ਸੁਸ਼ਾਂਤ ਦੀ ਬਰਸੀ ਮੌਕੇ ਸਾਰਾ ਅਲੀ ਖ਼ਾਨ ਨੇ ਸਾਂਝੀ ਕੀਤੀ ਪੋਸਟ, ਲੋਕਾਂ ਨੇ ਕੁਮੈਂਟਾਂ ’ਚ ਕੱਢਿਆ ਗੁੱਸਾ

06/15/2021 2:06:41 PM

ਮੁੰਬਈ (ਬਿਊਰੋ)– ਸਾਰਾ ਅਲੀ ਖ਼ਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਇਕੱਠਿਆਂ ਫ਼ਿਲਮ ‘ਕੇਦਾਰਨਾਥ’ ’ਚ ਕੰਮ ਕੀਤਾ ਸੀ। 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਸੀ। ਸੁਸ਼ਾਂਤ ਦੇ ਦਿਹਾਂਤ ਨੂੰ 1 ਸਾਲ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਕਈ ਸਿਤਾਰਿਆਂ ਨੇ ਸੁਸ਼ਾਂਤ ਨੂੰ ਯਾਦ ਕਰਦਿਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ। ਸਾਰਾ ਅਲੀ ਖ਼ਾਨ ਨੇ ਵੀ ਸੁਸ਼ਾਂਤ ਦੇ ਨਾਂ ’ਤੇ ਇਕ ਪੋਸਟ ਸਾਂਝੀ ਕੀਤੀ, ਜਿਸ ਨੂੰ ਲੈ ਕੇ ਉਹ ਟਰੋਲ ਹੋ ਰਹੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਨਾਲ ਪੂਲ ’ਚ ਮਸਤੀ ਕਰਦਿਆਂ ਸਾਰਾ ਦੀ ਇਸ ਥ੍ਰੋਬੈਕ ਤਸਵੀਰ ’ਚ ਕੈਪਸ਼ਨ ਲਿਖੀ ਹੈ, ‘ਜਦੋਂ ਵੀ ਮੈਨੂੰ ਮਦਦ, ਸਲਾਹ ਤੇ ਹਾਸੇ ਦੀ ਲੋੜ ਹੋਈ, ਤੁਸੀਂ ਹਮੇਸ਼ਾ ਉਥੇ ਮੌਜੂਦ ਰਹੇ। ਤੁਸੀਂ ਮੈਨੂੰ ਅਦਾਕਾਰੀ ਦੀ ਦੁਨੀਆ ’ਚ ਜਾਣੂ ਕਰਵਾਇਆ। ਮੈਨੂੰ ਵਿਸ਼ਵਾਸ ਦਿਵਾਇਆ ਕਿ ਸੁਪਨੇ ਸੱਚ ਹੋ ਸਕਦੇ। ਮੈਨੂੰ ਉਹ ਸਭ ਦਿੱਤਾ, ਜੋ ਅੱਜ ਮੇਰੇ ਕੋਲ ਹੈ। ਅਜੇ ਤਕ ਭਰੋਸਾ ਨਹੀਂ ਹੁੰਦਾ ਕਿ ਤੁਸੀਂ ਚਲੇ ਗਏ ਹੋ ਪਰ ਜਦੋਂ ਵੀ ਮੈਂ ਤਾਰਿਆਂ ਨੂੰ, ਚੜ੍ਹਦੇ ਸੂਰਜ ਨੂੰ ਤੇ ਚੰਨ ਨੂੰ ਦੇਖਦੀ ਹਾਂ, ਮੈਂ ਜਾਣਦੀ ਹਾਂ ਕਿ ਤੁਸੀਂ ਉਥੇ ਹੋ।’

 
 
 
 
 
 
 
 
 
 
 
 
 
 
 
 

A post shared by Sara Ali Khan (@saraalikhan95)

ਸਾਰਾ ਆਪਣੀ ਇਸ ਪੋਸਟ ਕਾਰਨ ਟਰੋਲ ਹੋ ਰਹੀ ਹੈ। ਇਕ ਯੂਜ਼ਰ ਨੇ ਲਿਖਿਆ, ‘ਉਂਝ ਮੈਡਮ ਜੀ ਸੁਸ਼ਾਂਤ ਦੀ ਮੌਤ ’ਤੇ ਤਾਂ ਤੁਸੀਂ ਕੁਝ ਨਹੀਂ ਬੋਲਿਆ ਸੀ ਤੇ ਅੱਜ ਤੁਸੀਂ ਇੰਨਾ ਗਿਆਨ ਲਿਖ ਰਹੀ ਹੋ।’ ਦੂਜੇ ਯੂਜ਼ਰ ਨੇ ਲਿਖਿਆ, ‘ਇਕ ਹੋਰ ਰਿਆ।’

ਕਈ ਯੂਜ਼ਰਸ ਨੇ ਸਾਰਾ ’ਤੇ ਦੋਸ਼ ਲਗਾਉਂਦਿਆਂ ਲਿਖਿਆ ਕਿ ਤੁਸੀਂ ਸੁਸ਼ਾਂਤ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇਕ ਸ਼ਖ਼ਸ ਨੇ ਲਿਖਿਆ, ‘ਸਾਰਾ ਤੁਸੀਂ ਬਹੁਤ ਝੂਠ ਬੋਲਿਆ ਹੈ। ਤੁਹਾਡੇ ਵਰਗੇ ਨੈਪੋ ਕਿੱਡਸ ਕਾਰਨ ਹੀ ਅੱਜ ਸੁਸ਼ਾਂਤ ਸਾਡੇ ਵਿਚਾਲੇ ਨਹੀਂ ਹੈ, ਸ਼ਰਮ ਨਹੀਂ ਆਉਂਦੀ, ਕਾਬਿਲ ਲੋਕਾਂ ਦਾ ਹੱਕ ਮਾਰਦੇ ਹੋ।’

ਸਾਰਾ ਨਾਲ ਨਾਰਾਜ਼ਗੀ ਜਤਾਉਂਦਿਆਂ ਯੂਜ਼ਰਸ ਦਾ ਕਹਿਣਾ ਹੈ ਕਿ ਸੁਸ਼ਾਂਤ ਦੇ ਹੁੰਦਿਆਂ ਤਾਂ ਕੋਈ ਪੋਸਟ ਨਹੀਂ ਪਾਈ ਤੇ ਹੁਣ ਪੋਸਟਾਂ ਪਾ ਰਹੇ ਹੋ। ਸਾਰਾ ਦੀ ਇਸ ਪੋਸਟ ਨੂੰ ਲੋਕ ਡਰਾਮੇਬਾਜ਼ੀ ਦੱਸ ਰਹੇ ਹਨ ਤੇ ਡਰਾਮਾ ਬੰਦ ਕਰਨ ਦੀ ਸਲਾਹ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News