ਭਰਾ ਨਾਲ ਕਸ਼ਮੀਰ ਪਹੁੰਚੀ ਸਾਰਾ ਅਲੀ ਖਾਨ, ਬਰਫੀਲੀ ਵਾਦੀਆਂ 'ਚ ਮਸਤੀ ਕਰਦੇ ਸਾਂਝੀਆਂ ਕੀਤੀਆਂ ਤਸਵੀਰਾਂ

Saturday, Jan 29, 2022 - 03:15 PM (IST)

ਭਰਾ ਨਾਲ ਕਸ਼ਮੀਰ ਪਹੁੰਚੀ ਸਾਰਾ ਅਲੀ ਖਾਨ, ਬਰਫੀਲੀ ਵਾਦੀਆਂ 'ਚ ਮਸਤੀ ਕਰਦੇ ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ- ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਅਤੇ ਉਸ ਦਾ ਭਰਾ ਇਬਰਾਹਿਮ ਅਲੀ ਖਾਨ ਬੀ-ਟਾਊਨ ਦੇ ਬੈਸਟ ਭੈਣ-ਭਰਾ ਹਨ। ਦੋਵੇਂ ਹਮੇਸ਼ਾ ਸੋਸ਼ਲ ਸਾਈਟ 'ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਸਾਰਾ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਇਬਰਾਹਿਮ ਨਾਲ ਘੁੰਮਣ ਨਿਕਲ ਜਾਂਦੀ ਹੈ। ਉਧਰ ਹੁਣ ਸਾਰਾ ਭਰਾ ਅਤੇ ਦੋਸਤਾਂ ਦੇ ਨਾਲ ਕਸ਼ਮੀਰ ਘੁੰਮਣ ਗਈ ਹੈ। ਇਸ ਟਰਿੱਪ ਦੀਆਂ ਤਸਵੀਰਾਂ ਸਾਰਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। 

PunjabKesari
ਇਸ ਤਸਵੀਰ 'ਚ ਸਾਰਾ ਇਬਰਾਹਿਮ ਦੇ ਨਾਲ ਪੋਜ਼ ਦੇ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਸਾਰਾ ਪਰਪਲ ਜੈਕੇਟ ਅਤੇ ਬਲੈਕ ਜੀਨਸ 'ਚ ਸਟਾਈਲਿਸ਼ ਲੱਗ ਰਹੀ ਹੈ। ਉਧਰ ਇਬਰਾਹਿਮ ਵ੍ਹਾਈਟ ਸ਼ਰਟ, ਜੈਕੇਟ ਅਤੇ ਬਲੈਕ ਜੀਨਸ 'ਚ ਖੂਬਸੂਰਤ ਦਿਖ ਰਹੇ ਹਨ। ਦੋਵੇਂ ਭੈਣ ਭਰਾ ਕੈਮਰੇ ਵੱਲ ਦੇਖ ਕੇ ਹੱਸ ਰਹੇ ਹਨ।

PunjabKesari
ਕੁਝ ਤਸਵੀਰਾਂ 'ਚ ਦੋਵੇਂ ਦੋਸਤਾਂ ਦੇ ਨਾਲ ਪੋਜ਼ ਦੇ ਰਹੇ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸਾਰਾ ਨੇ ਕੈਪਸ਼ਨ 'ਚ ਇਬਰਾਹਿਮ ਲਈ ਬੇਹੱਦ ਖ਼ਾਸ ਮੈਸੇਜ ਵੀ ਲਿਖਿਆ-'ਘਰ ਉਥੇ ਹੈ, ਜਿਥੇ ਭਰਾ ਹੈ'। 

PunjabKesari
ਸਾਰਾ ਅਲੀ ਖਾਨ ਜਿਥੇ ਬਾਲੀਵੁੱਡ 'ਚ ਆਪਣਾ ਕਰੀਅਰ ਬਣਾ ਰਹੀ ਹੈ ਉਧਰ ਇਬਰਾਹਿਮ ਹਾਲੇ ਫਿਲਮਾਂ ਤੋਂ ਦੂਰ ਹੈ। ਹਾਲ ਹੀ 'ਚ ਸੈਫ ਅਲੀ ਖਾਨ ਦੇ ਪੁੱਤਰ ਇਬਰਾਹਿਮ ਅਲੀ ਖਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹਨ।

PunjabKesari
ਕੁਝ ਦਿਨ ਪਹਿਲੇ ਇਬਰਾਹਿਮ ਨੂੰ ਸ਼ਵੇਤਾ ਤਿਵਾਰੀ ਦੇ ਧੀ ਪਲਕ ਤਿਵਾਰੀ ਦੇ ਨਾਲ ਸਪਾਟ ਕੀਤਾ ਗਿਆ ਸੀ, ਜਿਥੇ ਪਲਕ ਤਿਵਾਰੀ ਮੀਡੀਆ ਤੋਂ ਮੂੰਹ ਛਿਪਾਉਂਦੀ ਨਜ਼ਰ ਆ ਰਹੀ ਸੀ। ਦੋਵਾਂ ਨੂੰ ਇਕੱਠੇ ਦੇਖ ਮੀਡੀਆ ਗਲਿਆਰੇ 'ਚ ਖ਼ਬਰਾਂ ਆਉਣ ਲੱਗੀਆਂ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ।

PunjabKesari
ਸਾਰਾ ਅਲੀ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ 'ਚ ਓਟੀਟੀ 'ਤੇ ਰਿਲੀਜ਼ ਹੋਈ ਫਿਲਮ 'ਅਤਰੰਗੀ ਰੇ' 'ਚ ਨਜ਼ਰ ਆਈ ਸੀ। ਇਸ 'ਚ ਉਨ੍ਹਾਂ ਦੇ ਨਾਲ ਧਨੁਸ਼ ਅਤੇ ਅਕਸ਼ੇ ਕੁਮਾਰ ਸਨ। ਸਾਰਾ ਨੇ ਹਾਲ ਹੀ 'ਚ ਵਿੱਕੀ ਕੌਸ਼ਲ ਨਾਲ ਆ ਰਹੀ ਆਪਣੀ ਫਿਲਮ ਦੀ ਸ਼ੂਟਿੰਗ ਖਤਮ ਕੀਤੀ ਹੈ।

PunjabKesari


author

Aarti dhillon

Content Editor

Related News