ਫਾਦਰਸ ਡੇਅ ''ਤੇ ਪਿਤਾ ਨਾਲ ਲੰਚ ਡੇਟ ''ਤੇ ਨਿਕਲੀ ਸਾਰਾ ਅਲੀ ਖਾਨ, ਸਾਂਝੀ ਕੀਤੀ ਖੂਬਸੂਰਤ ਤਸਵੀਰ

Sunday, Jun 19, 2022 - 05:53 PM (IST)

ਫਾਦਰਸ ਡੇਅ ''ਤੇ ਪਿਤਾ ਨਾਲ ਲੰਚ ਡੇਟ ''ਤੇ ਨਿਕਲੀ ਸਾਰਾ ਅਲੀ ਖਾਨ, ਸਾਂਝੀ ਕੀਤੀ ਖੂਬਸੂਰਤ ਤਸਵੀਰ

ਮੁੰਬਈ- 19 ਜੂਨ ਨੂੰ ਪੂਰੇ ਦੇਸ਼ 'ਚ ਫਾਦਰਸ ਡੇਅ ਦੇ ਤੌਰ 'ਤੇ ਸੈਲੀਬਿਰੇਟ ਕੀਤਾ ਜਾ ਰਿਹਾ ਹੈ। ਇਸ ਮੌਕੇ 'ਤੇ ਆਮ ਲੋਕਾਂ ਤੋਂ ਲੈ ਕੇ ਸਿਤਾਰਿਆਂ ਤੱਕ ਆਪਣੇ ਪਿਤਾ ਦੇ ਨਾਲ ਖਾਸ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਵਿਸ਼ ਕਰ ਰਹੇ ਹਨ। ਹੁਣ ਬਾਲੀਵੁੱਡ ਦੀ ਗੱਲ ਕਰੀਏ ਤਾਂ ਸਭ ਨੂੰ ਪਤਾ ਹੀ ਹੈ ਕਿ ਅਦਾਕਾਰਾ ਸਾਰਾ ਅਲੀ ਖਾਨ ਆਪਣੇ ਪਿਤਾ ਸੈਫ ਅਲੀ ਖਾਨ ਦੀ ਕਿੰਨੀ ਚਹੇਤੀ ਹੈ। ਉਹ ਹਮੇਸ਼ਾ ਕਈ ਮੌਕਿਆਂ 'ਤੇ ਪਿਤਾ ਨੂੰ ਲੈ ਕੇ ਆਪਣਾ ਪਿਆਰ ਜ਼ਾਹਿਰ ਕਰਦੀ ਰਹਿੰਦੀ ਹੈ। ਅੱਜ ਫਾਦਰਸ ਡੇਅ ਦੇ ਮੌਕੇ 'ਤੇ ਸਾਰਾ ਆਪਣੇ ਪਿਤਾ ਅਤੇ ਭਰਾ ਦੇ ਨਾਲ ਲੰਚ ਡੇਟ 'ਤੇ ਗਈ, ਜਿਸ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਨੇ ਪਿਤਾ ਨੂੰ ਫਾਦਰਸ ਡੇਅ ਦੀ ਵਿਸ਼ ਕੀਤੀ ਹੈ।

 


ਇੰਸਟਾਗ੍ਰਾਮ 'ਤੇ ਲੰਚ ਡੇਟ ਦੀ ਤਸਵੀਰ ਸਾਂਝੀ ਕਰਕੇ ਸਾਰਾ ਅਲੀ ਖਾਨ ਨੇ ਕੈਪਸ਼ਨ 'ਚ ਲਿਖਿਆ-'ਹੈਪੀ ਫਾਰਡਰ ਡੇਅ ਅੱਬਾ ਜਾਨ'।

PunjabKesari
ਇਸ ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਸਾਰਾ ਆਪਣੇ ਭਰਾ ਇਬਰਾਹਿਮ ਅਤੇ ਪਿਤਾ ਸੈਫ ਦੇ ਨਾਲ ਲੰਚ ਟੇਬਲ 'ਤੇ ਬੈਠ ਪੋਜ਼ ਦੇ ਰਹੀ ਹੈ। ਵਿਚਾਲੇ ਇਬਰਾਹਿਮ ਆਪਣੀ ਭੈਣ ਅਤੇ ਪਿਤਾ ਦੇ ਮੋਢੇ 'ਤੇ ਹੱਥ ਰੱਖ ਪੋਜ਼ ਦੇ ਰਹੇ ਹਨ। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। 

PunjabKesari

ਉਧਰ ਸਾਰਾ ਅਲੀ ਖਾਨ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਅਗਲੀ ਫਿਲਮ ਗੈਸਲਾਈਟ ਹੈ। ਇਸ ਤੋਂ ਇਲਾਵਾ ਉਹ ਵਿੱਕੀ ਕੌਸ਼ਲ ਦੇ ਨਾਲ ਅਨਟਾਈਟਲਡ ਫਿਲਮ 'ਚ ਵੀ ਨਜ਼ਰ ਆਵੇਗੀ।


author

Aarti dhillon

Content Editor

Related News