‘ਡਬਲ ਆਈ ਸਮਾਰਟ’ ’ਚ ਬਿੱਗ ਬੁੱਲ ਸੰਜੇ ਦੱਤ ਦਾ ਫਰਸਟ ਲੁੱਕ ਕੀਤਾ ਜਾਰੀ
Monday, Jul 31, 2023 - 10:38 AM (IST)

ਮੁੰਬਈ (ਬਿਊਰੋ)– ਉਸਤਾਦ ਰਾਮ ਪੋਥੀਨੇਨੀ ਤੇ ਸਨਸਨੀਖੇਜ਼ ਨਿਰਦੇਸ਼ਕ ਪੁਰੀ ਜਗਨਨਾਧ ਵਲੋਂ ਭਾਰਤੀ ਪ੍ਰਾਜੈਕਟ ‘ਡਬਲ ਆਈ ਸਮਾਰਟ’ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਬਾਲੀਵੁੱਡ ਸਟਾਰ ਸੰਜੇ ਦੱਤ ਦੇ ਕਿਰਦਾਰ ਨੂੰ ਬਿੱਗ ਬੁੱਲ ਦੇ ਰੂਪ ’ਚ ਦਿਖਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੇ ਰਣਬੀਰ ਕਪੂਰ ਤੇ ਰਿਤਿਕ ਰੌਸ਼ਨ 'ਤੇ ਵਿੰਨ੍ਹਿਆ ਨਿਸ਼ਾਨਾ! ਲਾਏ ਗੰਭੀਰ ਦੋਸ਼
ਫੰਕੀ ਹੇਅਰ ਸਟਾਈਲ ਤੇ ਦਾੜ੍ਹੀ ’ਚ ਸੰਜੇ ਦੱਤ ਪੋਸਟਰ ’ਚ ਬੇਹੱਦ ਸਟਾਈਲਿਸ਼ ਨਜ਼ਰ ਆ ਰਹੇ ਹਨ। ਸੰਜੇ ਦੱਤ ਸਿਗਾਰ ਪੀਂਦੇ ਨਜ਼ਰ ਆ ਰਹੇ ਹਨ, ਜਦਕਿ ਕਈ ਬੰਦੂਕਾਂ ਦੇ ਮੰੂਹ ਵੀ ਉਨ੍ਹਾਂ ਵੱਲ ਕੀਤੇ ਹੋਏ ਹਨ।
ਪੋਸਟਰ ਤੋਂ ਸਾਫ਼ ਹੈ ਕਿ ਸੰਜੇ ਦੱਤ ਇਕ ਦਮਦਾਰ ਕਿਰਦਾਰ ਨਿਭਾਅ ਰਹੇ ਹਨ। ਫ਼ਿਲਮ ’ਚ ਕੰਮ ਕਰਨ ਦੀ ਆਪਣੀ ਖ਼ੁਸ਼ੀ ਨੂੰ ਸਾਂਝਾ ਕਰਦਿਆਂ ਸੰਜੇ ਦੱਤ ਨੇ ਟਵੀਟ ਕੀਤਾ, ‘‘ਜਨਤਾ ਦੇ ਨਿਰਦੇਸ਼ਕ ਪੁਰੀ ਜਗਨਨਾਧ ਜੀ ਤੇ ਜਵਾਨ ਊਰਜਾ ਉਸਤਾਦ @ramsayz ਨਾਲ ਕੰਮ ਕਰਨ ’ਚ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਸ ਵਿਗਿਆਨ ਫਿਕਸ਼ਨ ’ਚ #BIGBULL ਦੀ ਭੂਮਿਕਾ ਨਿਭਾਅ ਕੇ ਖ਼ੁਸ਼ੀ ਹੋ ਰਹੀ ਹੈ।’’
ਦੱਸ ਦੇਈਏ ਕਿ ਇਹ ਫ਼ਿਲਮ 8 ਮਾਰਚ, 2024 ਨੂੰ ਰਿਲੀਜ਼ ਹੋਣ ਵਾਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।