ਸੰਦੀਪ ਰੈਡੀ ਵਾਂਗਾ ਨੇ ਕੀਤਾ ''ਸੈਯਾਰਾ'' ਦਾ ਸਮਰਥਨ, ਮੋਹਿਤ ਸੂਰੀ ਨੇ ਕਿਹਾ ਧੰਨਵਾਦ
Friday, Jul 25, 2025 - 02:20 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਨਿਰਦੇਸ਼ਕ ਮੋਹਿਤ ਸੂਰੀ ਨੇ ਫਿਲਮ 'ਸੈਯਾਰਾ' ਦਾ ਸਮਰਥਨ ਕਰਨ ਲਈ ਸੰਦੀਪ ਰੈਡੀ ਵਾਂਗਾ ਦਾ ਧੰਨਵਾਦ ਕੀਤਾ ਹੈ। ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਅਤੇ YRF ਦੇ ਸੀਈਓ ਅਕਸ਼ੈ ਵਿਧਾਨੀ ਦੁਆਰਾ ਨਿਰਮਿਤ 'ਸੈਯਾਰਾ' 18 ਜੁਲਾਈ ਤੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਫਿਲਮ ਸੈਯਾਰਾ ਬਾਕਸ ਆਫਿਸ 'ਤੇ ਸੁਪਰਹਿੱਟ ਸਾਬਤ ਹੋਈ। ਮੋਹਿਤ ਸੂਰੀ ਨੇ ਫਿਲਮ 'ਸੈਯਾਰਾ' ਦਾ ਸਮਰਥਨ ਕਰਨ ਲਈ ਨਿਰਦੇਸ਼ਕ ਸੰਦੀਪ ਵਾਂਗਾ ਰੈਡੀ ਦਾ ਧੰਨਵਾਦ ਕੀਤਾ ਹੈ। ਮੋਹਿਤ ਸੂਰੀ ਨੇ ਇੰਸਟਾਗ੍ਰਾਮ 'ਤੇ ਸੰਦੀਪ ਵਾਂਗਾ ਰੈਡੀ ਦੀ ਇੱਕ ਤਸਵੀਰ ਸਾਂਝੀ ਕੀਤੀ।
ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, 'ਸੰਦੀਪ, 'ਸੈਯਾਰਾ' ਦਾ ਖੁੱਲ੍ਹ ਕੇ ਸਮਰਥਨ ਕਰਨ ਅਤੇ ਇਸ ਵਿੱਚ ਵਿਸ਼ਵਾਸ ਦਿਖਾਉਣ ਲਈ ਧੰਨਵਾਦ। ਇੱਕ ਫਿਲਮ ਨਿਰਮਾਤਾ ਤੋਂ ਇਹ ਸੁਣਨਾ ਮੇਰੇ ਲਈ ਬਹੁਤ ਖਾਸ ਹੈ, ਜਿਨ੍ਹਾਂ ਦੇ ਕੰਮ ਦਾ ਮੈਂ ਸਤਿਕਾਰ ਕਰਦਾ ਹਾਂ।' ਮੋਹਿਤ ਸੂਰੀ ਨੇ ਲਿਖਿਆ, 'ਤੁਹਾਡੀਆਂ ਕਹਾਣੀਆਂ ਦੀ ਸੱਚਾਈ, ਨਿਡਰਤਾ ਅਤੇ ਡੂੰਘਾਈ ਹਮੇਸ਼ਾ ਮੈਨੂੰ ਪ੍ਰਭਾਵਿਤ ਕਰਦੀ ਹੈ। ਇਹ ਮੈਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ਲੋਕਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਨਾਲ ਜੁੜਨ ਲਈ ਕਿਉਂ ਕੰਮ ਕਰਦੇ ਹਾਂ। ਮੈਂ ਤੁਹਾਡੇ ਵਰਗੇ ਕਹਾਣੀਕਾਰਾਂ ਨਾਲ ਇਸ ਯਾਤਰਾ ਵਿਚ ਹੋਣ ਲਈ ਧੰਨਵਾਦੀ ਹਾਂ ਅਤੇ ਸਭ ਤੋਂ ਵਧੀਆ ਸਿਨੇਮਾ ਲਈ ਅਤੇ ਹਮੇਸ਼ਾ ਤੁਹਾਡਾ ਪ੍ਰਸ਼ੰਸਕ।'' ਵਪਾਰਕ ਵੈੱਬਸਾਈਟ ਸੈਕਨਿਲਕ ਦੀ ਰਿਪੋਰਟ ਦੇ ਅਨੁਸਾਰ, ਫਿਲਮ 'ਸੈਯਾਰਾ' ਨੇ ਸੱਤ ਦਿਨਾਂ ਵਿੱਚ ਭਾਰਤੀ ਬਾਜ਼ਾਰ ਵਿੱਚ 172 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ।