29 ਸਾਲਾਂ ਦੀ ਹੋਈ ਸਾਰਾ ਗੁਰਪਾਲ, ਜਨਮਦਿਨ ਮਨਾਉਂਦਿਆਂ ਸਾਂਝੀਆਂ ਕੀਤੀਆਂ ਤਸਵੀਰਾਂ

11/19/2020 1:25:33 PM

ਜਲੰਧਰ (ਬਿਊਰੋ)– ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਸਾਰਾ ਗੁਰਪਾਲ 29 ਸਾਲਾਂ ਦੀ ਹੋ ਗਈ ਹੈ। ਸਾਰਾ ਗੁਰਪਾਲ ਨੇ ਆਪਣੇ ਜਨਮਦਿਨ ਮਨਾਉਂਦਿਆਂ ਦੀਆਂ ਖ਼ਾਸ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕੁਝ ਹੀ ਘੰਟਿਆਂ ’ਚ ਲੱਖਾਂ ਲਾਈਕਸ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 
 
 

A post shared by Sara Gurpal (@saragurpals)

ਸਾਰਾ ਦੀਆਂ ਇਨ੍ਹਾਂ ਤਸਵੀਰਾਂ ’ਤੇ ਪੰਜਾਬੀ ਗਾਇਕ ਜੱਸੀ ਗਿੱਲ, ਅਖਿਲ, ਅਰਮਾਨ ਬੇਦਿਲ, ਹੈਪੀ ਰਾਏਕੋਟੀ ਤੇ ਮਿਸ ਪੂਜਾ ਸਮੇਤ ਕਈ ਕਲਾਕਾਰਾਂ ਨੇ ਵਧਾਈ ਦਿੰਦਿਆਂ ਕੁਮੈਂਟਸ ਕੀਤੇ ਹਨ।

PunjabKesari

ਦੱਸਣਯੋਗ ਹੈ ਕਿ ਸਾਰਾ ਗੁਰਪਾਲ ਦਾ ਜਨਮ 19 ਨਵੰਬਰ, 1991 ਨੂੰ ਹਰਿਆਣਾ ਦੇ ਫਤਿਹਾਬਾਦ ਜ਼ਿਲੇ ’ਚ ਹੋਇਆ ਹੈ। ਹਾਲਾਂਕਿ ਸਾਰਾ ਦੀ ਪਰਵਰਿਸ਼ ਚੰਡੀਗੜ੍ਹ ’ਚ ਹੋਈ।

PunjabKesari

ਸਾਰਾ ਗੁਰਪਾਲ ਨੇ ਸਾਲ 2013 ’ਚ ਰਣਜੀਤ ਬਾਵਾ ਦੇ ਗੀਤ ‘ਜੀਨ’ ਨਾਲ ਮਿਊਜ਼ਿਕ ਵੀਡੀਓ ’ਚ ਡੈਬਿਊ ਕੀਤਾ ਸੀ। ਸਾਰਾ ਨੇ 2016 ’ਚ ਸਿੰਗਿੰਗ ਡੈਬਿਊ ਕੀਤਾ। ਉਸ ਦਾ ਪਹਿਲਾ ਗੀਤ ‘ਲੱਗਦੀ ਅੱਤ’ ਹੈ।

PunjabKesari

ਸਾਰਾ ਗੁਰਪਾਲ ਨੇ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ’ ਨਾਲ 2017 ’ਚ ਐਕਟਿੰਗ ਡੈਬਿਊ ਕੀਤਾ ਸੀ। ਸਾਰਾ ਗੁਰਪਾਲ ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਚੰਗੀ ਦੋਸਤ ਹੈ।

PunjabKesari

ਸਾਲ 2018 ’ਚ ਖ਼ਬਰ ਆਈ ਸੀ ਕਿ ਸਾਰਾ ਗੁਰਪਾਲ ਨੇ ਅਮਰੀਕਾ ਦੇ ਇਕ ਬਿਜ਼ਨੈੱਸਮੈਨ ਨਾਲ ਚੁੱਪ-ਚੁਪੀਤੇ ਵਿਆਹ ਕਰਵਾ ਲਿਆ ਹੈ। ਬਾਅਦ ’ਚ ਸਾਰਾ ਨੇ ਖ਼ੁਲਾਸਾ ਕੀਤਾ ਸੀ ਕਿ ਇਹ ਸਿਰਫ ਅਫ਼ਵਾਹ ਹੈ। ਉਹ ਕਿਸੇ ਵੀ ਅਮਰੀਕੀ ਬਿਜ਼ਨੈੱਸਮੈਨ ਨੂੰ ਨਹੀਂ ਜਾਣਦੀ ਹੈ।

PunjabKesari

ਸਾਰਾ ਗੁਰਪਾਲ ‘ਬਿੱਗ ਬੌਸ 14’ ਦਾ ਹਿੱਸਾ ਵੀ ਬਣ ਚੁੱਕੀ ਹੈ। ਹਾਲਾਂਕਿ ਬਿੱਗ ਬੌਸ ਦੇ ਘਰੋਂ ਐਲੀਮੀਨੇਟ ਹੋਣ ਵਾਲੀ ਸਾਰਾ ਪਹਿਲੀ ਮੁਕਾਬਲੇਬਾਜ਼ ਸੀ, ਜਿਸ ਦੀਆਂ ਮੁੜ ਬਿੱਗ ਬੌਸ ਦੇ ਘਰ ’ਚ ਵਾਈਲਡ ਕਾਰਡ ਐਂਟਰੀ ਦੀਆਂ ਚਰਚਾਵਾਂ ਚੱਲ ਰਹੀਆਂ ਹਨ।

PunjabKesari

ਸਾਰਾ ਗੁਰਪਾਲ ਇੰਸਟਾਗ੍ਰਾਮ ’ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਕਾਰਨ ਖ਼ੂਬ ਚਰਚਾ ’ਚ ਰਹਿੰਦੀ ਹੈ। ਸਾਰਾ ਦੇ ਇੰਸਟਾਗ੍ਰਾਮ ’ਤੇ 2.6 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।


Rahul Singh

Content Editor Rahul Singh