ਕੈਂਸਰ ਤੋਂ ਜੰਗ ਜਿੱਤਣ ਵਾਲੇ ਸੰਜੇ ਦੱਤ ਦੇ ਫ਼ਿਲਮੀ ਸਫ਼ਰ 'ਚ ਆਵੇਗਾ ਵੱਡਾ ਬਦਲਾਅ, ਇਸ ਕੰਮ ਤੋਂ ਬਣਾਉਣਗੇ ਦੂਰੀ

10/24/2020 4:22:35 PM

ਨਵੀਂ ਦਿੱਲੀ (ਬਿਊਰੋ) — ਅਦਾਕਾਰ ਸੰਜੇ ਦੱਤ ਨੇ ਜਦੋਂ ਤੋਂ ਕੈਂਸਰ 'ਤੇ ਜਿੱਤ ਹਾਸਲ ਕੀਤੀ ਹੈ, ਉਦੋਂ ਤੋਂ ਪ੍ਰਸ਼ੰਸਕਾਂ 'ਚ ਖ਼ੁਸ਼ੀ ਦੀ ਲਹਿਰ ਛਾਈ ਹੋਈ ਹੈ। ਹੁਣ ਪ੍ਰਸ਼ੰਸਕ ਉਨ੍ਹਾਂ ਨੂੰ ਫ਼ਿਲਮ 'ਚ ਐਕਟਿੰਗ ਕਰਦੇ ਦੇਖਣ ਲਈ ਬੇਤਾਬ ਹਨ। ਹੁਣ ਸੰਜੇ ਦੱਤ ਨੇ ਕੈਂਸਰ ਨੂੰ ਜ਼ਰੂਰ ਹਰਾ ਦਿੱਤਾ ਹੈ ਪਰ ਉਨ੍ਹਾਂ ਦੀ ਫਿੱਟਨੈੱਸ ਇੰਨ੍ਹੀ ਬਿਹਤਰ ਨਹੀਂ ਹੈ ਕਿ ਉਹ ਫ਼ਿਲਮ 'ਚ ਹਰ ਸੀਨ ਕਰ ਸਕਣ। ਦੱਸਿਆ ਜਾ ਰਿਹਾ ਹੈ ਕਿ ਸੰਜੇ ਦੱਤ ਇਸ ਸਮੇਂ ਐਕਸ਼ਨ ਸੀਨਜ਼ ਜ਼ਿਆਦਾ ਨਹੀਂ ਕਰ ਸਕਦੇ ਹਨ। ਇਸੇ ਵਜ੍ਹਾ ਕਾਰਨ ਫ਼ਿਲਮਾਂ 'ਚ ਵੱਡੇ ਬਦਲਾਅ ਕਰਨੇ ਪੈ ਸਕਦੇ ਹਨ।

ਸੰਜੇ ਦੱਤ ਦੀ ਫ਼ਿਲਮਾਂ 'ਚ ਹੋਣਗੇ ਬਦਲਾਅ
ਇਕ ਨਿਊਜ਼ ਪੈਟਰੋਲ ਦੀ ਰਿਪੋਰਟ ਮੁਤਾਬਕ, ਸੰਜੇ ਦੱਤ ਦੀ ਆਉਣ ਵਾਲੀ ਫ਼ਿਲਮ 'ਪ੍ਰਿਥਵੀਰਾਜ' ਅਤੇ 'ਕੇ. ਐੱਫ. ਜੀ. 2' 'ਚ ਕਈ ਬਦਲਾਅ ਕੀਤੇ ਜਾਣਗੇ। ਪਹਿਲਾਂ ਦੋਵੇਂ ਹੀ ਫ਼ਿਲਮਾਂ 'ਚ ਸੰਜੇ ਦੱਤ ਦੇ ਦਮਦਾਰ ਐਕਸ਼ਨ ਸੀਨਜ਼ ਸਨ। ਉਨ੍ਹਾਂ ਸੀਨਜ਼ ਨੂੰ ਕਰਨ ਲਈ ਉਨ੍ਹਾਂ ਦੀ ਫਿੱਟਨੈੱਸ ਦਾ ਬਿਹਤਰ ਹੋਣਾ ਜ਼ਰੂਰੀ ਸੀ ਪਰ ਹੁਣ ਜਦੋਂ ਅਜਿਹਾ ਨਹੀਂ ਹੈ, ਤਾਂ ਫ਼ਿਲਮ 'ਚ ਕੁਝ ਜ਼ਰੂਰੀ ਬਦਲਾਅ ਕੀਤੇ ਜਾ ਸਕਦੇ ਹਨ। 'ਕੇ. ਐੱਫ. ਜੀ. 2' 'ਚ ਸੰਜੇ ਦੱਤ ਨਾਲ ਕੰਮ ਕਰ ਰਹੇ ਯਸ਼ ਨੇ ਕਿਹਾ, 'ਸੰਜੇ ਦੀ ਸਿਹਤ ਸਭ ਤੋਂ ਪਹਿਲਾਂ ਆਉਂਦੀ ਹੈ। ਅਸੀਂ ਉਨ੍ਹਾਂ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਜਦੋਂ ਉਹ ਠੀਕ ਹੈ, ਅਸੀਂ ਉਨ੍ਹਾਂ ਦੀ ਸਿਹਤ ਦੇ ਹਿਸਾਬ ਨਾਲ ਹੀ ਕੰਮ ਕਰਾਂਗੇ।' ਦੱਸਿਆ ਜਾ ਰਿਹਾ ਹੈ ਕਿ ਯਸ਼ ਦੇ ਕਹਿਣ 'ਤੇ ਹੀ 'ਕੇ. ਐੱਫ. ਜੀ. 2' ਦੇ ਮੇਕਰਸ ਫ਼ਿਲਮ ਦੇ ਕੁਝ ਸੀਨਜ਼ 'ਚ ਬਦਲਾਅ ਕਰ ਸਕਦੇ ਹਨ।

ਉਥੇ ਹੀ 'ਕੇ. ਐੱਫ. ਜੀ. 2' ਤੋਂ ਇਲਾਵਾ ਸੰਜੇ ਦੱਤ, ਅਕਸ਼ੈ ਕੁਮਾਰ ਨਾਲ ਫ਼ਿਲਮ 'ਪ੍ਰਿਥਵੀਰਾਜ' 'ਚ ਵੀ ਨਜ਼ਰ ਆਉਣ ਵਾਲੇ ਹਨ। ਉਸ ਫ਼ਿਲਮ 'ਚ ਉਨ੍ਹਾਂ ਨੂੰ ਘੋੜਸਵਾਰੀ ਤੋਂ ਲੈ ਕੇ ਤਲਵਾਰਬਾਜ਼ੀ ਤੱਕ ਕਾਫ਼ੀ ਕੁਝ ਕਰਨਾ ਹੈ ਪਰ ਹੁਣ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਫ਼ਿਲਮ 'ਚ ਕੁਝ ਬਦਲਾਅ ਕੀਤੇ ਜਾ ਸਕਦੇ ਹਨ। ਅਜਿਹੇ 'ਚ ਸੰਜੇ ਦੱਤ ਵੱਡੇ ਪਰਦੇ 'ਤੇ ਆਪਣੇ ਕਿਰਦਾਰ ਨੂੰ ਨਿਭਾਉਂਦੇ ਤਾਂ ਨਜ਼ਰ ਆ ਸਕਦੇ ਹਨ ਪਰ ਸ਼ਾਇਦ ਉਹ ਐਕਸ਼ਨ ਸੀਨਜ਼ ਨਾ ਕਰਨ ਸਕਣ।


ਸੰਜੇ ਦੱਤ ਨੇ ਜਿੱਤੀ ਕੈਂਸਰ ਤੋਂ ਜੰਗ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸੰਜੇ ਦੱਤ ਨੇ ਇਹ ਖ਼ੁਸ਼ਖਬਰੀ ਦਿੱਤੀ ਸੀ ਕਿ ਉਨ੍ਹਾਂ ਨੇ ਕੈਂਸਰ 'ਤੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ, 'ਪਿਛਲੇ ਕੁਝ ਹਫ਼ਤੇ ਮੇਰੇ ਅਤੇ ਮੇਰੇ ਪਰਿਵਾਰ ਲਈ ਮੁਸ਼ਕਲਾਂ ਨਾਲ ਭਰੇ ਹੋਏ ਸਨ ਪਰ ਇਕ ਕਹਾਵਤ ਹੈ ਕਿ ਪ੍ਰਮਾਤਮਾ ਵੱਡੀਆਂ ਲੜਾਈਆਂ ਲਈ ਬਹਾਦਰ ਸਿਪਾਹੀ ਚੁਣਦਾ ਹੈ ਅਤੇ ਅੱਜ ਮੇਰੇ ਬੱਚਿਆਂ ਦੇ ਜਨਮ 'ਤੇ, ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਲੜਾਈ ਤੋਂ ਜਿੱਤ ਹਾਸਲ ਕੀਤੀ ਹੈ ਅਤੇ ਮੈਂ ਆਪਣੇ ਪਰਿਵਾਰ ਨੂੰ ਸਭ ਤੋਂ ਮਹੱਤਵਪੂਰਣ ਅਤੇ ਕੀਮਤੀ ਤੋਹਫਾ ਸਿਹਤ ਅਤੇ ਤੰਦਰੂਸਤੀ ਦੇ ਰਿਹਾ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਡਾਕਟਰਾਂ ਦੀ ਟੀਮ ਅਤੇ ਸਾਰੇ ਸਟਾਫ ਦਾ ਧੰਨਵਾਦ ਅਦਾ ਕੀਤਾ ਹੈ।'
 


sunita

Content Editor sunita