ਸੰਜੀਦਾ ਸ਼ੇਖ ਨੇ ਆਪਣੀਆਂ ਹੌਟ ਤਸਵੀਰਾਂ ਨਾਲ ਵਧਾਇਆ ਇੰਟਰਨੈੱਟ ਦਾ ਪਾਰਾ

05/31/2021 1:35:53 PM

ਮੁੰਬਈ (ਬਿਊਰੋ)– ਸੰਜੀਦਾ ਸ਼ੇਖ ਟੀ. ਵੀ. ਇੰਡਸਟਰੀ ਦੀ ਇਕ ਖੂਬਸੂਰਤ ਅਦਾਕਾਰਾ ਹੈ। ਸੰਜੀਦਾ ਨੇ ਕਈ ਟੀ. ਵੀ. ਸੀਰੀਅਲਜ਼ ’ਚ ਕੰਮ ਕੀਤਾ ਹੈ ਤੇ ਆਪਣੀ ਅਦਾਕਾਰੀ ਦੀ ਪ੍ਰਤਿਭਾ ਲੋਕਾਂ ਦੇ ਸਾਹਮਣੇ ਰੱਖੀ।

PunjabKesari

ਸੰਜੀਦਾ ਸ਼ਾਇਦ ਇਨ੍ਹੀਂ ਦਿਨੀਂ ਪਰਦੇ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਜ਼ਿਆਦਾ ਦੂਰ ਨਹੀਂ ਹੈ।

PunjabKesari

ਸੰਜੀਦਾ ਸ਼ੇਖ ਨਿੱਤ ਦਿਨ ਆਪਣੀਆਂ ਗਲੈਮਰੈੱਸ ਤਸਵੀਰਾਂ ਇੰਸਟਾਗ੍ਰਾਮ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਵੇਖਦਿਆਂ ਹੀ ਪ੍ਰਸ਼ੰਸਕ ਖੁਸ਼ ਹੋ ਜਾਂਦੇ ਹਨ। ਹਾਲ ਹੀ ’ਚ ਸੰਜੀਦਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ।

PunjabKesari

ਸੰਜੀਦਾ ਸ਼ੇਖ ਨੇ ਇੰਸਟਾਗ੍ਰਾਮ ’ਤੇ ਲਾਲ ਰੰਗ ਦੇ ਪਹਿਰਾਵੇ ’ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸੰਜੀਦਾ ਕਮਾਲ ਦੀ ਲੱਗ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੰਜੀਦਾ ਨੇ ਤਸਵੀਰਾਂ ’ਚ ਆਕਰਸ਼ਕ ਲੱਗਣ ਲਈ ਕੋਈ ਮੇਕਅੱਪ ਨਹੀਂ ਕੀਤਾ ਹੈ।

PunjabKesari

ਸੰਜੀਦਾ ਸ਼ੇਖ ਇਨ੍ਹਾਂ ਤਸਵੀਰਾਂ ’ਚ ਹਸੀਨ ਅਦਾਵਾਂ ਦਿਖਾ ਰਹੀ ਹੈ। ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।

PunjabKesari

ਸੰਜੀਦਾ ਸ਼ੇਖ ਨੇ 2006 ’ਚ ‘ਕਯਾ ਹੋਗਾ ਨਿੰਮੋ ਕਾ’ ਨਾਲ ਟੈਲੀਵਿਜ਼ਨ ਦੀ ਦੁਨੀਆ ’ਚ ਐਂਟਰੀ ਕੀਤੀ ਸੀ। ਸੰਜੀਦਾ ਨੂੰ ਪਹਿਲੇ ਹੀ ਟੀ. ਵੀ. ਸ਼ੋਅ ਤੋਂ ਚੰਗੀ ਪਛਾਣ ਮਿਲੀ ਸੀ।

PunjabKesari

ਇਸ ਤੋਂ ਬਾਅਦ ਉਸ ਨੇ ‘ਕਿਆਮਤ’, ‘ਇਸ਼ਕ ਕਾ ਰੰਗ ਸਫੇਦ’, ‘ਏਕ ਹਸੀਨਾ ਥੀ’, ‘ਲਵ ਕਾ ਹੈ ਇੰਤਜ਼ਾਰ’, ‘ਪਿਆ ਕਾ ਘਰ ਪਿਆਰੇ ਲਾਗੇ’ ਵਰਗੇ ਸੀਰੀਅਲਜ਼ ’ਚ ਵੀ ਕੰਮ ਕੀਤਾ। ਸੰਜੀਦਾ ਨੇ ਵੀ ਆਪਣੀ ਪੜ੍ਹਾਈ ਇੰਡਸਟਰੀ ’ਚ ਆਉਣ ਤੋਂ ਬਾਅਦ ਹੀ ਪੂਰੀ ਕੀਤੀ ਸੀ।

PunjabKesari

ਸੰਜੀਦਾ ਸ਼ੇਖ ਬਾਲੀਵੁੱਡ ਫ਼ਿਲਮਾਂ ‘ਬਾਗਬਾਨ’, ‘ਪੰਚ’ ਤੇ ‘ਨਵਾਬਜ਼ਾਦੇ’ ’ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਈ ਫਿਲਮ ‘ਤੈਸ਼’ ’ਚ ਵੀ ਨਜ਼ਰ ਆਈ ਸੀ। ਸੰਜੀਦਾ ਪੰਜਾਬੀ ਫ਼ਿਲਮ ‘ਅਸ਼ਕੇ’ ’ਚ ਵੀ ਕੰਮ ਕਰ ਚੁੱਕੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News