ਸਪਨਾ ਚੌਧਰੀ ਨੇ ਵੀਰ ਸਾਹੂ ਲਈ ਰੱਖਿਆ ਪਹਿਲਾ ਕਰਵਾ ਚੌਥ, ਚੰਦਰਮਾ ਦੇਖ ਇੰਝ ਖੋਲ੍ਹਿਆ ਵਰਤ

11/5/2020 9:53:35 AM

ਜਲੰਧਰ (ਬਿਊਰੋ) - ਟੀ. ਵੀ. ਤੋਂ ਲੈ ਕੇ ਬਾਲੀਵੁੱਡ ਤੱਕ ਦੇ ਸਾਰੀਆਂ ਅਦਾਕਾਰਾਂ ਨੇ ਕਰਵਾ ਚੌਥ  ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। 'ਬਿੱਗ ਬੌਸ 11' ਦੀ ਫੇਮ ਅਤੇ ਹਰਿਆਣਵੀ ਗਾਇਕਾ-ਡਾਂਸਰ ਸਪਨਾ ਚੌਧਰੀ ਨੇ ਆਪਣੇ ਪਤੀ ਵੀਰ ਸਾਹੂ ਨਾਲ ਕਰਵਾ ਚੌਥ ਮਨਾਇਆ।

PunjabKesari

ਸਪਨਾ ਦੇ ਪਹਿਲੇ ਕਰਵਾ ਚੌਥ ਦੀਆਂ ਤਸਵੀਰਾਂ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸਪਨਾ ਨੇ ਸੂਟ ਅਤੇ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਸਪਨਾ ਨੇ ਆਪਣੀਆਂ ਦੋ ਤਸਵੀਰਾਂ ਮਾਰੂਨ ਸੂਟ ਅਤੇ ਲਾਲ ਸਾੜ੍ਹੀ 'ਚ ਸ਼ੇਅਰ ਕੀਤੀਆਂ ਹਨ। ਮੱਥੇ 'ਤੇ ਸੰਧੂਰ ਅਤੇ ਚੂੜੀਆਂ ਪਹਿਨ ਕੇ ਸਪਨਾ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਵੀਰ ਸਾਹੂ ਨੇ ਸਪਨਾ ਚੌਧਰੀ ਨਾਲ ਮੇਲ ਖਾਂਦਿਆਂ ਲਾਲ ਰੰਗ ਦਾ ਕੁੜਤਾ ਪਾਇਆ ਹੋਇਆ ਹੈ।

PunjabKesari
ਦੱਸ ਦਈਏ ਕਿ ਸਪਨਾ ਚੌਧਰੀ ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਵੀਰ ਸਾਹੂ ਨਾਲ ਇਕ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਪਿਛਲੇ ਜਨਵਰੀ 'ਚ ਸਪਨਾ ਤੇ ਵੀਰ ਨੇ ਕੋਰਟ ਮੈਰਿਜ ਕੀਤੀ ਸੀ। 15 ਦਸੰਬਰ ਨੂੰ ਕੋਰਟ ਮੈਰਿਜ ਤੋਂ ਲਗਭਗ ਇਕ ਮਹੀਨਾ ਪਹਿਲਾਂ, ਸਪਨਾ ਚੌਧਰੀ ਨੇ ਪੂਰਵੰਚਲ ਦੇ ਬਲੀਆ ਜ਼ਿਲੇ ਵਿਚ ਵੀਰ ਨਾਲ ਇਕ ਸੰਕੇਤਕ ਵਿਆਹ ਕੀਤਾ ਸੀ।

PunjabKesari

ਸਪਨਾ ਚੌਧਰੀ ਅਤੇ ਵੀਰ ਸਾਹੂ ਪਿਛਲੇ 4 ਸਾਲਾਂ ਤੋਂ ਇਕ-ਦੂਜੇ ਨਾਲ ਰਿਸ਼ਤੇ ਵਿਚ ਸਨ। ਵੀਰ ਸਾਹੂ ਪੇਸ਼ੇ ਦੁਆਰਾ ਇਕ ਗਾਇਕ, ਸੰਗੀਤਕਾਰ, ਗੀਤਕਾਰ ਅਤੇ ਅਦਾਕਾਰ ਹਨ ਅਤੇ ਉਸ ਨੂੰ ਹਰਿਆਣਾ ਦਾ ਬੱਬੂ ਮਾਨ ਕਿਹਾ ਜਾਂਦਾ ਹੈ। ਸਪਨਾ ਚੌਧਰੀ ਦੀ ਤਰ੍ਹਾਂ ਵੀਰ ਸਾਹੂ ਵੀ ਜੱਟ ਭਾਈਚਾਰੇ ਵਿਚੋਂ ਹਨ।
PunjabKesari


sunita

Content Editor sunita