ਸਾਰਾ ਅਲੀ ਖ਼ਾਨ ਨੇ ਪਿਤਾ ਸੈਫ ਤੇ ਮਾਂ ਅੰਮ੍ਰਿਤਾ ਸਿੰਘ ਨਾਲ ਮਨਾਇਆ ਕ੍ਰਿਸਮਸ, ਵੇਖੋ ਤਸਵੀਰਾਂ

Tuesday, Dec 26, 2023 - 08:45 PM (IST)

ਸਾਰਾ ਅਲੀ ਖ਼ਾਨ ਨੇ ਪਿਤਾ ਸੈਫ ਤੇ ਮਾਂ ਅੰਮ੍ਰਿਤਾ ਸਿੰਘ ਨਾਲ ਮਨਾਇਆ ਕ੍ਰਿਸਮਸ, ਵੇਖੋ ਤਸਵੀਰਾਂ

ਜਲੰਧਰ (ਬਿਊਰੋ) : ਬੀਤੇ ਦਿਨੀਂ ਦੁਨੀਆ ਭਰ 'ਚ ਕ੍ਰਿਸਮਸ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮਾਮਲੇ 'ਚ ਫ਼ਿਲਮੀ ਸਿਤਾਰੇ ਵੀ ਕਿੱਥੇ ਪਿੱਛੇ ਰਹਿਣ ਵਾਲੇ ਸਨ, ਉਨ੍ਹਾਂ ਨੇ ਵੀ ਆਪੋ-ਆਪਣੇ ਤਰੀਕਿਆਂ ਨਾਲ ਇਸ ਦਾ ਜ਼ਸ਼ਨ ਮਨਾਇਆ। ਹਾਲ ਹੀ 'ਚ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੇ ਕ੍ਰਿਸਮਸ ਸੈਲੀਬ੍ਰੇਸ਼ਨ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੇ ਪਿਤਾ ਸੈਫ ਅਲੀ ਖ਼ਾਨ ਤੇ ਮਾਂ ਅੰਮ੍ਰਿਤਾ ਸਿੰਘ ਨਾਲ ਨਜ਼ਰ ਆ ਰਹੀ ਹੈ।

PunjabKesari

ਸਾਰਾ ਅਲੀ ਖ਼ਾਨ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ ਕਿਉਂਕਿ ਉਸ ਦਾ ਭਰਾ ਇਬਰਾਹਿਮ ਅਲੀ ਖ਼ਾਨ ਉਨ੍ਹਾਂ ਨਾਲ ਨਹੀਂ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸਾਰਾ ਅਲੀ ਖ਼ਾਨ ਨੇ ਲਿਖਿਆ ਹੈ, ' Missed my Baby Brother (or not so baby...) Thank you, Santa, for this Merry merry Christmas'।

PunjabKesari

ਦੱਸ ਦਈਏ ਕਿ ਸਾਰਾ ਅਲੀ ਖ਼ਾਨ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਆਪਣੇ ਮਾਤਾ-ਪਿਤਾ ਅੰਮ੍ਰਿਤਾ ਸਿੰਘ ਅਤੇ ਸੈਫ ਅਲੀ ਖ਼ਾਨ ਨਾਲ ਬਿਤਾਉਣ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਕਰੀਨਾ ਕਪੂਰ ਖ਼ਾਨ ਵੀ ਆਪਣੇ ਪਰਿਵਾਰ ਨਾਲ ਲੰਡਨ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

PunjabKesari

ਸਾਰਾ ਦਾ ਆਉਣ ਵਾਲਾ ਪ੍ਰੋਜੈਕਟ 'ਏ ਵਤਨ ਮੇਰੇ ਵਤਨ' ਇਕ ਸੱਚੀ ਕਹਾਣੀ 'ਤੇ ਆਧਾਰਿਤ ਹੈ, ਜਿਸ 'ਚ ਉਹ ਊਸ਼ਾ ਮਹਿਤਾ ਨਾਂ ਦੀ ਆਜ਼ਾਦੀ ਘੁਲਾਟੀਏ ਦਾ ਕਿਰਦਾਰ ਨਿਭਾ ਰਹੀ ਹੈ। 

PunjabKesari


author

sunita

Content Editor

Related News