ਸੰਦੀਪ ਵਾਂਗਾ ਰੇੱਡੀ ਦੀ ਆਉਣ ਵਾਲੀ ਫ਼ਿਲਮ ‘ਸਪਿਰਿਟ’ ’ਚ ਨਜ਼ਰ ਨਹੀਂ ਆਵੇਗੀ ਕਿਆਰਾ ਅਡਵਾਨੀ

05/16/2022 3:47:21 PM

ਨਵੀਂ ਦਿੱਲੀ: ਮਸ਼ਹੂਰ ਨਿਦੇਸ਼ਕ ਸੰਦੀਪ ਵਾਂਗਾ ਰੇੱਡੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸਪਿਰਿਟ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਫ਼ਿਲਮ ’ਚ ਸੁਪਰਸਟਾਰ ਪ੍ਰਭਾਸ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ਹਾਲਾਂਕਿ ਇਹ ਹੁਣ ਵੀ ਰਹੱਸ ਬਣਿਆ ਹੋਇਆ ਹੈ ਕਿ ਫ਼ਿਲਮ ਦੇ ਲਈ ਮੁੱਖ ਅਦਾਕਾਰਾ ਦੀ ਅਜੇ ਤਲਾਸ਼ ਜਾਰੀ ਹੈ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਿਨਾ ਖਾਨ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ

ਬੀਤੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਨਿਰਮਾਤਾ ਨੇ ਕਿਆਰਾ ਅਡਵਾਨੀ ਨੂੰ ਫ਼ਿਲਮ ‘ਸਪਿਰਿਟ’ ਲਈ ਸਾਈਨ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਖ਼ਬਰ ਨੂੰ ਬੇਬੁਨਿਆਦ ਦੱਸਦੇ ਹੋਏ ਅਦਾਕਾਰਾ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਫ਼ਿਲਮ ਲਈ ਕਿਆਰਾ ਨੂੰ ਸੰਪਰਕ ਨਹੀਂ ਕੀਤਾ ਗਿਆ। ਇਸ ਲਈ ਅਫ਼ਵਾਹ ਨੂੰ ਹੋਰ ਨਾ ਫ਼ੈਲਾਓ। ਜੇਕਰ ਅਜਿਹੀ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਤੁਹਾਨੂੰ ਜਾਣਕਾਰੀ ਦੇ ਦਵਾਗੇਂ।

ਇਹ ਵੀ ਪੜ੍ਹੋ: ਮਾਧੁਰੀ ਦੀਕਸ਼ਿਤ ਦੇ ਜਨਮਦਿਨ 'ਤੇ ਰੋਮਾਂਟਿਕ ਹੋਏ ਪਤੀ ਨੇਨੇ, ਖਾਸ ਅੰਦਾਜ਼ 'ਚ ਦਿੱਤੀ ਵਧਾਈ


Anuradha

Content Editor

Related News