ ਗੁਰਪਾਲ ਦੇ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਘਰ 'ਚ ਮੁੜ ਹੋਵੇਗੀ ਐਂਟਰੀ!

10/15/2020 11:02:17 AM

ਮੁੰਬਈ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਹਰ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਹਰ ਸਾਲ ਇਹ ਸਵਾਲ ਵੀ ਉੱਠਦਾ ਹੈ ਕਿ ਸ਼ੋਅ ਦਾ ਜੇਤੂ ਕੌਣ ਹੋਵੇਗਾ ਅਤੇ ਸ਼ੋਅ 'ਚੋਂ ਸਭ ਤੋਂ ਪਹਿਲਾਂ ਬਾਹਰ ਕੌਣ ਹੋਵੇਗਾ। ਪੰਜਾਬ ਦੀ ਗਾਇਕਾ ਸਾਰਾ ਗੁਰਪਾਲ 'ਬਿੱਗ ਬੌਸ' ਸੀਜ਼ਨ 14 'ਚੋਂ ਸਭ ਤੋਂ ਪਹਿਲਾਂ ਬਾਹਰ ਜਾਣ ਵਾਲੀ ਪਹਿਲੀ ਮੁਕਾਬਲੇਬਾਜ ਬਣ ਗਈ ਹੈ। ਪਿਛਲੇ ਹਫਤੇ ਸਾਰਾ ਗੁਰਪਾਲ ਨੂੰ ਸੀਨੀਅਰਜ਼ (ਪੁਰਾਣੇ ਮੁਕਾਬਲੇਬਾਜ਼ਾਂ) ਦੇ ਫ਼ੈਸਲੇ ਤੋਂ ਬਾਅਦ ਬੇਘਰ ਕਰ ਦਿੱਤਾ ਸੀ ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸਾਰਾ ਇਕ ਵਾਰ ਫਿਰ ਸ਼ੋਅ 'ਚ ਪਰਤੇਗੀ। ਇਕ ਇੰਸਟਾਗ੍ਰਾਮ ਅਕਾਊਂਟ ਜੋ 'ਬਿੱਗ ਬੌਸ' ਨਾਲ ਜੁੜੀ ਅੰਦਰੂਨੀ ਜਾਣਕਾਰੀ ਨੂੰ ਸਾਂਝਾ ਕਰਦਾ ਰਹਿੰਦਾ ਹੈ, ਉਸ ਨੇ ਇਹ ਖ਼ਬਰ ਲੀਕ ਕੀਤੀ ਹੈ ਕਿ ਸਾਰਾ ਗੁਰਪਾਲ ਇਕ ਵਾਰ ਫਿਰ ਸ਼ੋਅ 'ਚ ਨਜ਼ਰ ਆਵੇਗੀ। ਇਸ ਅਕਾਊਂਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਸਾਰਾ ਗੁਰਪਾਲ ਕੁਝ ਦਿਨਾਂ ਬਾਅਦ ਦੁਬਾਰਾ ਸ਼ੋਅ 'ਚ ਐਂਟਰੀ ਲੈ ਸਕਦੀ ਹੈ। ਹਾਲਾਂਕਿ ਘਰ ਦੇ ਉਨ੍ਹਾਂ ਮੈਂਬਰਾਂ ਲਈ, ਜੋ ਸਾਰਾ ਨੂੰ ਇਕ ਦਾਅਵੇਦਾਰ ਦੇ ਰੂਪ 'ਚ ਵੇਖ ਰਹੇ ਸਨ। ਇਹ ਬਹੁਤ ਸਾਰੇ ਤਰੀਕਿਆਂ ਨਾਲ ਬੁਰੀ ਖ਼ਬਰ ਹੋ ਸਕਦੀ ਹੈ।

 
 
 
 
 
 
 
 
 
 
 
 
 
 

Are you excited? . . . #bb14 #biggboss14 #biggbosskhabri #bbkhabri #biggboss14khabri #nainasingh #PratikSehajpal #saragurpal

A post shared by Bigg Boss 14 (@biggboss14.colourstv) on Oct 13, 2020 at 6:10am PDT

ਦੱਸ ਦੇਈਏ ਕਿ ਸਾਰਾ ਗੁਰਪਾਲ ਘਰੋਂ ਨਿਕਲਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਣੇ ਕੁੱਤੇ ਨੂੰ ਮਿਲੀ ਸੀ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਸਨ। ਤਸਵੀਰਾਂ 'ਚ ਸਾਰਾ ਗੁਰਪਾਲ ਆਪਣੇ ਪੈੱਟ ਕੁੱਤੇ ਨੂੰ ਜੱਫੀ ਪਾਉਂਦੀ ਦਿਖਾਈ ਦੇ ਰਹੀ ਹੈ। ਉਸ ਦੇ ਚਿਹਰੇ 'ਤੇ ਜ਼ਰੂਰ ਇਕ ਹਾਸਾ ਹੈ ਪਰ ਕਿਤੇ ਉਸ ਨੂੰ ਪਹਿਲੇ ਹਫ਼ਤੇ 'ਚ ਉਸ ਦੇ ਬੇਘਰ ਹੋਣ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ। ਸਾਰਾ ਗੁਰਪਾਲ ਦੇ ਬੇਘਰ ਹੋਣ 'ਤੇ ਪ੍ਰਸ਼ੰਸਕਾਂ ਨੇ ਸੀਨੀਅਰਜ਼ ਨੂੰ ਵੀ ਟਰੋਲ ਕੀਤਾ। ਪ੍ਰਸ਼ੰਸਕਾਂ ਨੇ ਕਿਹਾ ਕਿ ਸਾਰਾ ਨੂੰ ਬਾਹਰ ਕੱਢਣ ਦਾ ਗਲਤ ਫ਼ੈਸਲਾ ਸੀ। ਉਹ ਘਰ ਦੇ ਕੁਝ ਹੋਰ ਮੁਕਾਬਲੇਬਾਜ਼ਾਂ ਨਾਲੋਂ ਵਧੇਰੇ ਸਰਗਰਮ ਸੀ ਅਤੇ ਉਸ ਨੇ ਟਾਸਕ ਵੀ ਵਧੀਆ ਢੰਗ ਨਾਲ ਕੀਤੇ ਹਨ।

ਦੱਸਣਯੋਗ ਹੈ ਕਿ ਸਾਰਾ ਗੁਰਪਾਲ ਨੂੰ ਜਦੋਂ ਪਤਾ ਲੱਗਿਆ ਕਿ ਉਹ ਘਰੋਂ ਬੇਘਰ ਹੋ ਰਹੀ ਹੈ ਤਾਂ ਬਹੁਤ ਫੁੱਟ-ਫੁੱਟ ਕੇ ਰੋਈ ਅਤੇ ਰੂਬੀਨਾ ਦਿਲੈਕ ਉਸ ਨੂੰ ਚੁੱਪ ਕਰਵਾਉਂਦੇ ਹੋਏ ਦਿਖਾਈ ਦਿੱਤੀ ਸੀ।


sunita

Content Editor sunita