'ਬਿੱਗ ਬੌਸ 14' 'ਚ ਖ਼ੁਦ ਨੂੰ ਸਿੰਗਲ ਦੱਸਣ ਵਾਲੀ ਸਾਰਾ ਗੁਰਪਾਲ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ

Sunday, Oct 04, 2020 - 05:05 PM (IST)

'ਬਿੱਗ ਬੌਸ 14' 'ਚ ਖ਼ੁਦ ਨੂੰ ਸਿੰਗਲ ਦੱਸਣ ਵਾਲੀ ਸਾਰਾ ਗੁਰਪਾਲ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਪੰਜਾਬ ਦੀ ਗਾਇਕਾ ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਣਾ ਨੇ ਲੋਕਾਂ ਦਾ ਦਿਲ ਜਿੱਤਿਆ ਸੀ। ਇਸੇ ਨੂੰ ਦੇਖਦੇ ਹੋਏ 'ਬਿੱਗ ਬੌਸ 14' 'ਚ ਪੰਜਾਬੀ ਗਾਇਕਾ ਸਾਰਾ ਗੁਰਪਾਲ ਨੂੰ ਅਪ੍ਰੋਚ ਕੀਤਾ ਗਿਆ। ਉਨ੍ਹਾਂ ਨੇ 'ਬਿੱਗ ਬੌਸ 14' ਦੇ ਪ੍ਰੀਮੀਅਰ ਐਪੀਸੋਡ 'ਤੇ ਆਪਣੇ ਆਪ ਨੂੰ ਜਿਹੜੇ ਅੰਦਾਜ਼ 'ਚ ਪੇਸ਼ ਕੀਤਾ ਹੈ, ਉਸ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਉਹ 'ਬਿੱਗ ਬੌਸ 14' ਦੀ ਦਮਦਾਰ ਮੁਕਾਬਲੇਬਾਜ਼ ਬਣ ਕੇ ਉੱਭਰੇਗੀ। ਹਾਲਾਂਕਿ ਉਸ ਦਾ 'ਬਿੱਗ ਬੌਸ' ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਵਿਵਾਦਾਂ 'ਚ ਫਸ ਗਈ ਹੈ।
PunjabKesari
ਦਰਅਸਲ, ਸਾਰਾ ਨੇ ਬੀਤੇ ਰਾਤ ਹੀ 'ਬਿੱਗ ਬੌਸ 14' ਦੇ ਘਰ ਐਂਟਰੀ 'ਚ ਮਾਰੀ ਹੈ ਅਤੇ ਸਲਮਾਨ ਖਾਨ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਖ਼ੁਦ ਨੂੰ ਸਿੰਗਲ ਦੱਸਿਆ ਹੈ ਪਰ ਇਸੇ ਵਿਚਕਾਰ ਇੱਕ ਪੰਜਾਬੀ ਸਿੰਗਰ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਵਿਆਹ ਸਾਰਾ ਗੁਰਪਾਲ ਨਾਲ ਹੋ ਚੁੱਕਾ ਹੈ। ਪੰਜਾਬੀ ਗਾਇਕ ਤੁਸ਼ਾਰ ਨੇ ਦਾਅਵਾ ਕੀਤਾ ਕਿ ਉਸ ਨੇ ਸਾਲ 2014 'ਚ ਸਾਰਾ ਨਾਲ ਵਿਆਹ ਰਚਾਇਆ ਸੀ। ਸਬੂਤ ਦੇ ਤੌਰ 'ਤੇ ਉਸ ਨੇ ਮੈਰਿਜ ਸਰਟੀਫਿਕੇਟ ਵੀ ਦਿਖਾਇਆ ਹੈ। ਉਂਝ ਜਿਹੜੀ ਕੁੜੀ ਨਾਲ ਤੁਸ਼ਾਰ ਦਾ ਵਿਆਹ ਹੋਇਆ ਹੈ, ਮੈਰਿਜ ਸਰਟੀਫਿਕੇਟ 'ਚ ਉਸ ਦਾ ਨਾਂ ਰਚਨਾ ਦੇਵੀ ਲਿਖਿਆ ਸਾਫ਼ ਨਜ਼ਰ ਆ ਰਿਹਾ ਹੈ। ਹਾਲਾਂਕਿ ਤੁਸ਼ਾਰ ਨੇ ਸਾਰਾ ਗੁਰਪਾਲ ਨਾਲ ਆਪਣੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਾਰਾ ਗੁਰਪਾਲ ਮੱਥੇ 'ਤੇ ਸੰਧੂਰ ਲਾ ਕੇ ਪੰਜਾਬੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਸਾਰਾ ਗੁਰਪਾਲ ਦੀਆਂ ਬਾਹਾਂ 'ਚ ਚੂੜ੍ਹਾ ਵੀ ਪਾਇਆ ਹੋਇਆ ਹੈ। ਕਿਸੇ ਨੂੰ ਸਮਝ  ਨਹੀਂ ਆ ਰਿਹਾ ਕਿ ਆਖ਼ਿਰ ਸਾਰਾ ਨੇ ਆਪਣੇ ਵਿਆਹ ਦੀ ਗੱਲ ਕਿਉਂ ਲੁਕਾਈ ਹੈ।
PunjabKesari
ਸਾਰਾ ਗੁਰਪਾਲ ਨੂੰ ਆਪਣੀ ਪਤਨੀ ਦੱਸਦੇ ਹੋਏ ਤੁਸ਼ਾਰ ਕੁਮਾਰ ਨੇ ਦੱਸਿਆ, 'ਸਾਰਾ ਗੁਰਪਾਲ ਨਾਲ ਮੇਰਾ ਵਿਆਹ 16 ਅਗਸਤ 2014 'ਚ ਜਲੰਧਰ 'ਚ ਹੋਇਆ ਸੀ। ਮੈਂ ਬੱਸ ਇਹ ਸਾਬਿਤ ਕਰਨਾ ਚਾਹੁੰਦਾ ਹਾਂ ਕਿ ਸਾਰਾ ਹੀ ਉਹ ਕੁੜੀ ਹੈ, ਜਿਸ ਨਾਲ ਮੈਂ ਵਿਆਹ ਕਰਵਾਇਆ ਸੀ ਅਤੇ ਹੁਣ ਉਹ ਦੁਨੀਆ ਸਾਹਮਣੇ ਝੂਠ ਬੋਲ ਰਹੀ ਹੈ ਤੇ ਕਹਿ ਰਹੀ ਹੈ ਕਿ ਉਹ ਸਿੰਗਲ ਹੈ।'
PunjabKesari
ਸਾਰਾ ਗੁਰਪਾਲ ਨੂੰ ਆਪਣੀ ਪਤਨੀ ਦੱਸਦੇ ਹੋਏ ਤੁਸ਼ਾਰ ਕੁਮਾਰ ਨੇ ਦੋਸ਼ ਲਾਇਆ ਹੈ ਕਿ ਉਹ ਮੇਰੇ ਤੋਂ ਸਿਰਫ਼ ਸ਼ੋਹਰਤ ਪਾਉਣਾ ਚਾਹੁੰਦੀ ਸੀ। ਤੁਸ਼ਾਰ ਨੇ ਦਾਅਵਾ ਕੀਤਾ ਹੈ ਕਿ ਸਾਰਾ ਨੇ ਸਿਰਫ਼ ਅਮਰੀਕਾ ਦੀ ਨਾਗਰਿਕਤਾ ਤੇ ਸ਼ੋਹਰਤ ਪਾਉਣ ਕਰਕੇ ਮੇਰੇ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਜਦੋਂ ਉਸਨੂੰ ਸ਼ੋਹਰਤ ਨਾ ਮਿਲੀ ਤਾਂ ਉਸ ਨੇ ਮੈਨੂੰ ਛੱਡ ਦਿੱਤਾ ਤੇ ਖ਼ੁਦ ਨੂੰ ਸਿੰਗਲ ਦੱਸ ਕੇ ਬਿੱਗ ਬੌਸ 'ਚ ਆਪਣਾ ਸਿੱਕਾ ਜਮਾਉਣ ਲਈ ਕੋਸ਼ਿਸ਼ ਕਰ ਰਹੀ ਹੈ।
PunjabKesari
ਤੁਸ਼ਾਰ ਨੇ ਅੱਗੇ ਕਿਹਾ, 'ਮੈਨੂੰ ਵਟਸਐਪ ਤੇ ਇੰਸਟਾਗ੍ਰਾਮ 'ਤੇ ਦੁਨੀਆਭਰ ਤੋਂ ਲੋਕਾਂ ਦੇ ਮੈਸੇਜ ਆ ਰਹੇ ਸਨ, ਜਦੋਂਕਿ ਸਾਰਾ ਹਾਲੇ ਵੀ ਦਾਅਵਾ ਕਰ ਰਹੀ ਹੈ ਕਿ ਮੈਂ ਉਹ ਕੁੜੀ ਨਹੀਂ ਹਾਂ, ਜਿਸ ਨਾਲ ਤੁਸ਼ਾਰ ਨੇ ਵਿਆਹ ਕਰਵਾਇਆ ਹੈ। ਉਹ ਮੇਰੀ ਵਰਗੀ ਹੀ ਦਿਸਦੀ ਹੈ, ਜਿਸ ਨੇ ਤੁਸ਼ਾਰ ਨਾਲ ਵਿਆਹ ਕਰਵਾਇਆ ਸੀ।
PunjabKesari
ਦੱਸਣਯੋਗ ਹੈ ਕਿ ਅਜਿਹੀ ਹੀ ਅਫਵਾਹ ਸਾਲ 2018 'ਚ ਵੀ ਉੱਡੀ ਸੀ, ਜਿਸ ਨੂੰ ਸਾਰਾ ਗੁਰਪਾਲ ਨੇ ਖਾਰਿਜ ਕਰ ਦਿੱਤਾ ਸੀ। ਉਥੇ ਹੀ ਹੁਣ ਇਨ੍ਹਾਂ ਤਸਵੀਰਾਂ ਤੋਂ ਬਾਅਦ ਸਾਰਾ ਗੁਰਪਾਲ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ, ਜਿਸ ਦਾ ਜਵਾਬ ਸਿਰਫ਼ ਉਹੀ ਦੇ ਸਕਦੀ ਹੈ। ਹਾਲਾਂਕਿ ਇਸ ਸਮੇਂ ਸਾਰਾ ਗੁਰਪਾਲ 'ਬਿੱਗ ਬੌਸ 14' ਦੇ ਘਰ ਅੰਦਰ ਹੈ।  
PunjabKesari


author

sunita

Content Editor

Related News