ਸਪਨਾ ਚੌਧਰੀ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ
Thursday, Oct 08, 2020 - 11:01 AM (IST)
ਹਿਸਾਰ (ਬਿਊਰੋ) : ਰਹਿਆਣਵੀ ਅਤੇ ਬਾਲੀਵੁੱਡ ਡਾਂਸਰ ਸਪਨਾ ਚੌਧਰੀ ਲੱਖਾਂ ਦਿਲਾਂ ਦੀ ਧੜਕਨ ਹੈ। ਸਪਨਾ ਚੌਧਰੀ ਦੇ ਅਚਾਨਕ ਮਾਂ ਬਣਨ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਪਨਾ ਚੌਧਰੀ ਦੀ ਮਾਂ ਬਣਨ ਦੀ ਖ਼ਬਰ ਮਿਲਦਿਆਂ ਹੀ ਉਸ ਨੂੰ ਵਧਾਈਆਂ ਮਿਲ ਰਹੀਆਂ ਹਨ। ਉਸ ਦੇ ਬੇਟੇ ਦੀ ਪਹਿਲੀ ਝਲਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਪਨਾ ਚੌਧਰੀ ਲੰਬੇ ਸਮੇਂ ਤੋਂ ਵੀਰ ਸਾਹੂ ਨਾਲ ਰਹਿੰਦੀ ਸੀ। ਸਪਨਾ ਦੇ ਮਾਂ ਬਣਨ ਦੀ ਪੁਸ਼ਟੀ ਖ਼ੁਦ ਉਸ ਦੀ ਮਾਂ ਨੀਲਮ ਚੌਧਰੀ ਨੇ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਪਨਾ ਨੇ ਇਕ ਸਿਹਤਮੰਦ ਤੇ ਸੁੰਦਰ ਪੁੱਤਰ ਨੂੰ ਜਨਮ ਦਿੱਤਾ।
ਦੱਸ ਦੇਈਏ ਕਿ ਸਪਨਾ ਚੌਧਰੀ ਨੇ ਕਈ ਧਮਾਕੇਦਾਰ ਹਰਿਆਣਵੀ ਗੀਤ ਦਿੱਤੇ ਹਨ। ਸਪਨਾ ਚੌਧਰੀ ਦੇ ਵਿਆਹ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਸੀ ਪਰ ਕੋਰੋਨਾ ਵਾਇਰਸ ਦੀ ਲਾਗ ਕਾਰਨ ਉਹ ਵਿਆਹ ਨਹੀਂ ਕਰਵਾ ਸਕੀ। ਸਪਨਾ ਚੌਧਰੀ ਨੇ ਵੀਰ ਸਾਹੂ ਨੂੰ ਆਪਣੇ ਜੀਵਨਸਾਥੀ ਦੇ ਤੌਰ 'ਤੇ ਚੁਣਿਆ ਹੈ। ਵੀਰ ਸਾਹੂ ਮੂਲ ਰੂਪ ਤੋਂ ਹਾਂਸੀ ਨਾਲ ਸਬੰਧ ਰੱਖਦੇ ਹਨ। ਵੀਰ ਸਾਹੂ ਇੱਕ ਗਾਇਕ, ਕੰਪੋਜ਼ਰ, ਲੇਖਕ ਤੇ ਹਰਿਆਣੀ ਅਦਾਕਾਰ ਹੈ। ਹਰਿਆਣਵੀ ਇੰਡਸਟਰੀ ਦਾ ਉਹ ਪ੍ਰਸਿੱਧ ਚਿਹਰਾ ਹੈ, ਜਿਸ ਨੂੰ ਬੱਬੂ ਮਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਲੰਬੇ ਸਮੇਂ ਤੋਂ ਸਪਨਾ ਚੌਧਰੀ ਤੇ ਵੀਰ ਸਾਹੂ ਨੂੰ ਲੈ ਕੇ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਦੋਵਾਂ ਨੇ ਮੰਗਣੀ ਕਰ ਲਈ ਹੈ ਪਰ ਇਨ੍ਹਾਂ ਦੋਵਾਂ ਵਲੋਂ ਇਸ ਗੱਲ ਦੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਹੁਣ ਸਪਨਾ ਚੌਧਰੀ ਦੇ ਮਾਂ ਬਣਨ ਦੀ ਖ਼ਬਰ ਤੋਂ ਬਾਅਦ ਦੋਵਾਂ ਦੇ ਰਿਸ਼ਤੇ 'ਤੇ ਮੋਹਰ ਲੱਗ ਗਈ ਹੈ।
ਦੱਸਣਯੋਗ ਹੈ ਕਿ ਸਪਨਾ ਚੌਧਰੀ ਵਾਂਗ ਵੀਰ ਸਾਹੂ ਦੇ ਪਰਫਾਰਮੈਂਸ ਲਈ ਲੱਖਾਂ ਲੋਕਾਂ ਦੀ ਭੀੜ ਲੱਗਦੀ ਹੈ। ਵੀਰ ਸਾਹੂ ਵੀ ਸਪਨਾ ਵਾਂਗ ਹੀ ਹਰਿਆਣਾ ਤੇ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਸਾਲ ਤੋਂ ਮਨੋਰੰਜਨ ਕਰ ਰਿਹਾ ਹੈ। ਸਪਨਾ ਤੇ ਵੀਰ ਸਾਹੂ ਨੂੰ ਕਈ ਵਾਰ ਇਕੱਠੇ ਸਟੇਜ ਸ਼ੋਅ ਕਰਦੇ ਵੀ ਦੇਖਿਆ ਜਾ ਚੁੱਕਾ ਹੈ। ਵੀਰ ਸਾਹੂ ਨੂੰ ਹਮੇਸ਼ਾ ਤੋਂ ਹੀ ਗਾਉਣ ਦਾ ਸ਼ੌਕ ਰਿਹਾ ਹੈ। ਇਸ ਕਰਕੇ ਉਸ ਨੇ ਆਪਣੀ ਐੱਮ. ਬੀ. ਬੀ. ਐੱਸ. ਦੀ ਪੜਾਈ ਤੱਕ ਨੂੰ ਵਿਚਕਾਰ 'ਚ ਹੀ ਛੱਡ ਦਿੱਤੀ ਤੇ ਗਾਇਕੀ ਨੂੰ ਆਪਣੇ ਕਰੀਅਰ ਦੇ ਤੌਰ 'ਤੇ ਚੁਣਿਆ। ਵੀਰ ਸਾਹੂ ਲਈ ਇਹ ਮੁਕਾਮ ਹਾਸਲ ਕਰਨਾ ਸੌਖਾ ਨਹੀਂ ਸੀ। ਉਸ ਨੇ ਇਥੇ ਤੱਕ ਪਹੁੰਚਣ ਲਈ ਕਾਫ਼ੀ ਮਿਹਨਤ ਕੀਤੀ।