ਕੈਂਸਰ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਨੇ ਬਦਲੀ ਲੁੱਕ, ਚਿਹਰੇ ''ਤੇ ਮੁੜ ਆਇਆ ਨੂਰ (ਤਸਵੀਰਾਂ)

10/31/2020 11:48:16 AM

ਮੁੰਬਈ (ਬਿਊਰੋ) - ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦੇਣ ਤੋਂ ਬਾਅਦ ਸੰਜੇ ਦੱਤ ਪਹਿਲਾਂ ਨਾਲੋਂ ਕਾਫ਼ੀ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਭਿਆਨਕ ਬਿਮਾਰੀ ਨੂੰ ਮਾਤ ਦੇਣ ਤੋਂ ਬਾਅਦ ਸੰਜੂ ਬਾਬਾ ਇਕ ਨਵੇਂ ਅੰਦਾਜ਼ ਵਿਚ ਦਿਖਾਈ ਦੇ ਰਹੇ ਹਨ। ਸੰਜੇ ਦੱਤ ਦੀ ਇਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਉਨ੍ਹਾਂ ਨੇ ਆਪਣੇ ਵਾਲਾਂ ਦੇ ਸਟਾਈਲ ਨੂੰ ਬਦਲ ਲਿਆ ਹੈ। ਆਪਣੀ ਨਵੀਂ ਲੁੱਕ ਦੀਆਂ ਸੰਜੇ ਦੱਤ ਨੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕੁਮੈਂਟ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਆਪਣੇ ਵਾਲਾਂ ਦਾ ਰੰਗ 'ਪਲੈਟੀਨਮ ਬਲੌਡ' ਕਰਵਾ ਲਿਆ ਹੈ।

PunjabKesari

ਸੰਜੇ ਦੱਤ ਦੇ ਇਸ ਨਵੇਂ ਲੁੱਕ ਨੂੰ ਉਨ੍ਹਾਂ ਦੇ ਹੇਅਰ ਸਟਾਈਲਿਸਟ ਅਲੀਮ ਹਕੀਮ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਅਲੀਮ ਨੇ ਸੰਜੇ ਦੱਤ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

PunjabKesari
ਦੱਸ ਦਈਏ ਕਿ ਤਸਵੀਰਾਂ 'ਚ ਸੰਜੂ ਬਾਬਾ ਯਾਨੀਕਿ ਸੰਜੇ ਦੱਤ ਆਪਣੀ ਚਿੱਟੀ ਦਾੜ੍ਹੀ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸੰਜੇ ਦੱਤ ਆਪਣੀਆਂ ਅੱਖਾਂ 'ਤੇ ਕਾਲਾ ਚਸ਼ਮਾ ਨੀਲੀ ਟੀ-ਸ਼ਰਟ ਪਹਿਨੇ ਇਸ ਲੁੱਕ 'ਚ ਕਾਫੀ ਆਤਮਵਿਸ਼ਵਾਸ ਅਤੇ ਕੂਲ ਦਿਖਾਈ ਦੇ ਰਹੇ ਹਨ। 

PunjabKesari
ਦੱਸਣਯੋਗ ਹੈ ਕਿ ਸੰਜੇ ਦੱਤ ਕੋਲ ਇਸ ਸਮੇਂ ਤਿੰਨ ਵੱਡੇ ਪ੍ਰੋਜੈਕਟ ਹਨ। ਯਸ਼ ਰਾਜ ਫਿਲਮਜ਼ ਦੀ 'ਸ਼ਮਸ਼ੇਰਾ' 'ਚ, ਜਿੱਥੇ ਉਹ ਰਣਬੀਰ ਕਪੂਰ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ। ਉਥੇ ਹੀ ਸੰਜੇ ਦੱਤ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨਾਲ ਯਸ਼ ਰਾਜ ਫਿਲਮਜ਼ ਦੀ ਫ਼ਿਲਮ 'ਪ੍ਰਿਥਵੀਰਾਜ' 'ਚ ਵੀ ਨਜ਼ਰ ਆਉਣਗੇ।

PunjabKesari


sunita

Content Editor sunita