''ਸ਼ਮਸ਼ੇਰਾ'' ਦੀ ਫਲਾਪ ''ਤੇ ਛਲਕਿਆ ਸੰਜੇ ਦੱਤ ਦਾ ਦਰਦ, ਬੋਲੇ-''ਇਹ ਖੂਨ ਪਸੀਨੇ ਅਤੇ ਹੰਝੂਆਂ ਨਾਲ ਬਣੀ ਫਿਲਮ''

Friday, Jul 29, 2022 - 11:09 AM (IST)

''ਸ਼ਮਸ਼ੇਰਾ'' ਦੀ ਫਲਾਪ ''ਤੇ ਛਲਕਿਆ ਸੰਜੇ ਦੱਤ ਦਾ ਦਰਦ, ਬੋਲੇ-''ਇਹ ਖੂਨ ਪਸੀਨੇ ਅਤੇ ਹੰਝੂਆਂ ਨਾਲ ਬਣੀ ਫਿਲਮ''

ਮੁੰਬਈ- ਪ੍ਰਸ਼ੰਸਕਾਂ ਦੀ ਮੋਸਟ ਅਵੇਟੇਡ ਫਿਲਮ 'ਸ਼ਮਸ਼ੇਰਾ' 22 ਜੁਲਾਈ ਨੂੰ ਪਰਦੇ 'ਤੇ ਰਿਲੀਜ਼ ਹੋ ਚੁੱਕੀ ਹੈ। ਹਾਲਾਂਕਿ ਫਿਲਮ ਨੂੰ ਲੋਕਾਂ ਤੋਂ ਅਜਿਹਾ ਰਿਸਪਾਂਸ ਨਹੀਂ ਮਿਲਿਆ, ਜਿਵੇਂ ਉਮੀਦ ਕੀਤੀ ਜਾ ਰਹੀ ਸੀ। ਬਾਕਸ ਆਫਿਸ 'ਤੇ ਫਿਲਮ ਮੂਧੇ ਮੂੰਹ ਡਿੱਗਦੀ ਨਜ਼ਰ ਆ ਰਹੀ ਹੈ। ਹੁਣ ਅਜਿਹੇ 'ਚ ਫਿਲਮ ਦੀ ਫਲਾਪ 'ਤੇ 'ਸ਼ਮਸ਼ੇਰਾ' ਦੇ ਅਦਾਕਾਰ ਸੰਜੇ ਦੱਤ ਨੇ ਇਕ ਭਾਵੁਕ ਨੋਟ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ।

PunjabKesari
ਸੰਜੇ ਦੱਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਨੋਟ ਸਾਂਝਾ ਕੀਤਾ, ਜਿਸ 'ਚ ਉਨ੍ਹਾਂ ਨੇ ਲਿਖਿਆ -'ਫਿਲਮ ਬਣਾਉਣਾ ਇਕ ਜੁਨੂਨ ਦਾ ਕੰਮ ਹੁੰਦਾ ਹੈ। 'ਸ਼ਮਸ਼ੇਰਾ' ਖੂਨ ਪਸੀਨੇ ਅਤੇ ਹੰਝੂਆਂ ਨਾਲ ਬਣੀ ਫਿਲਮ ਹੈ। ਇਹ ਫਿਲਮ ਸੁਫ਼ਨਾ ਸੀ ਜਿਸ ਨੂੰ ਅਸੀਂ ਪਰਦੇ 'ਤੇ ਲੈ ਕੇ ਆਏ। ਫਿਲਮਾਂ ਮਨੋਰੰਜਨ ਲਈ ਬਣਾਈਆਂ ਜਾਂਦੀਆਂ ਹਨ। ਉਸ ਨੂੰ ਦੇਰ-ਸਵੇਰ ਦਰਸ਼ਕ ਮਿਲ ਹੀ ਜਾਂਦੇ ਹਨ'।

PunjabKesari
ਉਨ੍ਹਾਂ ਨੇ ਅੱਗੇ ਕਿਹਾ-'ਸ਼ਮਸ਼ੇਰਾ' ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਲੋਕ ਬਿਨਾਂ ਦੇਖੇ ਹੀ ਫਿਲਮ ਦਾ ਵਿਰੋਧ ਕਰ ਰਹੇ ਹਨ। ਇਹ ਕਾਫੀ ਭਿਆਨਕ ਹੈ ਕਿ ਲੋਕ ਮਿਹਨਤ ਦਾ ਸਾਹਮਣਾ ਨਹੀਂ ਕਰਦੇ ਹਨ।  ਉਨ੍ਹਾਂ ਨੇ 'ਸ਼ਮਸ਼ੇਰਾ' ਦੇ ਡਾਇਰੈਕਟਰ ਕਰਨ ਮਲਹੋਤਰਾ ਦੀ ਤਾਰੀਫ਼ ਕਰਦੇ ਹੋਏ ਲਿਖਿਆ,'ਚਾਰ ਦਹਾਕਿਆਂ ਦੇ ਆਪਣੇ ਲੰਬੇ ਕਰੀਅਰ 'ਚ ਮੈਂ ਜਿਨ੍ਹਾਂ ਬਿਹਤਰੀਨ ਨਿਰਦੇਸ਼ਕਾਂ ਦੇ ਨਾਲ ਕੰਮ ਕੀਤਾ ਹੈ, ਕਰਨ 'ਉਨ੍ਹਾਂ 'ਚੋਂ ਇਕ ਹਨ। ਉਨ੍ਹਾਂ ਦੇ ਕੋਲ ਅਜਿਹੇ ਕਿਰਦਾਰ ਦੇਣ ਦੀ ਸਮਰੱਥਾ ਹੈ ਜਿਸ ਨੂੰ ਦਰਸ਼ਕ ਲੰਬੇ ਸਮੇਂ ਤੱਕ ਯਾਦ ਰੱਖ ਸਕਣ। ਕਰਨ ਪਰਿਵਾਰ ਦੀ ਤਰ੍ਹਾਂ ਹਨ ਸਫਲਤਾਂ ਜਾਂ ਅਸਫਲਤਾ ਵੱਖਰੀਆਂ ਚੀਜ਼ਾਂ ਹਨ, ਉਨ੍ਹਾਂ ਦੇ ਨਾਲ ਕੰਮ ਕਰਨਾ ਹਮੇਸ਼ਾ ਸਨਮਾਨ ਦੀ ਗੱਸ ਹੁੰਦੀ ਹੈ। ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਹਾਂ। 'ਇਸ ਪੋਸਟ ਦੀ ਲਾਈਨ 'ਚ ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਕੁੱਛ ਤੋ ਲੋਕ ਕਹੇਂਗੇ, ਲੋਗੋ ਕਾ ਕਾਮ ਹੈ ਕਹਿਣਾ। 

PunjabKesari
ਦੱਸ ਦੇਈਏ ਕਿ ਫਿਲਮ 'ਸ਼ਮਸ਼ੇਰਾ' 'ਚ ਸੰਜੇ ਨੇ ਵਿਲੇਨ ਦੀ ਭੂਮਿਕਾ ਨਿਭਾਈ ਹੈ ਉਨ੍ਹਾਂ ਤੋਂ ਇਲਾਵਾ ਰਣਬੀਰ ਕਪੂਰ ਅਤੇ ਵਾਣੀ ਕਪੂਰ ਫਿਲਮ 'ਚ ਲੀਡ ਰੋਲ 'ਚ ਨਜ਼ਰ ਆਏ ਹਨ। ਜਾਣਕਾਰੀ ਲਈ ਦੱਸ ਦੇਈਏ ਕਿ 150 ਕਰੋੜ ਦੇ ਬਜਟ 'ਚ ਬਣੀ ਇਹ ਫਿਲਮ ਹੁਣ ਤੱਕ 37 ਕਰੋੜ ਦਾ ਹੀ ਕਾਰੋਬਾਰ ਕਰ ਸਕੀ ਹੈ।


author

Aarti dhillon

Content Editor

Related News