ਫ਼ਿਲਮ ''ਏ ਵਤਨ ਮੇਰੇ ਵਤਨ'' ਦਾ ਟੀਜ਼ਰ ਰਿਲੀਜ਼, ਸੁਤੰਤਰਤਾ ਸੈਨਾਨੀ ਦੇ ਕਿਰਦਾਰ ''ਚ ਸਾਰਾ ਅਲੀ ਖ਼ਾਨ

01/25/2023 10:25:23 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦੀ ਫ਼ਿਲਮ 'ਏ ਵਤਨ ਮੇਰੇ ਵਤਨ' ਦਾ ਪਹਿਲਾ ਟੀਜ਼ਰ ਰਿਲੀਜ਼ ਹੋ ਗਿਆ ਹੈ, ਜਿਸ 'ਚ ਸਾਰਾ ਨਵੇਂ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਵੱਲੋਂ ਨਿਰਮਿਤ ਇਸ ਫ਼ਿਲਮ 'ਚ ਸਾਰਾ ਅਲੀ ਖ਼ਾਨ ਮਸ਼ਹੂਰ ਸੁਤੰਤਰਤਾ ਸੈਨਾਨੀ 'ਊਸ਼ਾ ਮਹਿਤਾ' ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। ਇਹ ਫ਼ਿਲਮ ਇੱਕ ਆਜ਼ਾਦੀ ਘੁਲਾਟੀਏ, ਜੋ ਆਜ਼ਾਦੀ ਅੰਦੋਲਨ ਦੌਰਾਨ ਇੱਕ ਗੁਪਤ ਰੇਡੀਓ ਸੰਚਾਲਕ ਦੌਰਾਨ ਕੰਮ ਕਰਦੀ ਹੈ। ਮੇਕਰਸ ਨੇ ਸੋਮਵਾਰ ਨੂੰ ਇਸ ਫ਼ਿਲਮ ਦਾ ਟੀਜ਼ਰ ਸ਼ੇਅਰ ਕੀਤੀ ਹੈ।

ਪਹਿਲੀ ਵਾਰ ਰੀਅਲ ਲਾਈਫ ਹੀਰੋਇਨ ਦਾ ਕਿਰਦਾਰ ਨਿਭਾ ਰਹੀ ਹੈ ਸਾਰਾ
ਇਸ ਫ਼ਿਲਮ 'ਚ ਸਾਰਾ ਅਲੀ ਖ਼ਾਨ ਆਪਣੇ ਕਰੀਅਰ 'ਚ ਪਹਿਲੀ ਵਾਰ ਰੀਅਲ ਲਾਈਫ ਹੀਰੋਇਨ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਸਾਰਾ ਅਲੀ ਖ਼ਾਨ 'ਸਿੰਬਾ', 'ਕੁਲੀ ਨੰਬਰ 1' ਅਤੇ 'ਅਤਰੰਗੀ ਰੇ' ਵਰਗੀਆਂ ਕਮਰਸ਼ੀਅਲ ਫ਼ਿਲਮਾਂ 'ਚ ਕੰਮ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਊਸ਼ਾ ਮਹਿਤਾ ਦੀ ਬਾਇਓਪਿਕ 'ਚ ਗੰਭੀਰ ਭੂਮਿਕਾ ਨਿਭਾਉਣ ਦੀ ਸਾਰਾ ਦੀ ਕਾਬਲੀਅਤ ਵੀ ਇਸ ਫ਼ਿਲਮ ਰਾਹੀਂ ਪਰਖੀ ਜਾਵੇਗੀ। ਇਸ ਫ਼ਿਲਮ ਰਾਹੀਂ ਪਤਾ ਲੱਗੇਗਾ ਕਿ ਸਾਰਾ ਅਲੀ ਖ਼ਾਨ ਕੋਈ ਵੀ ਕਿਰਦਾਰ ਨਿਭਾਉਣ 'ਚ ਮਾਹਿਰ ਹੈ ਜਾਂ ਨਹੀਂ। ਹਲਾਂਕਿ ਹਾਲੇ ਤੱਕ ਸਾਰਾ ਵੱਲੋਂ ਵੱਖ-ਵੱਖ ਫ਼ਿਲਮਾਂ 'ਚ ਨਿਭਾਏ ਗਏ ਕਈ ਕਿਰਦਾਰਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਕਰਨ ਜੌਹਰ ਦੇ ਐਂਟਰਟੇਨਮੈਂਟ ਪ੍ਰੋਡਕਸ਼ਨ ਦੁਆਰਾ ਨਿਰਮਿਤ ਇਸ ਫ਼ਿਲਮ ਦਾ ਨਿਰਦੇਸ਼ਨ ਕੰਨਨ ਅਈਅਰ ਨੇ ਕੀਤਾ ਹੈ। ਇਹ ਫ਼ਿਲਮ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ 'ਚ ਰਿਲੀਜ਼ ਹੋਣ ਤੋਂ ਬਾਅਦ ਪ੍ਰਾਈਮ ਮੈਂਬਰਾਂ ਲਈ ਵਿਸ਼ਾਲ ਐਮਾਜ਼ਾਨ ਪ੍ਰਾਈਮ ਮੂਵੀਜ਼ ਸਟ੍ਰੀਮਿੰਗ 'ਤੇ ਉਪਲਬਧ ਹੋਵੇਗੀ।

ਭਾਰਤ ਛੱਡੋ ਅੰਦੋਲਨ 'ਤੇ ਆਧਾਰਿਤ ਹੈ ਇਹ ਫ਼ਿਲਮ
ਇਸ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਇੱਕ ਬਹਾਦਰ, ਸ਼ੇਰ-ਦਿਲ ਆਜ਼ਾਦੀ ਘੁਲਾਟੀਏ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਹਾਣੀ 1942 ਦੇ ਭਾਰਤ ਛੱਡੋ ਅੰਦੋਲਨ ਦੇ ਪਿਛੋਕੜ 'ਤੇ ਆਧਾਰਿਤ ਹੈ। 'ਏ ਵਤਨ ਮੇਰੇ ਵਤਨ' ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਇੱਕ ਥ੍ਰਿਲਰ ਡਰਾਮਾ ਫ਼ਿਲਮ ਹੈ। ਦਰਬ ਫਾਰੂਕੀ ਅਤੇ ਕੰਨਨ ਅਈਅਰ ਨੇ ਇਸ ਫ਼ਿਲਮ ਦੀ ਕਹਾਣੀ ਲਿਖੀ ਹੈ। ਨਿਰਮਾਤਾਵਾਂ ਨੇ ਪਿਛਲੇ ਸਾਲ ਦਸੰਬਰ 'ਚ 'ਏ ਵਤਨ ਮੇਰੇ ਵਤਨ' ਦੀ ਸ਼ੂਟਿੰਗ ਪੂਰੀ ਕਰ ਲਈ ਸੀ। ਹੁਣ ਜਲਦ ਹੀ ਦਰਸ਼ਕ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਵੇਖ ਸਕਣਗੇ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਕੋਲ ਅਗਲੇ ਸਾਲ ਕਈ ਤਰ੍ਹਾਂ ਦੀਆਂ ਫ਼ਿਲਮਾਂ ਹਨ। ਅਗਲੇ ਸਾਲ, ਉਹ ਪਵਨ ਕ੍ਰਿਪਲਾਨੀ ਦੀ 'ਗੈਸਲਾਈਟ' 'ਚ ਵਿਕਰਾਂਤ ਮੈਸੀ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ਵਿੱਕੀ ਕੌਸ਼ਲ ਨਾਲ ਲਕਸ਼ਮਣ ਉਟੇਕਰ ​​ਦੀ ਫ਼ਿਲਮ 'ਅਨਟਾਈਟਲ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਨੁਰਾਗ ਬਾਸੂ ਅਤੇ ਆਦਿਤਿਆ ਰਾਏ ਕਪੂਰ ਨਾਲ ਉਨ੍ਹਾਂ ਦੀ ਨਵੀਂ ਫ਼ਿਲਮ 'ਮੈਟਰੋ : ਇਨ ਡੀਨੋ' ਵੀ ਪਾਈਪਲਾਈਨ 'ਚ ਹੈ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News