ਸੰਦੀਪਾ ਧਰ ਨੂੰ ਕਸ਼ਮੀਰ ''ਚ ਆਪਣੇ ਜੱਦੀ ਘਰ ''ਚ ਮਿਲੀਆਂ ਕੀਮਤੀ ਪਰਿਵਾਰਕ ਯਾਦਾਂ

Monday, Aug 24, 2026 - 05:31 PM (IST)

ਸੰਦੀਪਾ ਧਰ ਨੂੰ ਕਸ਼ਮੀਰ ''ਚ ਆਪਣੇ ਜੱਦੀ ਘਰ ''ਚ ਮਿਲੀਆਂ ਕੀਮਤੀ ਪਰਿਵਾਰਕ ਯਾਦਾਂ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਸੰਦੀਪਾ ਧਰ ਲਈ ਕਸ਼ਮੀਰ ਦੀ ਉਸਦੀ ਹਾਲੀਆ ਯਾਤਰਾ ਸਿਰਫ ਖੂਬਸੂਰਤ ਵਾਦੀਆਂ ਦਾ ਅਨੁਭਵ ਕਰਨ ਦਾ ਮੌਕਾ ਨਹੀਂ ਰਹੀ, ਸਗੋਂ ਇਸ ਦੌਰਾਨ ਉਸ ਨੂੰ ਆਪਣੇ ਪਰਿਵਾਰ ਦੇ ਅਤੀਤ ਅਤੇ ਜੱਦੀ ਵਿਰਾਸਤ ਨਾਲ ਜੁੜੀਆਂ ਕਈ ਕੀਮਤੀ ਨਿਸ਼ਾਨੀਆਂ ਵੀ ਮਿਲੀਆਂ। ਸੋਸ਼ਲ ਮੀਡੀਆ 'ਤੇ ਆਪਣੀ ਕਸ਼ਮੀਰ ਯਾਤਰਾ ਦੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ, ਸੰਦੀਪਾ ਨੇ ਲਿਖਿਆ, "ਕੁਝ ਯਾਦਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਤੁਸੀਂ ਲੱਭਣ ਨਹੀਂ ਜਾਂਦੇ, ਉਹ ਸਿਰਫ਼ ਤੁਹਾਡਾ ਇੰਤਜ਼ਾਰ ਕਰਦੀਆਂ ਰਹਿੰਦੀਆਂ ਹਨ।" ਸੰਦੀਪਾ ਨੇ ਕਸ਼ਮੀਰ ਵਿੱਚ ਆਪਣੇ ਜੱਦੀ ਘਰ ਦਾ ਦੌਰਾ ਵੀ ਕੀਤਾ, ਜੋ ਪਰਿਵਾਰ ਦੇ ਪਲਾਇਨ ਤੋਂ ਬਾਅਦ ਲਗਭਕ ਉਸੇ ਹਾਲਤ ਵਿੱਚ ਖੜ੍ਹਾ ਹੈ। ਘਰ ਵਿੱਚ ਨਾ ਬਿਜਲੀ, ਨਾ ਪਾਣੀ ਅਤੇ ਨਾ ਹੀ ਕੋਈ ਫਰਨੀਚਰ ਬਚਿਆ ਹੈ, ਪਰ ਇਸ ਦੀਆਂ ਕੰਧਾਂ ਵਿੱਚ ਅਜੇ ਵੀ ਅਤੀਤ ਦੀਆਂ ਬਹੁਤ ਸਾਰੀਆਂ ਕਹਾਣੀਆਂ ਦਰਜ ਹਨ।

 
 
 
 
 
 
 
 
 
 
 
 
 
 
 
 

A post shared by Sandeepa dhar (@iamsandeepadhar)

ਘਰ ਵਿੱਚ, ਉਸਨੂੰ ਇੱਕ ਸੁੰਦਰ ਉੱਕਰੀ ਹੋਈ ਲੱਕੜ ਦੀ ਅਲਮਾਰੀ ਮਿਲੀ, ਜੋ ਕਰੀਬ 80 ਤੋਂ 90 ਸਾਲ ਪੁਰਾਣੀ ਦੱਸੀ ਜਾ ਰਹੀ ਹੈ ਅਤੇ ਅਜੇ ਵੀ ਕਾਫ਼ੀ ਹੱਦ ਤੱਕ ਸੁਰੱਖਿਅਤ ਹੈ। ਇਸ ਅਨੁਭਵ ਨੂੰ ਸਾਂਝਾ ਕਰਦੇ ਹੋਏ, ਉਸਨੇ ਕਿਹਾ ਕਿ ਅਜਿਹਾ ਮਹਿਸੂਸ ਹੋਇਆ ਜਿਵੇਂ ਉਸਦੇ ਅਤੀਤ ਦਾ ਇੱਕ ਛੋਟਾ ਜਿਹਾ ਹਿੱਸਾ ਅਜੇ ਵੀ ਉਸਦੀ ਉਡੀਕ ਕਰ ਰਿਹਾ ਸੀ। ਸੰਦੀਪਾ ਨੂੰ ਅਲਮਾਰੀ ਵਿੱਚੋਂ 30 ਤੋਂ 40 ਸਾਲ ਪੁਰਾਣੇ ਏਅਰ ਇੰਡੀਆ ਬੋਰਡਿੰਗ ਪਾਸ ਅਤੇ ਬੈਗੇਜ ਟੈਗ ਵੀ ਮਿਲੇ। ਉਸਨੂੰ ਆਪਣੇ ਚਾਚੇ ਦੇ ਕੁਝ ਪੁਰਾਣੇ ਸਿਲਾਈ ਕੀਤੇ ਸੂਟ ਵੀ ਮਿਲੇ, ਜਿਨ੍ਹਾਂ ਵਿੱਚੋਂ ਕੁਝ ਯੂਨਾਈਟਿਡ ਕਿੰਗਡਮ ਵਿੱਚ ਤਿਆਰ ਕੀਤੇ ਗਏ ਸਨ।

ਇਹਨਾਂ ਪਰਿਵਾਰਕ ਯਾਦਾਂ ਦੇ ਨਾਲ, ਸੰਦੀਪਾ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਤੋਂ ਵੀ ਬਹੁਤ ਪ੍ਰਭਾਵਿਤ ਹੋਈ। ਸ਼ਾਲੀਮਾਰ ਬਾਗ ਦੇ ਖਿੜਦੇ ਫੁੱਲ, ਰੰਗੀਨ ਗੇਂਦੇ, ਨਗੀਨ ਝੀਲ ਦੀ ਸ਼ਾਂਤੀ ਅਤੇ ਪਰੀ ਮਹਿਲ ਦੇ ਦਿਲ ਖਿੱਚਵੇਂ ਦ੍ਰਿਸ਼ ਉਸਦੀ ਯਾਤਰਾ ਦੇ ਮੁੱਖ ਅੰਸ਼ ਸਨ। ਨਗੀਨ ਝੀਲ ਨੂੰ ਆਪਣੀਆਂ ਮਨਪਸੰਦ ਥਾਵਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕਰਦੇ ਹੋਏ, ਉਸਨੇ ਕਿਹਾ ਕਿ ਜਹਰ ਕੋਈ ਡੱਲ ਝੀਲ ਬਾਰੇ ਗੱਲ ਕਰਦਾ ਹੈ, ਪਰ ਨਗੀਨ ਝੀਲ ਹਮੇਸ਼ਾ ਉਸਦੇ ਦਿਲ ਦੇ ਸਭ ਤੋਂ ਨੇੜੇ ਰਹੇਗੀ। ਸੰਦੀਪਾ ਨੇ ਸ਼ੰਕਰਾਚਾਰੀਆ ਮੰਦਰ ਦਾ ਵੀ ਦੌਰਾ ਕੀਤਾ। ਉਸਦੀ ਇਹ ਯਾਤਰਾ ਉਸ ਲਈ ਅਧਿਆਤਮਿਕ ਸ਼ਾਂਤੀ ਅਤੇ ਆਤਮ-ਮੰਥਨ ਦਾ ਮੌਕਾ ਵੀ ਬਣੀ। ਸੰਦੀਪਾ ਧਰ ਜਲਦੀ ਹੀ ਨੈੱਟਫਲਿਕਸ ਦੀ ਆਉਣ ਵਾਲੀ ਸੀਰੀਜ਼ 'ਚੁੰਬਕ' 'ਚ ਨਜ਼ਰ ਆਵੇਗੀ। 


author

cherry

Content Editor

Related News