ਸਪਨਾ ਚੌਧਰੀ ਨੂੰ ਲੱਗਾ ਝਟਕਾ, ਪੈਸਾ ਹੜੱਪਣ ਦੇ ਮਾਮਲੇ ’ਚ ਅਰਜ਼ੀ ਹੋਈ ਖਾਰਜ
Monday, Sep 20, 2021 - 11:34 AM (IST)
ਲਖਨਊ (ਬਿਊਰੋ)– ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੌਧਰੀ ਨੂੰ ਏ. ਜੀ. ਜੇ. ਐੱਮ. ਕੋਰਟ ਵਲੋਂ ਝਟਕਾ ਲੱਗਾ ਹੈ। ਕੋਰਟ ਨੇ ਸਪਨਾ ਚੌਧਰੀ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ ’ਚ ਉਸ ਨੇ ਆਸ਼ਿਆਨਾ ਥਾਣੇ ’ਚ ਦਰਜ ਮੁਕਦਮੇ ਤੋਂ ਖ਼ੁਦ ਨੂੰ ਦੋਸ਼ ਮੁਕਤ ਕਰਨ ਦੀ ਅਪੀਲ ਕੀਤੀ ਸੀ।
ਦਰਅਸਲ 13 ਅਕਤੂਬਰ, 2018 ਨੂੰ ਆਸ਼ਿਆਨਾ ਥਾਣੇ ’ਚ ਪੁਲਸ ਵਲੋਂ ਇਕ ਐੱਫ. ਆਈ. ਆਰ. ਦਰਜ ਕਰਵਾਈ ਗਈ ਸੀ, ਜਿਸ ’ਚ ਸਪਨਾ ਚੌਧਰੀ ’ਤੇ ਦਰਸ਼ਕਾਂ ਦਾ ਪੈਸਾ ਹੜੱਪਣ ਦਾ ਦੋਸ਼ ਲੱਗਾ ਸੀ।
ਇਹ ਖ਼ਬਰ ਵੀ ਪੜ੍ਹੋ : ਐਸ਼ਵਰਿਆ ਰਾਏ ਬੱਚਨ ਨੇ ਤਸਵੀਰ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਦਿੱਤੀ ਗੁੱਡ ਨਿਊਜ਼
ਆਸ਼ਿਆਨਾ ’ਚ ਸਪਨਾ ਚੌਧਰੀ ਦੇ ਇਕ ਪ੍ਰੋਗਰਾਮ ਦੀ ਟਿਕਟ 300 ਰੁਪਏ ’ਚ ਆਨਲਾਈਨ ਤੇ ਆਫਲਾਈਨ ਵੇਚੀ ਗਈ ਸੀ। ਦੋਸ਼ ਹੈ ਕਿ ਟਿਕਟ ਵੇਚ ਕੇ ਲੱਖਾਂ ਰੁਪਏ ਦੀ ਕਮਾਈ ਕੀਤੀ ਗਈ ਸੀ। ਬਾਵਜੂਦ ਇਸ ਦੇ ਸਪਨਾ ਚੌਧਰੀ ਪ੍ਰੋਗਰਾਮ ’ਚ ਨਹੀਂ ਆਈ ਸੀ।
ਸਪਨਾ ਚੌਧਰੀ ਦੇ ਨਾ ਆਉਣ ’ਤੇ ਦਰਸ਼ਕਾਂ ਨੇ ਕਾਫੀ ਹੰਗਾਮਾ ਤੇ ਤੋੜਫੋੜ ਵੀ ਕੀਤੀ ਸੀ। ਆਸ਼ਿਆਨਾ ਥਾਣੇ ਦੀ ਕਿਲਾ ਚੌਕੀ ਦੇ ਸਭ ਇੰਸਪੈਕਟਰ ਫਿਰੋਜ਼ ਖ਼ਾਨ ਨੇ 13 ਅਕਤੂਬਰ, 2018 ਨੂੰ ਸਪਨਾ ਚੌਧਰੀ, ਰਤਨਾਕਰ ਉਪਾਧਿਆਏ, ਅਮਿਤ ਪਾਂਡੇ, ਪਹਿਲ ਇੰਸਟੀਟਿਊਟ ਦੇ ਇਬਾਦ ਅਲੀ, ਨਵੀਨ ਸ਼ਰਮਾ ਤੇ ਜੁਨੈਦ ਅਹਿਮਦ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਸੀ। ਸਪਨਾ ਚੌਧਰੀ ਖ਼ਿਲਾਫ਼ 1 ਮਾਰਚ, 2019 ਨੂੰ ਕੋਰਟ ’ਚ ਚਾਰਜਸ਼ੀਟ ਦਾਖ਼ਲ ਹੋਈ ਸੀ। ਹਾਲਾਂਕਿ ਇਸ ਮਾਮਲੇ ’ਚ ਸਪਨਾ ਚੌਧਰੀ ਸਣੇ ਹੋਰ ਦੋਸ਼ੀਆਂ ਨੂੰ ਕੋਰਟ ਵਲੋਂ ਜ਼ਮਾਨਤ ਮਿਲ ਚੁੱਕੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।