ਹਾਲੀਵੁੱਡ ਫਿਲਮ ''ਟੇਕਨ'' ਦੇ ਰੀਮੇਕ ਲਈ ਸੰਜੇ ਦੱਤ-ਸੰਨੀ ਦਿਓਲ ''ਚ ਮੁਕਾਬਲਾ
Saturday, Feb 27, 2016 - 05:13 PM (IST)

ਮੁੰਬਈ : ਖ਼ਬਰ ਹੈ ਕਿ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਸੰਜੇ ਦੱਤ ਹਾਲੀਵੁੱਡ ਫਿਲਮ ''ਟੇਕਨ'' ਦੇ ਰੀਮੇਕ ''ਚ ਕੰਮ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੰਜੇ ਦੱਤ ਜੇਲ ''ਚੋਂ ਬਾਹਰ ਆ ਚੁੱਕੇ ਹਨ ਅਤੇ ਛੇਤੀ ਹੀ ਉਹ ਇਸ ਫਿਲਮ ਲਈ ਕੰਮ ਸ਼ੁਰੂ ਕਰ ਦੇਣਗੇ। ਸੰਜੇ ਦੀ ਟੀਮ ਉਨ੍ਹਾਂ ਲਈ ਫਿਲਮਾਂ ਤੈਅ ਕਰਨ ''ਚ ਜੁਟੀ ਹੋਈ ਹੈ। ਉਨ੍ਹਾਂ ਦੀ ਟੀਮ ਉਨ੍ਹਾਂ ਲਈ ਇਕ ਐਕਸ਼ਨ ਫਿਲਮ ਦੀ ਤਿਆਰੀ ਕਰ ਰਹੀ ਹੈ।
ਕਈ ਸਕ੍ਰਿਪਟਸ ਅਤੇ ਫਿਲਮਾਂ ਦੇਖਣ ਤੋਂ ਬਾਅਦ ਹਾਲੀਵੁੱਡ ਦੀ ਹਿੱਟ ਫਿਲਮ ''ਟੇਕਨ'' ''ਤੇ ਸਭ ਨੇ ਸਹਿਮਤੀ ਜਤਾਈ। ਇਸ ਦੇ ਰੀਮੇਕ ਦੇ ਅਧਿਕਾਰ ਖਰੀਦ ਕੇ ਇਸ ਨੂੰ ਹਿੰਦੀ ''ਚ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਫ੍ਰੈਂਚ ਇੰਗਲਿਸ਼ ਥ੍ਰਿਲਰ ਫਿਲਮ ''ਟੇਕਨ'' (2008) ''ਚ ਰਿਲੀਜ਼ ਹੋਈ ਸੀ। ''ਟੇਕਨ 2'' 2012 ਅਤੇ ਅਤੇ ''ਟੇਕਨ 3'' 2016 ''ਚ ਰਿਲੀਜ਼ ਹੋ ਚੁੱਕੀਆਂ ਹਨ ਅਤੇ ਹੁਣ ਤੱਕ ਇਹ ਸੀਰੀਜ਼ ਕਾਫੀ ਸਫਲ ਰਹੀ ਹੈ। ਸੰਜੇ ਦੱਤ ਆਪਣੀ ਉਮਰ ਅਨੁਸਾਰ ਰੋਲ ਚਾਹੁੰਦੇ ਹਨ। ਨੌਜਵਾਨਾਂ ਨੂੰ ਫਿਲਮ ਨਾਲ ਜੋੜਨ ਅਤੇ ਬਾਕਸ ਆਫਿਸ ਬਿਜ਼ਨੈੱਸ ਪੱਖੋਂ ''ਟੇਕਨ'' ਦੀ ਕਹਾਣੀ ਪਰਫੈਕਟ ਮੰਨੀ ਜਾ ਰਹੀ ਹੈ।
ਫਿਲਮ ਦੀ ਕਹਾਣੀ 45 ਸਾਲਾ ਨਾਇਕ ਦੁਆਲੇ ਘੁੰਮਦੀ ਹੈ, ਜਿਸ ਦੀ ਬੇਟੀ ਨੂੰ ਖਤਰਨਾਕ ਲੋਕ ਅਗਵਾ ਕਰ ਲੈਂਦੇ ਹਨ ਅਤੇ ਆਪਣੀ ਤਾਕਤ ਨਾਲ ਉਹ ਉਸ ਨੂੰ ਬਚਾਉਂਦਾ ਹੈ। ਇਥੇ ਇਹ ਦੱਸਣਯੋਗ ਹੈ ਕਿ ਫਿਲਮ ਦੇ ਰੀਮੇਕ ਰਾਈਟਸ ਲੈਣ ਲਈ ਸੰਜੇ ਦੱਤ ਦੀ ਪੂਰੀ ਟੀਮ ਤਾਕਤ ਲਗਾ ਰਹੀ ਹੈ ਕਿਉਂਕਿ ਸੰਨੀ ਦਿਓਲ ਵੀ ਆਪਣੇ ਲਈ ਇਸੇ ਦਾ ਰੀਮੇਕ ਬਣਾਉਣ ਦੀ ਯੋਜਨਾ ਬਣਾ ਰਹੇ ਹਨ। ਅਗਲੇ ਕੁਝ ਦਿਨਾਂ ''ਚ ਪਤਾ ਲੱਗੇਗਾ ਕਿ ਸੰਜੇ ਅਤੇ ਸੰਨੀ ਦਿਓਲ ''ਚੋਂ ਕੌਣ ਬਾਜ਼ੀ ਮਾਰਦਾ ਹੈ।