ਵਿਆਹ ਦੇ ਇਕ ਮਹੀਨੇ ਬਾਅਦ ਸਨਾ ਖ਼ਾਨ ਨੇ ਸਾਂਝੀ ਕੀਤੀ ਖਾਸ ਵੀਡੀਓ

Monday, Dec 21, 2020 - 04:45 PM (IST)

ਵਿਆਹ ਦੇ ਇਕ ਮਹੀਨੇ ਬਾਅਦ ਸਨਾ ਖ਼ਾਨ ਨੇ ਸਾਂਝੀ ਕੀਤੀ ਖਾਸ ਵੀਡੀਓ

ਮੁੰਬਈ (ਬਿਊਰੋ)– ਸਾਬਕਾ ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਨੇ ਆਪਣੇ ਵਿਆਹ ਦਾ ਇਕ ਮਹੀਨਾ ਪੂਰਾ ਹੋਣ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਆਪਣੇ ਮੈਰਿਜ ਸਰਟੀਫਿਕੇਟ ’ਤੇ ਦਸਤਖ਼ਤ ਕਰਦੀ ਨਜ਼ਰ ਆ ਰਹੀ ਹੈ। ਸਨਾ ਖ਼ਾਨ ਨੂੰ ਮੌਲਾਨਾ ਅਨਸ ਸਈਦ ਦੀ ਬੇਗਮ ਬਣੇ ਪੂਰਾ ਇਕ ਮਹੀਨਾ ਹੋ ਚੁੱਕਾ ਹੈ।

ਵੀਡੀਓ ਦੇ ਨਾਲ ਸਨਾ ਨੇ ਇਕ ਪਿਆਰੀ ਜਿਹੀ ਕੈਪਸ਼ਨ ਲਿਖੀ ਹੈ। ਸਨਾ ਨੇ ਪੋਸਟ ’ਚ ਲਿਖਿਆ ਹੈ, ‘ਬੀਤੇ ਮਹੀਨੇ ਅੱਜ ਦੇ ਹੀ ਦਿਨ ਮੈਂ ਕਿਹਾ ਸੀ ਕਬੂਲ ਹੈ। ਇਕ ਮਹੀਨਾ ਪੂਰਾ ਹੋ ਗਿਆ, ਬਸ ਇੰਝ ਹੀ ਹੱਸਦੇ-ਹੱਸਦੇ ਪੂਰੀ ਜ਼ਿੰਦਗੀ ਨਿਕਲ ਜਾਵੇ। ਜੀਵਨ ਦਾ ਸਭ ਤੋਂ ਵਧੀਆ ਫ਼ੈਸਲਾ ਲਿਆ ਹੈ।’

 
 
 
 
 
 
 
 
 
 
 
 
 
 
 
 

A post shared by Saiyad Sana Khan (@sanakhaan21)

ਦੱਸਣਯੋਗ ਹੈ ਕਿ ਸਨਾ ਖ਼ਾਨ ਵੀਡੀਓ ’ਚ ਸੱਸ ਵਲੋਂ ਗਿਫਟ ਕੀਤਾ ਗਿਆ ਦੁੱਪਟਾ ਸਿਰ ’ਤੇ ਲਈ ਨਜ਼ਰ ਆ ਰਹੀ ਹੈ। ਉਸ ਨੇ ਲਿਖਿਆ ਕਿ ਮੇਰੀ ਸੱਸ ਮਾਂ ਨੇ ਇਹ ਦੁੱਪਟਾ ਮੇਰੇ ਲਈ ਬਣਾਇਆ ਹੈ।

ਸਨਾ ਖ਼ਾਨ ਨੇ ਬਾਲੀਵੁੱਡ ਨੂੰ ਅਲਵਿਦਾ ਕਹਿੰਦਿਆਂ ਮੌਲਾਨਾ ਮੁਫਤੀ ਅਨਸ ਸਈਦ ਨਾਲ ਨਿਕਾਹ ਕਰਵਾ ਲਿਆ ਸੀ। ਨਿਕਾਹ ਤੋਂ ਬਾਅਦ ਸਨਾ ਆਪਣੇ ਪਤੀ ਨਾਲ ਕਸ਼ਮੀਰ ’ਚ ਹਨੀਮੂਨ ਮਨਾਉਣ ਲਈ ਗਈ ਸੀ।

ਨੋਟ– ਸਨਾ ਖ਼ਾਨ ਦੀ ਇਸ ਵੀਡੀਓ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News