ਬਾਲੀਵੁੱਡ ਦੇ ਕਲਾਕਾਰਾਂ ਤੋਂ ਕਿਤੇ ਵੱਧ ਕਮਾਈ ਕਰਦੀ ਹੈ ਦੇਸੀ ਕੁਈਨ ਸਪਨਾ ਚੌਧਰੀ

1/21/2021 5:36:46 PM

ਮੁੰਬਈ (ਬਿਊਰੋ)– ਹਰਿਆਣਾ ਦੀ ਦੇਸੀ ਕੁਈਨ ਸਪਨਾ ਚੌਧਰੀ ਦਾ ਨਾਂ ਸੁਣਦਿਆਂ ਹੀ ਤੁਹਾਡੀ ਜ਼ੁਬਾਨ ’ਤੇ ਉਨ੍ਹਾਂ ਦੇ ਕਈ ਗੀਤ ਆ ਜਾਂਦੇ ਹੋਣਗੇ। ਅਸੀਂ ਉਸੇ ਸਪਨਾ ਚੌਧਰੀ ਦੀ ਗੱਲ ਕਰ ਰਹੇ ਹਾਂ, ਜੋ ਅਕਸਰ ਆਪਣੇ ਗੀਤਾਂ ਤੇ ਠੁਮਕਿਆਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾ ਲੈਂਦੀ ਹੈ। ਆਪਣੇ ਡਾਂਸ ਨਾਲ ਸਪਨਾ ਚੌਧਰੀ ਨੇ ਅੱਜ ਵੀ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾਈ ਹੋਈ ਹੈ।

ਇਸ ਦੇ ਨਾਲ ਹੀ ਡਾਂਸਿੰਗ ਕੁਈਨ ਸਪਨਾ ਸਮਾਜਿਕ ਮੁੱਦਿਆਂ ’ਤੇ ਵੀ ਖੁੱਲ੍ਹ ਕੇ ਬੋਲਦੀ ਰਹਿੰਦੀ ਹੈ। ਸਪਨਾ ਚੌਧਰੀ ਸਟੇਜ ’ਤੇ ਆਪਣੀ ਡਾਂਸ ਪੇਸ਼ਕਾਰੀ ਨਾਲ ਅੱਗ ਲਗਾ ਦਿੰਦੀ ਹੈ। ਸਪਨਾ ਅੱਜ ਜਿਸ ਮੁਕਾਮ ’ਤੇ ਹੈ, ਉਥੋਂ ਤੱਕ ਪੁੱਜਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ।

ਦੱਸਣਯੋਗ ਹੈ ਕਿ ਸਪਨਾ ਚੌਧਰੀ ਇਕ ਸਟੇਜ ਸ਼ੋਅ ਲਈ 20 ਤੋਂ 25 ਲੱਖ ਰੁਪਏ ਵਸੂਲ ਕਰਦੀ ਹੈ। ਉਸ ਨੇ ਆਪਣੀ ਪਹਿਲੀ ਡਾਂਸ ਪੇਸ਼ਕਾਰੀ ‘ਸਾਲਿਡ ਬਾਡੀ’ ’ਤੇ ਦਿੱਤੀ ਸੀ। ਇਸੇ ਗੀਤ ਤੋਂ ਉਸ ਨੂੰ ਵੱਖਰੀ ਪਛਾਣ ਮਿਲੀ ਸੀ ਤੇ ਉਸ ਤੋਂ ਬਾਅਦ ਸਪਨਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਅੱਜ ਸਪਨਾ ਚੌਧਰੀ ਹਰਿਆਣਾ ’ਚ ਸਟੇਜ ਪੇਸ਼ਕਾਰੀ ਰਾਹੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਕਲਾਕਾਰ ਹੈ। ਦੱਸਣਯੋਗ ਹੈ ਕਿ ਸਪਨਾ ਚੌਧਰੀ ਵਿਆਹੀ ਹੋਈ ਹੈ ਤੇ ਬੱਚੇ ਦੇ ਜਨਮ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਸਪਨਾ ਚੌਧਰੀ ਨੇ ਮੁੜ ਤੋਂ ਸਟੇਜ ਪੇਸ਼ਕਾਰੀ ਦੇਣੀ ਸ਼ੁਰੂ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh